ਪ੍ਰੇਮੀ ਵਲੋਂ ਨਵੀਂ ਵਿਆਹੀ ਕੁੜੀ ਨਾਲ ਰੂਹ ਕੰਬਾਊ ਕਾਂਡ, ਦਿਨ ਦਿਹਾੜੇ ਪਿਆ ਚੀਕ ਚਿਹਾੜਾ ਸਹਿਮ ਗਏ ਲੋਕ

Punjab

ਪੰਜਾਬ ਵਿਚ ਜਿਲ੍ਹਾ ਫਰੀਦਕੋਟ ਦੇ ਤਲਵੰਡੀ ਸਾਬੋ ਸ਼ਹਿਰ ਵਿੱਚ ਪ੍ਰੇਮੀ ਨੇ ਨਵੀਂ ਵਿਆਹੀ ਕੁੜੀ ਉਪਰ ਦਿਨ ਦਿਹਾੜੇ ਤੇਜਧਾਰ ਹਥਿਆਰ ਦੇ ਨਾਲ ਹਮਲਾ ਕਰ ਕੇ ਕੁੜੀ ਦਾ ਕਤਲ ਕਰ ਦਿੱਤਾ ਹੈ। ਇਸ ਹਮਲਾਵਰ ਨੇ ਖੁੁਦ ਨੂੰ ਵੀ ਕਿਰਚ ਮਾਰ ਕੇ ਆਤਮਹੱਤਿਆ ਕਰਨ ਦੀ ਵੀ ਕੋਸ਼ਿਸ਼ ਕੀਤੀ। ਇਹ ਨੌਜਵਾਨ ਮ੍ਰਿਤਕਾ ਦੇ ਨਾਲ ਵਿਆਹ ਕਰਾਉਣ ਚਾਹੁੰਦਾ ਸੀ ਪਰ ਕੁੜੀ ਦਾ ਕੁੱਝ ਦਿਨ ਪਹਿਲਾਂ ਕਿਸੇ ਹੋਰ ਜਗ੍ਹਾ ਵਿਆਹ ਕਰ ਦਿੱਤਾ ਗਿਆ ਸੀ। ਜਖਮੀ ਹਾਲਤ ਦੇ ਵਿਚ ਮੁੰਡੇ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਤੋਂ ਫਰੀਦਕੋਟ ਰੈਫਰ ਕੀਤਾ ਗਿਆ ਹੈ। ਤਲਵੰਡੀ ਸਾਬੋ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਤਲਵੰਡੀ ਸਾਬੋ ਦੀ ਮਨਪ੍ਰੀਤ ਕੌਰ ਝਲਰ ਪੁਤਰੀ ਗੁਰਮੇਲ ਸਿੰਘ ਦਾ ਕੁੱਝ ਦਿਨ ਪਹਿਲਾਂ ਸਿਰਸਾ ਜਿਲ੍ਹੇ ਵਿੱਚ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਅੱਜ ਉਹ ਆਪਣੇ ਪੇਕੇ ਪਿੰਡ ਤਲਵੰਡੀ ਸਾਬੋ ਆਈ ਹੋਈ ਸੀ। ਉਸਦੀ ਪਹਿਚਾਣ ਦੇ ਮੁੰਡੇ ਚਰਨਜੀਤ ਸਿੰਘ ਚਰਨੀ ਨੇ ਦੁਪਹਿਰ ਨੂੰ ਭਾਈ ਡੱਲ ਸਿੰਘ ਪਾਰਕ ਦੇ ਨੇੜੇ ਉਸ ਉੱਤੇ ਤੇਜਧਾਰ ਹਥਿਆਰ ਦੇ ਨਾਲ ਹਮਲਾ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਉਸਨੇ ਆਪਣੇ ਆਪ ਉੱਤੇ ਵੀ ਕਿਰਚ ਨਾਲ ਵਾਰ ਕਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਲੋਕਾਂ ਦੇ ਵਲੋਂ ਸੂਚਨਾ ਮਿਲਣ ਤੇ ਥਾਣਾ ਤਲਵੰਡੀ ਸਾਬੋ ਇੰਨਚਾਰਜ ਰਵਿੰਦਰ ਸਿੰਘ ਡੀ. ਐੱਸ. ਪੀ. DSP ਤਲਵੰਡੀ ਸਾਬੋ ਜਸਮੀਤ ਸਿੰਘ ਵੀ ਪੁਲਿਸ ਪਾਰਟੀ ਦੇ ਸਮੇਤ ਘਟਨਾ ਸਥਾਨ ਉੱਤੇ ਪਹੁੰਚੇ।

ਇਨ੍ਹਾਂ ਦੋਵਾਂ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ ਜਿੱਥੇ ਡਾਕਟਰਾਂ ਨੇ ਕੁੜੀ ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਮੁੰਡੇ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਮ੍ਰਿਤਕ ਕੁੜੀ ਦੀ ਮਾਤਾ ਮਨਦੀਪ ਕੌਰ ਝਲਰ ਨੇ ਕਿਹਾ ਕਿ ਐਤਵਾਰ ਨੂੰ ਉਸਦੀ ਕੁੜੀ ਦਾ ਵਿਆਹ ਹੋਇਆ ਸੀ।

ਉਹ ਅਤੇ ਉਸਦੀ ਕੁੜੀ ਬਾਜ਼ਾਰ ਵਿੱਚ ਸਾਮਾਨ ਲੈਣ ਗਈਆਂ ਤਾਂ ਮੁੰਡਾ ਸਾਨੂੰ ਦੇਖ ਕੇ ਭਾਈ ਡੱਲ ਸਿੰਘ ਪਾਰਕ ਦੇ ਕੋਲ ਆ ਗਿਆ ਜਿੱਥੇ ਉਸਨੇ ਮਨਪ੍ਰੀਤ ਕੌਰ ਦੇ ਢਿੱਡ ਵਿੱਚ ਤੇਜਧਾਰ ਹਥਿਆਰ ਮਾਰ ਕੇ ਉਸਨੂੰ ਮਾਰ ਦਿੱਤਾ। ਇਹ ਨੌਜਵਾਨ ਉਸਦੀ ਧੀ ਨੂੰ ਪ੍ਰੇਸ਼ਾਨ ਕਰਦਾ ਸੀ ਜਿਸ ਦੇ ਕਾਰਨ ਉਨ੍ਹਾਂ ਨੇ ਕੁੜੀ ਦਾ ਵਿਆਹ ਕਰ ਦਿੱਤਾ ਸੀ। ਡੀ. ਐੱਸ. ਪੀ. DSP ਜਸਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਕੁੜੀ ਦੀ ਮਾਤਾ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *