ਇਹ ਖਬਰ ਪੰਜਾਬ ਦੇ ਜਿਲ੍ਹਾ ਬਠਿਡਾ ਤੋਂ ਹੈ। ਇਥੇ ਅਮਰੀਕ ਸਿੰਘ ਰੋਡ ਤੇ ਐੱਸ ਐੱਸ ਡੀ ਗਰਲਜ ਕਾਲਜ ਦੇ ਨੇੜੇ ਸਟੇਟ ਬੈਂਕ ਆਫ ਇੰਡੀਆ SBI ਬ੍ਰਾਂਚ ਦਾ ATM ਲੱਗਿਆ ਹੋਇਆ ਹੈ। ਇਸ ਦੇ ਰੂਮ ਵਿੱਚ ਸੋਮਵਾਰ ਤੋਂ ਮੰਗਲਵਾਰ ਵਿਚਕਾਰ ਦੇਰ ਰਾਤ ਨੂੰ ਤਕਰੀਬਨ ਤਿੰਨ ਵਜੇ ਤਿੰਨ ਨੌਜਵਾਨ ਆਏ ਅਤੇ ਗੈਸ ਕਟਰ ਦੇ ਨਾਲ ATM ਮਸ਼ੀਨ ਨੂੰ ਕੱਟਣ ਲੱਗੇ। ਇਸ ਦੌਰਾਨ ਬੈਂਕ ਦੇ ATM ਦੇ ਆਟੋ ਸਕਿਓਰਿਟੀ ਸਿਸਟਮ ਈ – ਸਰਵਿਲਾਂਸ ਐਕਟਿਵ ਹੋ ਗਿਆ ਅਤੇ ਇਸਦੀ ਸੂਚਨਾ ਬੈਂਕ ਅਧਿਕਾਰੀਆਂ ਸਮੇਤ ਪੁਲਿਸ ਕੰਟਰੋਲ ਰੂਮ ਅਤੇ ਨਜਦੀਕੀ ਥਾਣੇ ਵਿੱਚ ਵੀ ਪਹੁੰਚ ਗਈ। ਪੁਲਿਸ ਨੇ ਬਿਨਾਂ ਕੋਈ ਦੇਰ ਕੀਤਿਆਂ ਮੌਕੇ ਉੱਤੇ ਪਹੁੰਚ ਕੇ ATM ਰੂਮ ਨੂੰ ਘੇਰ ਲਿਆ।
ਇਸ ਦੌਰਾਨ ATM ਦੇ ਬਾਹਰ ਖੜੇ ਦੋ ਨੌਜਵਾਨ ਭੱਜਣ ਵਿਚ ਕਾਮਯਾਬ ਹੋ ਗਏ, ਜਦੋਂ ਕਿ ਗੈਸ ਕਟਰ ਲੈ ਕੇ ਅੰਦਰ ਦਾਖਲ ਹੋਏ ਨੌਜਵਾਨ ਨੂੰ ਪੁਲਿਸ ਨੇ ਕਾਬੂ ਕਰ ਲਿਆ। ਉਥੇ ਹੀ ਮੌਕੇ ਉੱਤੇ ਪਹੁੰਚੇ SBI ਬੈਂਕ ਦੇ ਬ੍ਰਾਂਚ ਮੈਨੇਜਰ ਅਨਿਰੁੱਧ ਸ਼ੁਕਲਾ ਨੇ ਦੱਸਿਆ ਕਿ ਗੈਸ ਕਟਰ ਦੇ ਨਾਲ ਏਟੀਐਮ ਨੂੰ ਥੋੜ੍ਹਾ ਨੁਕਸਾਨ ਹੋਇਆ ਹੈ। ਪਰ ਅੰਦਰ ਪਿਆ ਲੱਖਾਂ ਰੁਪਏ ਦਾ ਕੈਸ਼ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੈ।
ਕੀ ਹੈ ਇਹ ਈ – ਸਰਵਿਲਾਂਸ ਸਿਸਟਮ
ਈ – ਸਰਵਿਲਾਂਸ ਇੱਕ ਛੋਟਾ ਜਿਹਾ ਯੰਤਰ ਹੈ ਜਿਹੜਾ ATM ਵਿੱਚ ਕਿਤੇ ਵੀ ਸੀਸੀਟੀਵੀ ਕੈਮਰੇ ਦੀ ਤਰ੍ਹਾਂ ਲਗਾਇਆ ਜਾਂਦਾ ਹੈ। ਈ – ਸਰਵਿਲਾਂਸ ਦੇ ਲੱਗ ਜਾਣ ਨਾਲ ATM ਦੇ ਨਾਲ ਛੇੜਛਾੜ ਕਰਦੇ ਹੀ ਬੈਂਕ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਪਹੁੰਚ ਜਾਂਦੀ ਹੈ।
ਈ – ਸਰਵਿਲਾਂਸ ਦੇ ਤਹਿਤ ਤਿੰਨ ਪੱਧਰ ਸਕਿਓਰਿਟੀ ਸਿਸਟਮ ਹੁੰਦਾ ਹੈ। ਜੇਕਰ ਕੋਈ ATM ਮਸ਼ੀਨ ਉੱਤੇ ਹੱਥ ਮਾਰਦਾ ਹੈ ਜਾਂ ਪੈਰ ਮਾਰਦਾ ਹੈ ਤਾਂ ਤੇਜੀ ਨਾਲ ਬੀਪ ਦੀ ਅਵਾਜ ਆਉਂਦੀ ਹੈ। ਇਸਦੇ ਤੁਰੰਤ ਬਾਅਦ ਬੈਂਕ ਦੇ ਕੰਟਰੋਲ ਰੂਮ ਵਿੱਚ ਇੱਕ ਮੈਸੇਜ ਚਲਿਆ ਜਾਂਦਾ ਹੈ। ਜੇਕਰ ਫਿਰ ਤੋਂ ATM ਨਾਲ ਛੇੜਛਾੜ ਹੋਵੇ ਤਾਂ ਸਪੀਕਰ ਤੋਂ ਤੇਜ ਅਵਾਜ ਆਉਂਦੀ ਹੈ ਅਤੇ ਸਬੰਧਤ ਮੈਨੇਜਰ ਅਤੇ ਪੁਲਿਸ ਨੂੰ ਸਮੱਗਰੀ ਦੇ ਜਰੀਏ ਐਸਐਮਐਸ SMS ਅਲਰਟ ਮਿਲਦਾ ਹੈ।
ਈ – ਸਰਵਿਲਾਂਸ ਸਿਸਟਮ ਵਿੱਚ ਇਹ ਅਵਾਜ ਪਹਿਲਾਂ ਤੋਂ ਹੀ ਫੀਡ ਰਹਿੰਦੀ ਹੈ ਕਿ ਕੋਈ ਵਿਅਕਤੀ ਹੈ ਜੋ ATM ਦੇ ਨਾਲ ਛੇੜਛਾੜ ਕਰ ਰਿਹਾ ਹੈ। ਉਸ ATM ਤੋਂ ਸਬੰਧਤ ਥਾਣੇ ਦੇ ਨੰਬਰ ਵੀ ਉੱਥੋਂ ਦੇ ਕੰਪਿਊਟਰ ਵਿੱਚ ਫੀਡ ਰਹਿੰਦੇ ਹਨ, ਜਿਸਦੇ ਨਾਲ ਥਾਣੇ ਵਿੱਚ ਤੁਰੰਤ ਹੀ ਸੂਚਨਾ ਪਹੁੰਚ ਜਾਂਦੀ ਹੈ।