ਇਹ ਖ਼ਬਰ ਪੰਜਾਬ ਦੇ ਜਿਲ੍ਹਾ ਲੁਧਿਆਣਾ ਤੋਂ ਸਾਹਮਣੇ ਆਈ ਹੈ। ਲੁਧਿਆਣਾ ਮਹਾਂਨਗਰ ਦੇ ਪਾਸ਼ ਇਲਾਕੇ ਦੀ ਕਿਪਸ ਮਾਰਕੀਟ ਦੇ ਨੇੜੇ ਪਾਲ ਸੇਲ ਪੁਆਇੰਟ ਵਿੱਚ ਅਣਪਛਾਤੇ ਚੋਰਾਂ ਨੇ ਤਾਲੇ ਭੰਨ ਕੇ ਲੱਖਾਂ ਰੁਪਏ ਦੀ ਕੀਮਤ ਦੇ ਮੋਬਾਇਲ ਲੈਪਟਾਪ ਅਤੇ ਨਗਦੀ ਚੋਰੀ ਕਰ ਲਈ ਹੈ। ਇਸ ਵਾਰਦਾਤ ਦਾ ਪਤਾ ਬੁੱਧਵਾਰ ਦੀ ਸਵੇਰੇ ਉਦੋਂ ਚਲਿਆ ਜਦੋਂ ਮਾਲਿਕ ਸ਼ੋਰੂਮ ਖੋਲ੍ਹਣ ਦੇ ਲਈ ਪਹੁੰਚਿਆ। ਮਾਲਿਕ ਨੇ ਥਾਣਾ ਡਿਵੀਜਨ ਨੰ. 5 ਦੀ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ ਜਿਸ ਤੋਂ ਬਾਅਦ ਇਲਾਕੇ ਪੁਲਿਸ ਵਾਰਦਾਤ ਵਾਲੀ ਥਾਂ ਉੱਤੇ ਪਹੁੰਚੀ।
ਇਸ ਵਾਰਦਾਤ ਬਾਰੇ ਜਾਣਕਾਰੀ ਦਿੰਦੇ ਹੋਏ ਪਾਲ ਸੇਲ ਦੇ ਮਾਲਿਕ ਅਮਰਪ੍ਰੀਤ ਸਿੰਘ ਰਿਸ਼ੁ ਨੇ ਦੱਸਿਆ ਹੈ ਕਿ ਰੋਜਾਨਾ ਦੀ ਤਰ੍ਹਾਂ ਹੀ ਉਹ ਸ਼ੋਰੂਮ ਨੂੰ ਬੰਦ ਕਰ ਕੇ ਘਰ ਚਲੇ ਗਏ। ਸਵੇਰੇ ਨਜ਼ਦੀਕ ਦੇ ਇਸ ਗੁਆਂਢੀ ਨੇ ਉਸ ਨੂੰ ਮੋਬਾਇਲ ਉੱਤੇ ਸ਼ਟਰ ਦੇ ਤਾਲੇ ਟੁੱਟੇ ਹੋਣ ਦੀ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਉਹ ਸ਼ੋਰੂਮ ਪਹੁੰਚਿਆ ਤਾਂ ਤਾਲੇ ਟੁੱਟੇ ਹੋਏ ਸਨ। ਰਾਡ ਦੇ ਜਰੀਏ ਸ਼ਟਰ ਨੂੰ ਉਖਾੜਿਆ ਗਿਆ ਸੀ। ਸ਼ਟਰ ਦੇ ਅੰਦਰ ਦਾ ਸੀਸਾ ਟੁੱਟਿਆ ਹੋਇਆ ਸੀ। ਅੰਦਰ ਦਾਖਲ ਹੋਇਆ ਤਾਂ ਸਾਰਾ ਸ਼ੋਰੂਮ ਖਾਲੀ ਪਿਆ ਸੀ। ਪਤਾ ਚਲਿਆ ਕਿ ਚੋਰ ਕਰੀਬ 35 ਲੱਖ ਰੁਪਏ ਦੀ ਕੀਮਤ ਦੇ ਮੋਬਾਇਲ 2 ਲੈਪਟਾਪ ਅਤੇ 38 ਹਜਾਰ ਦੀ ਨਗਦੀ ਚੋਰੀ ਕਰ ਕੇ ਲੈ ਗਏ। ਚੋਰਾਂ ਨੇ ਲੋਹੇ ਦੇ ਔਜਾਰ ਨਾਲ ਕਾਊਂਟਰ ਦੇ ਸਾਰੇ ਗ਼ੱਲੇ ਤੋੜੇ। ਚੋਰ ਕਰੀਬ 20 ਮਿੰਟ ਸ਼ੋਰੂਮ ਦੇ ਅੰਦਰ ਰਹੇ ਅਤੇ ਸਾਰਾ ਸਾਮਾਨ ਬੈਗ ਦੇ ਵਿੱਚ ਭਰ ਕੇ ਫਰਾਰ ਹੋ ਗਏ। ਇਹ ਵਾਰਦਾਤ ਰਾਤ ਕਰੀਬ 2 ਵਜੇ ਕੀਤੀ ਗਈ ਹੈ।
ਸੂਚਨਾ ਮਿਲਣ ਤੋਂ ਬਾਅਦ ਡਾਗ ਸਕਵਾਇਡ ਅਤੇ ਫਿੰਗਰ ਐਕਸਪਰਟ ਦੀ ਟੀਮ ਮੌਕੇ ਉੱਤੇ ਪਹੁੰਚੀ। ਇਹ ਵਾਰਦਾਤ ਪਾਸ਼ ਇਲਾਕੇ ਵਿੱਚ ਕਮਿਸ਼ਨਰੇਟ ਸਿਸਟਮ ਦੇ ਸੁਰੱਖਿਆ ਦੇ ਪੁਖਤੇ ਪ੍ਰਬੰਧਾਂ ਦੀਆਂ ਧੱਜੀਆਂ ਉਡਾਉਂਦੇ ਦਿਖਾਈ ਦਿੱਤੀ। ਥਾਣਾ ਇੰਨਚਾਰਜ ਨੀਰਜ ਚੌਧਰੀ ਨੇ ਦੱਸਿਆ ਹੈ ਕਿ 2 ਅਣਪਛਾਤੇ ਚੋਰਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਸੀ. ਸੀ. ਟੀ. ਵੀ. ਫੁਟੇਜ ਦੇ ਜਰੀਏ ਨਾਲ ਚੋਰਾਂ ਦੀ ਪਹਿਚਾਣ ਲਾਉਣ ਵਿੱਚ ਲੱਗੀ ਹੋਈ ਹੈ। ਪੁਲਿਸ ਦਾ ਕਹਿਣਾ ਹੈ ਕਿ ਛੇਤੀ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।