ਤਿੰਨ ਦਿਨ ਪਹਿਲਾਂ ਸਾਥੀਆਂ ਨਾਲ ਮੇਲਾ ਦੇਖਣ ਗਏ ਨੌਜਵਾਨ ਦਾ, ਡਰੇਨ ਤੋਂ ਅੱਧ ਦੱਬਿਆ ਸ਼ੱਕੀ ਹਾਲਾਤ ਵਿਚ ਮਿਲਿਆ ਮ੍ਰਿਤਕ ਸਰੀਰ

Punjab

ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ ਥਾਣਾ ਭੈਣੀ ਮੀਆਂ ਖਾਂ ਦੇ ਅੰਦਰ ਆਉਂਦੇ ਪਿੰਡ ਫੇਰੋਚੇਚੀ ਦੇ ਇੱਕ 18 ਸਾਲ ਦੇ ਨੌਜਵਾਨ ਦੀ ਦਰਿਆ ਬਿਆਸ ਕੰਡੇ ਪਿੰਡ ਨੂਨ ਦੀ ਡਰੇਨ ਦੇ ਕੋਲ ਸ਼ੱਕੀ ਹਾਲਤ ਵਿੱਚ ਲਾਸ਼ ਮਿਲੀ ਹੈ। ਇਸ ਨੌਜਵਾਨ ਦੀ ਲਾਸ਼ ਅੱਧੀ ਮਿੱਟੀ ਵਿੱਚ ਦੱਬੀ ਹੋਈ ਸੀ।

ਇਸ ਮਾਮਲੇ ਤੇ ਮਿਲੀ ਜਾਣਕਾਰੀ ਦੇ ਅਨੁਸਾਰ ਤਰਨਪ੍ਰੀਤ ਸਿੰਘ ਉਮਰ 18 ਸਾਲ ਪੁੱਤ ਸੁਖਵਿੰਦਰ ਸਿੰਘ ਤਿੰਨ ਮਾਰਚ ਨੂੰ ਆਪਣੇ ਦੋਸਤਾਂ ਦੇ ਨਾਲ ਚੌਲਾ ਸਾਹਿਬ ਦਾ ਮੇਲਾ ਦੇਖਣ ਦੇ ਲਈ ਘਰ ਤੋਂ ਗਿਆ ਹੋਇਆ ਸੀ। ਪਰ ਦੋ ਦਿਨ ਬਾਅਦ ਵੀ ਨੌਜਵਾਨ ਘਰੇ ਨਹੀਂ ਪਰਤਿਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ।

ਇਸ ਮਾਮਲੇ ਸੰਬੰਧ ਵਿੱਚ ਮ੍ਰਿਤਕ ਦੇ ਪਰਿਵਾਰਕ ਮੈਂਬਰ ਸਤਨਾਮ ਸਿੰਘ ਸੋਨੀ ਭਲਵਾਨ ਅਤੇ ਗੁਰਜੀਤ ਸਿੰਘ ਨੇ ਦੱਸਿਆ ਕਿ ਤਰਨਪ੍ਰੀਤ ਸਿੰਘ ਆਪਣੇ ਕੁੱਝ ਸਾਥੀਆਂ ਦੇ ਨਾਲ ਭੇਂਟ ਪੱਤਣ ਵਾਲੇ ਸਾਥ ਦੇ ਮੇਲੇ ਵਿੱਚ ਗਿਆ ਹੋਇਆ ਸੀ। ਦੋ ਦਿਨ ਘਰ ਨਾ ਪਰਤਣ ਦੇ ਬਾਅਦ ਜਦੋਂ ਉਸ ਦੀ ਤਲਾਸ਼ ਸ਼ੁਰੂ ਕੀਤੀ ਤਾਂ ਪਿੰਡ ਨੂਨ ਦੀ ਡਰੇਨ ਦੇ ਕੋਲ ਮਿੱਟੀ ਵਿੱਚ ਦੱਬੀ ਹੋਈ ਉਸ ਦੀ ਲਾਸ਼ ਮਿਲੀ। ਇਸਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਅਤੇ ਸੂਚਨਾ ਮਿਲਣ ਤੋਂ ਬਾਅਦ ਥਾਣਾ ਇੰਚਾਰਜ ਸ਼ਮਸ਼ੇਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਉੱਤੇ ਪਹੁੰਚੇ। ਜਿਨ੍ਹਾਂ ਨੇ ਮੌਕੇ ਤੇ ਹੀ ਹਾਲਾਤਾਂ ਨੂੰ ਵੇਖਦੇ ਹੋਏ ਇਸਦੀ ਸੂਚਨਾ ਪੁਲਿਸ ਦੇ ਉੱਚ ਧਿਕਾਰੀਆਂ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਹਲਕੇ ਦੇ ਡੀਐਸਪੀ ਕੁਲਵਿੰਦਰ ਸਿੰਘ ਵਿਰਕ ਮੌਕੇ ਉੱਤੇ ਪਹੁੰਚੇ।

DSP ਕੁਲਵਿਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾਵੇਗੀ। ਜਾਂਚ ਹੋਣ ਤੋਂ ਬਾਅਦ ਹੀ ਪੁਲਿਸ ਇਸ ਮਾਮਲੇ ਦੇ ਬਾਰੇ ਵਿੱਚ ਕੋਈ ਖੁਲਾਸਾ ਕਰੇਗੀ। ਹਲਕਾ ਡਿਊਟੀ ਅਧਿਕਾਰੀ ਨਾਇਬ ਤਹਿਸੀਲਦਾਰ ਮੌਕੇ ਉੱਤੇ ਪਹੁੰਚ ਰਹੇ ਹਨ। ਉਨ੍ਹਾਂ ਦੀ ਹਾਜ਼ਰੀ ਵਿੱਚ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੁਲਿਸ ਕਸਬੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਜਾਵੇਗਾ।

ਪਰਿਵਾਰਕ ਮੈਂਬਰਾਂ ਨੇ ਜਤਾਇਆ ਹੱਤਿਆ ਦਾ ਸ਼ੱਕ

ਇਸ ਮਾਮਲੇ ਤੇ ਪਰਿਵਾਰਕ ਮੈਬਰਾਂ ਨੇ ਸ਼ੱਕ ਜਤਾਇਆ ਹੈ ਕਿ ਤਰਨਪ੍ਰੀਤ ਸਿੰਘ ਦੀ ਉਸ ਦੇ ਸਾਥੀਆਂ ਨੇ ਹੱਤਿਆ ਕੀਤੀ ਅਤੇ ਉਸ ਦੀ ਲਾਸ਼ ਨੂੰ ਇੱਥੇ ਦੱਬਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੌਤ ਦੀ ਜਾਂਚ ਅਤੇ ਇੰਨਸਾਫ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *