ਇਹ ਜਾਣਕਾਰੀ ਭਾਰਤ ਦੀ ਸਟੇਟ ਮੱਧ ਪ੍ਰਦੇਸ਼ ਤੋਂ ਹੈ। ਮੱਧ ਪ੍ਰਦੇਸ਼ ਦੇ ਪੰਨੇ ਵਿੱਚ ਇੱਕ ਅਧਿਆਪਕ ਨੇ ਅਨੋਖੀ ਮਿਸਾਲ ਨੂੰ ਪੇਸ਼ ਕੀਤਾ ਹੈ। ਅੱਜਕੱਲ੍ਹ ਦੇ ਸਮੇਂ ਵਿੱਚ ਜਿਥੇ ਲੋਕ ਕਿਸੇ ਜਰੂਰਤਮੰਦ ਨੂੰ ਵੀ ਦਾਨ ਦੇਣ ਤੋਂ ਕਤਰਾਉਂਦੇ ਹਨ। ਇਹੋ ਜਿਹੇ ਦੌਰ ਵਿੱਚ ਇੱਕ ਅਧਿਆਪਕ ਨੇ ਆਪਣੇ ਜੀਵਨ ਭਰ ਦੀ ਕਮਾਈ ਨੂੰ ਬੱਚਿਆਂ ਦੀ ਸਿੱਖਿਆ ਦੇ ਲਈ ਦਾਨ ਵਿੱਚ ਦੇ ਦਿੱਤਾ ਹੈ।
ਜਿਲ੍ਹਾ ਪੰਨਾ ਦੇ ਸੰਕੁਲ ਕੇਂਦਰ ਰਕਸੇਹਾ ਦੇ ਪ੍ਰਾਇਮਰੀ ਸਕੂਲ ਵਿੱਚ ਵਿਜੈ ਕੁਮਾਰ ਚੰਦਸੋਰਿਆ ਸਹਾਇਕ ਅਧਿਆਪਕ ਦੇ ਅਹੁਦੇ ਉੱਤੇ ਸਨ। ਰਿਟਾਇਰਮੈਂਟ ਤੇ ਉਨ੍ਹਾਂ ਨੇ ਸਕੂਲ ਦੇ ਗਰੀਬ ਬੱਚਿਆਂ ਦੀ ਬਿਹਤਰ ਸਿੱਖਿਆ ਅਤੇ ਸਹੂਲਤਾਂ ਦੇ ਲਈ ਆਪਣੇ ਪੀਐਫ ਦੀ ਕਰੀਬ 40 ਲੱਖ ਰੁਪਏ ਦੀ ਰਾਸ਼ੀ ਨੂੰ ਦਾਨ ਕਰਨ ਦਾ ਐਲਾਨ ਕੀਤਾ ਹੈ।
ਸਹਾਇਕ ਅਧਿਆਪਕ ਚੰਦਸੋਰਿਆ ਨੇ ਆਪਣੇ ਪੀਐਫ ਵਿੱਚੋਂ ਕਦੇ ਵੀ ਪੈਸੇ ਨਹੀਂ ਕੱਢੇ ਜਿਸਦੇ ਚਲਦਿਆਂ ਉਨ੍ਹਾਂ ਦੇ ਖਾਤੇ ਵਿੱਚ ਕਰੀਬ 40 ਲੱਖ ਰੁਪਏ ਜਮਾਂ ਹੋ ਗਏ। ਉਨ੍ਹਾਂ ਨੇ ਪੀਐਫ ਦੀ ਪੂਰੀ ਰਾਸ਼ੀ ਨੂੰ ਬੱਚਿਆਂ ਦੀ ਸਿੱਖਿਆ ਦੇ ਲਈ ਦਾਨ ਕਰਨ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਦੇ ਪਰਵਾਰਿਕ ਮੈਬਰਾਂ ਨੂੰ ਇਸ ਫੈਸਲੇ ਉੱਤੇ ਮਾਣ
ਵਿਜੈ ਕੁਮਾਰ ਚੰਦਸੋਰਿਆ ਦੇ ਇਸ ਫੈਸਲੇ ਤੇ ਉਨ੍ਹਾਂ ਦੇ ਪੂਰੇ ਪਰਿਵਾਰਿਕ ਮੈਂਬਰ ਖੁਸ਼ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਫੈਸਲੇ ਤੇ ਮਾਣ ਹੈ। ਅਧਿਆਪਕ ਵਿਜੈ ਕੁਮਾਰ ਚੰਦਸੋਰਿਆ ਦਾ ਬਚਪਨ ਬੇਹੱਦ ਗਰੀਬੀ ਦੇ ਵਿੱਚ ਗੁਜਰਿਆ ਹੈ। ਇੱਕ ਗਰੀਬ ਪਰਿਵਾਰ ਵਿੱਚ ਪੈਦਾ ਹੋਣ ਦੇ ਬਾਅਦ ਉਨ੍ਹਾਂ ਨੇ ਦੁੱਧ ਵੇਚਕੇ ਅਤੇ ਰਿਕਸ਼ਾ ਚਲਾਕੇ ਆਪਣੀ ਸਿੱਖਿਆ ਪੂਰੀ ਕੀਤੀ।
1983 ਵਿੱਚ ਉਹ ਰਕਸੇਹਾ ਵਿੱਚ ਸਹਾਇਕ ਅਧਿਆਪਕ ਦੇ ਅਹੁਦੇ ਉੱਤੇ ਨਿਯੁਕਤ ਹੋਏ ਸਨ। ਆਪਣੇ 39 ਸਾਲ ਦੇ ਸੇਵਾਕਾਲ ਵਿੱਚ ਉਹ ਹਮੇਸ਼ਾ ਬੱਚਿਆਂ ਨੂੰ ਆਪਣੀ ਸੈਲਰੀ ਤੋਂ ਕੱਪੜੇ ਅਤੇ ਉਪਹਾਰ ਦਵਾਇਆ ਕਰਦੇ ਸੀ।
ਬੱਚਿਆਂ ਦੇ ਚਿਹਰੇ ਦੀ ਖੁਸ਼ੀ ਦੇਖਕੇ ਹੀ ਉਨ੍ਹਾਂ ਨੂੰ ਪੀਐਫ ਦੀ ਰਾਸ਼ੀ ਦਾਨ ਕਰਨ ਦੀ ਪ੍ਰੇਰਨਾ ਮਿਲੀ
ਵਿਜੈ ਕੁਮਾਰ ਚੰਸੋਰਿਆ ਨੇ ਕਿਹਾ ਕਿ ਮੇਰੇ ਮਨ ਵਿੱਚ ਗਰੀਬ ਬੱਚਿਆਂ ਦੀ ਬਿਹਤਰ ਸਿਹਤ ਅਤੇ ਸਿੱਖਿਆ ਲਈ ਸ਼ੁਰੂ ਤੋਂ ਕੁੱਝ ਕਰਨ ਦੀ ਇੱਛਾ ਸੀ। ਮੇਰੇ ਪੀਐਫ ਦੀ ਰਾਸ਼ੀ ਬੱਚਿਆਂ ਦਾ ਉੱਜਵਲ ਭਵਿੱਖ ਬਣਾਉਣ ਲਈ ਸਹਾਇਕ ਹੋਵੇਗੀ। ਮੈਂ ਮੇਰੇ ਪਰਿਵਾਰ ਵਾਲਿਆਂ ਤੋਂ ਸਲਾਹ ਲੈ ਕੇ ਆਪਣੀ ਪੀਐਫ ਰਾਸੀ ਨੂੰ ਦਾਨ ਕਰਨ ਦਾ ਫੈਸਲਾ ਲਿਆ ਹੈ।