ਫੂਡ ਪੁਆਇੰਟ ਤੇ ਪੀਜਾ ਆਰਡਰ ਦੇਣ ਤੋਂ ਬਾਅਦ ਹੋਈ ਫਾਇਰਿੰਗ, ਨੌਜਵਾਨ ਮੁੰਡਿਆਂ ਨੇ ਕੀਤਾ ਵੱਡਾ ਕਾਂਡ, ਪੁਲਿਸ ਜਾਂਚ ਵਿੱਚ ਲੱਗੀ

Punjab

ਪੰਜਾਬ ਰਾਜ ਵਿਚ ਜਿਲ੍ਹਾ ਫਿਰੋਜਪੁਰ ਦੇ ਜੀਰਾ, ਤਲਵੰਡੀ ਭਾਈ ਰੋਡ ਉੱਤੇ ਬਣੇ ਹਾਂਕਰਸ ਫੂਡ ਪੁਆਇੰਟ ਵਿੱਚ ਮੰਗਲਵਾਰ ਦੁਪਹਿਰ ਦੋ ਨੌਜਵਾਨਾਂ ਨੇ ਗੋਲੀ ਮਾਰ ਕੇ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ ਹੈ। ਇਹ ਗੋਲੀ ਨੌਜਵਾਨ ਦੇ ਸਿਰ ਵਿਚ ਲੱਗੀ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਦੋਸ਼ੀ ਉੱਥੋਂ ਫਰਾਰ ਹੋ ਗਏ। ਇਸ ਮਾਮਲੇ ਦੀ ਸੂਚਨਾ ਮਿਲਣ ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈਣ ਤੋਂ ਬਾਅਦ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਲੈ ਕੇ ਕਾਨੂੰਨੀ ਕਾਰਵਾਈ ਨੂੰ ਸ਼ੁਰੂ ਕਰ ਦਿੱਤਾ ਹੈ। ਇਹ ਵਾਰਦਾਤ ਵਿਧਾਨਸਭਾ ਹਲਕਾ ਜੀਰਾ ਦੇ ਵਿੱਚ ਹੋਈ ਹੈ।

ਵੀਡੀਓ ਰਿਪੋਰਟ ਦੇਖਣ ਲਈ ਪੋਸਟ ਦੇ ਹੇਠਾਂ ਜਾਓ 

ਪੰਜਾਬ ਪੁਲਿਸ ਦੇ ਐਸਪੀ ( D ) ਮਨਵਿੰਦਰ ਸਿੰਘ ਨੇ ਦੱਸਿਆ ਹੈ ਕਿ ਹਾਂਕਰਸ ਫੂਡ ਪੁਆਇੰਟ ਵਿੱਚ ਦੋ ਨੌਜਵਾਨ ਆਏ ਅਤੇ ਪੀਜੇ ਦਾ ਆਰਡਰ ਦੇਕੇ ਪਿਛਲੇ ਹਾਲ ਦੇ ਵਿੱਚ ਬੈਠ ਗਏ। ਥੋੜ੍ਹੀ ਦੇਰ ਬਾਅਦ ਦੋ ਹੋਰ ਨੌਜਵਾਨ ਆਏ ਅਤੇ ਪਿਛਲੇ ਹਾਲ ਵਿੱਚ ਉਨ੍ਹਾਂ ਦੇ ਕੈਬਿਨ ਵਿੱਚ ਬੈਠ ਗਏ। ਅਜੇ ਪੀਜਾ ਤਿਆਰ ਹੋ ਰਿਹਾ ਸੀ ਕਿ ਇਸੇ ਦੌਰਾਨ ਕੈਬਿਨ ਵਿੱਚ ਦੋਵੇਂ ਪੱਖਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ। ਇੱਕ ਪੱਖ ਦੇ ਲੋਕਾਂ ਨੇ ਤਾਬੜਤੋੜ ਚਾਰ ਤੋਂ ਪੰਜ ਗੋਲੀਆਂ ਚਲਾ ਦਿੱਤੀਆਂ। ਇੱਕ ਨੌਜਵਾਨ ਦੇ ਸਿਰ ਵਿੱਚ ਇੱਕ ਗੋਲੀ ਲੱਗਣ ਕਾਰਨ ਉਸਦੀ ਮੌਕੇ ਤੇ ਹੀ ਮੌਤ ਹੋ ਗਈ।

ਇਸ ਵਾਰਦਾਤ ਨੂੰ ਅੰਜਾਮ ਦੇਕੇ ਦੋਸ਼ੀ ਉੱਥੋਂ ਫਰਾਰ ਹੋ ਗਏ। ਜਿਸ ਨੌਜਵਾਨ ਦੀ ਮੌਤ ਹੋਈ ਹੈ। ਉਸਦਾ ਸਾਥੀ ਵੀ ਉੱਥੋਂ ਭੱਜ ਗਿਆ। ਇਸ ਮਾਮਲੇ ਸੂਚਨਾ ਮਿਲਦੇ ਹੀ ਜੀਰਾ ਪੁਲਿਸ ਮੌਕੇ ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਆਪਣੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਇਸ ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਪੱਟੀ ਦੇ ਰੂਪ ਵਿੱਚ ਹੋਈ ਹੈ। ਪੁਲਿਸ ਦੇ ਦੱਸਣ ਅਨੁਸਾਰ ਇਸ ਮ੍ਰਿਤਕ ਨੌਜਵਾਨ ਦੇ ਖਿਲਾਫ ਵੀ ਇੱਕ ਮਾਮਲਾ ਦਰਜ ਹੈ।

ਇਸ ਵਾਰਦਾਤ ਬਾਰੇ ਐਸ ਐਸ ਪੀ ਡਾ. ਨਰਿੰਦਰ ਭਾਰਗਵ ਦੇ ਦੱਸਣ ਮੁਤਾਬਕ ਇਹ ਵਾਰਦਾਤ ਦੋ ਪੱਖਾਂ ਦੀ ਰੰਜਸ਼ ਦਾ ਨਤੀਜਾ ਹੈ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲ ਰਹੀ ਹੈ। ਕੈਮਰਿਆਂ ਵਿੱਚ ਖਰਾਬੀ ਹੋਣ ਦੇ ਕਾਰਨ ਪੁਲਿਸ ਨੂੰ ਥੋੜ੍ਹੀ ਪ੍ਰੇਸ਼ਾਨੀ ਆ ਰਹੀ ਹੈ। ਪੁਲਿਸ ਵਾਰਦਾਤ ਵਾਲੀ ਥਾਂ ਦੇ ਆਸਪਾਸ ਲੱਗੇ ਹੋਏ ਹੋਰ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲਣ ਵਿੱਚ ਲੱਗੀ ਹੋਈ ਹੈ।

ਦੇਖੋ ਇਸ ਖ਼ਬਰ ਨਾਲ ਸਬੰਧਤ ਵੀਡੀਓ ਰਿਪੋਰਟ

Leave a Reply

Your email address will not be published. Required fields are marked *