ਇਹ ਖ਼ਬਰ ਪੰਜਾਬ ਦੇ ਜਿਲ੍ਹਾ ਲੁਧਿਆਣਾ ਤੋਂ ਹੈ। ਲੁਧਿਆਣੇ ਲੁੱਟ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਕੀਮਤਾਂ ਜਾ ਰਹੀਆਂ ਹਨ। ਹੁਣ ਇਥੇ ਇੱਕ ਵਿਅਕਤੀ ਵਲੋਂ ਮਹਿੰਦਰਾ ਕਾਰ ਦੇ ਸ਼ੋਰੂਮ ਤੋਂ ਇੱਕ ਗੱਡੀ ਨੂੰ ਟੈਸਟ ਡਰਾਇਵ ਕਰਨ ਦੇ ਬਹਾਨੇ ਲੈ ਕੇ ਫਰਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੌਕੇ ਉੱਤੇ ਸ਼ੋਰੂਮ ਵਿੱਚ ਪਹੁੰਚ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਇੱਕ ਵਿਅਕਤੀ ਸ਼ੋਰੂਮ ਦੇ ਵਿੱਚ ਆਇਆ ਅਤੇ ਗੱਡੀ ਖ੍ਰੀਦਣ ਦੇ ਬਾਰੇ ਵਿੱਚ ਪੁੱਛਣ ਲੱਗਿਆ। ਉਸ ਨੇ ਕਿਹਾ ਕਿ ਉਹ ਗੱਡੀ ਦੀ ਟੈਸਟ ਡਰਾਇਵ ਲੈਣਾ ਚਾਹੁੰਦਾ ਹੈ। ਟੈਸਟ ਡਰਾਇਵ ਦੇ ਦੌਰਾਨ ਸ਼ੋਰੂਮ ਦੀ ਮਹਿਲਾ ਕਰਮਚਾਰੀ ਵੀ ਉਸ ਦੇ ਨਾਲ ਗਈ। ਉਹ ਵਿਅਕਤੀ ਟੈਸਟ ਡਰਾਇਵ ਦੇ ਦੌਰਾਨ ਪਹਿਲਾਂ ਤਾਂ ਮਹਿਲਾ ਕਰਮਚਾਰੀ ਤੋਂ ਗੱਡੀ ਦੇ ਮਾਡਲ ਬਾਰੇ ਜਾਣਕਾਰੀ ਮੰਗਣ ਲੱਗਿਆ।
ਰਸਤੇ ਵਿੱਚ ਉਸ ਨੇ ਰਾਜਗੜ ਦੇ ਕੋਲ ਗੱਡੀ ਰੋਕ ਕੇ ਮਹਿਲਾ ਨੂੰ ਕਿਹਾ ਕਿ ਉਹ ਗੱਡੀ ਦੀ ਤਸਵੀਰ ਖਿੱਚ ਦੇਵੇ ਉਸਨੇ ਆਪਣੇ ਘਰ ਵਾਲਿਆਂ ਨੂੰ ਭੇਜਣੀ ਹੈ। ਪਹਿਲਾਂ ਤਾਂ ਮਹਿਲਾ ਨੇ ਗੱਡੀ ਦੇ ਅੰਦਰ ਦੀ ਤਸਵੀਰ ਲਈ ਫਿਰ ਉਸ ਵਿਅਕਤੀ ਦੇ ਕਹਿਣ ਤੇ ਗੱਡੀ ਦੀ ਬਾਹਰ ਤੋਂ ਤਸਵੀਰ ਲੈਣ ਲੱਗੀ। ਇਸ ਤੋਂ ਬਾਅਦ ਉਹ ਗੱਡੀ ਤੋਂ ਬਾਹਰ ਨਿਕਲੇ ਅਤੇ ਤਸਵੀਰ ਲੈ ਕੇ ਫਿਰ ਦੁਬਾਰਾ ਗੱਡੀ ਦੇ ਵਿੱਚ ਬੈਠ ਗਏ।
ਇਸ ਦੌਰਾਨ ਹੀ ਇੱਕ ਹੋਰ ਵਿਅਕਤੀ ਵੀ ਉਨ੍ਹਾਂ ਦੇ ਨਾਲ ਗੱਡੀ ਵਿੱਚ ਬੈਠ ਗਿਆ। ਗੱਡੀ ਵਿੱਚ ਬੈਠਦੇ ਹੀ ਦੋਸ਼ੀ ਨੇ ਤਸਵੀਰਾਂ ਭੇਜਣ ਨੂੰ ਕਿਹਾ ਜਿਉਂ ਹੀ ਮਹਿਲਾ ਤਸਵੀਰਾਂ ਭੇਜਣ ਲੱਗੀ ਦੋਸ਼ੀ ਨੇ ਉਸਦਾ ਫੋਨ ਖੋਹ ਲਿਆ। ਮਹਿਲਾ ਦੇ ਵਿਰੋਧ ਕਰਨ ਉੱਤੇ ਦੋਸ਼ੀ ਨੇ ਉਸ ਉੱਤੇ ਪਿਸਟਲ ਤਾਣ ਦਿੱਤੀ ਅਤੇ ਗਾਲ੍ਹੀ ਗਲੋਚ ਵੀ ਕੀਤੀ। ਇਸ ਤੋਂ ਬਾਅਦ ਦੋਸ਼ੀ ਵਿਅਕਤੀ ਨੇ ਮਹਿਲਾ ਕਰਮਚਾਰੀ ਨੂੰ ਗੱਡੀ ਤੋਂ ਬਾਹਰ ਧੱਕਾ ਦੇ ਦਿੱਤੇ ਅਤੇ ਗੱਡੀ ਨੂੰ ਲੈ ਕੇ ਫਰਾਰ ਹੋ ਗਿਆ। ਇਸ ਮਾਮਲੇ ਤੇ ਪੁਲਿਸ ਦਾ ਕਹਿਣਾ ਹੈ ਕਿ ਛਾਨਬੀਣ ਜਾਰੀ ਹੈ ਇਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਉਸ ਦੋਸ਼ੀ ਦਾ ਨਾਮ ਅਮਨ ਸਿੰਘ ਦੱਸਿਆ ਜਾ ਰਿਹਾ ਹੈ ਉਸ ਦਾ ਡਰਾਇਵਿੰਗ ਲਾਇਸੈਂਸ ਵੀ ਕਲੀਅਰ ਨਹੀਂ ਸੀ ਇਸ ਤੋਂ ਇਲਾਵਾ ਹੋਰ ਕੋਈ ਵੀ ਦਸਤਾਵੇਜ਼ ਨਹੀਂ ਹਨ।