ਇਹ ਖ਼ਬਰ ਪੰਜਾਬ ਦੇ ਨਵਾਂ ਸ਼ਹਿਰ ਤੋਂ ਹੈ। ਨਵਾਂ ਸ਼ਹਿਰ ਦੇ ਬਲਾਚੌਰ ਵਿੱਚ ਮੰਗਲਵਾਰ ਨੂੰ ਇਕ ਦਰਦਨਾਕ ਸੜਕ ਹਾਦਸੇ ਦੇ ਵਿੱਚ ਮਹਿਲਾ ਸਮੇਤ 2 ਲੋਕਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਬੰਗਾ ਨਵਾਂ ਸ਼ਹਿਰ ਨੈਸ਼ਨਲ ਹਾਈਵੇ ਉੱਤੇ ਗਰੈਂਡ ਰਿਸਾਰਟ ਦੇ ਸਾਹਮਣੇ ਹੋਇਆ ਹੈ। ਇੱਥੇ ਇੱਕ ਤੇਜ ਰਫਤਾਰ ਕਾਰ ਨੇ ਪਿੱਛਲੇ ਪਾਸੇ ਤੋਂ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਗੱਡੀ ਰਿਸਾਰਟ ਦੀ ਦੀਵਾਰ ਦੇ ਨਾਲ ਜਾ ਟਕਰਾਈ। ਇਸ ਹਾਦਸੇ ਵਿੱਚ ਸਕੂਟਰੀ ਸਵਾਰ ਮਹਿਲਾ ਅਤੇ ਕਾਰ ਡਰਾਈਵਰ ਦੀ ਮੌਤ ਹੋ ਗਈ ਹੈ। ਜਦੋਂ ਕਿ ਮ੍ਰਿਤਕ ਡਰਾਈਵਰ ਦਾ ਪਿਤਾ ਜਖ਼ਮੀ ਹੋ ਗਿਆ ਹੈ। ਮ੍ਰਿਤਕ ਕਾਰ ਡਰਾਈਵਰ ਦੀ ਪਹਿਚਾਣ ਕਮਲਦੀਪ ਲਾਲੀ ਸੈਨੀ ਪੁੱਤਰ ਸੁਖਦੇਵ ਸੈਨੀ ਦੇ ਰੂਪ ਵਿੱਚ ਹੋਈ ਹੈ।
ਇਸ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਜਾਂਚ ਪੜਤਾਲ ਸ਼ੁਰੂ ਕੀਤੀ ਗਈ। ਮੌਕੇ ਉੱਤੇ ਪਹੁੰਚੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਨਵਾਂ ਸ਼ਹਰ ਤੋਂ ਬੰਗਾ ਜਾ ਰਹੀ ਓਵਰ ਸਪੀਡ ਕਾਰ ਨੇ ਇੱਕ ਵਾਹਨ ਨੂੰ ਓਵਰਟੇਕ ਕਰਦੇ ਹੋਏ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਟੱਕਰ ਤੋਂ ਬਾਅਦ ਕਾਰ ਨਾਲ ਹੀ ਇੱਕ ਰਿਸਾਰਟ ਦੀ ਦੀਵਾਰ ਨਾਲ ਜਾ ਕੇ ਟਕਰਾ ਗਈ।
ਇਸ ਹਾਦਸੇ ਵਿੱਚ ਸਕੂਟਰੀ ਸਵਾਰ ਮਹਿਲਾ ਅਤੇ ਕਾਰ ਡਰਾਇਵਰ ਕਮਲਦੀਪ ਦੀ ਮੌਤ ਹੋ ਗਈ। ਉਥੇ ਹੀ ਉਸਦੇ ਪਿਤਾ ਸੁਖਦੇਵ ਸੈਨੀ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਦੇ ਲਈ ਨਵਾਂ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇਹ ਘਟਨਾ ਰਿਜਾਰਟ ਦੇ ਸੀਸੀਟੀਵੀ CCTV ਕੈਮਰੇ ਵਿੱਚ ਵੀ ਕੈਦ ਹੋ ਗਈ ਹੈ। ਸੀਸੀਟੀਵੀ ਕੈਮਰੇ ਵਿੱਚ ਸਾਫ਼ ਵਿੱਖ ਰਿਹਾ ਹੈ ਕਿ ਕਿਵੇਂ ਤੇਜ ਰਫਤਾਰ ਕਾਰ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ।