ਕੈਮਰਿਆਂ ਤੇ ਕਾਲੀ ਸਪਰੇਅ ਮਾਰ ਕੇ ਪਿਛੋਂ ਕਰ ਦਿੱਤਾ ਕਾਂਡ, ਜਦੋਂ ਦਿਨ ਚੜਦਿਆਂ ਪਤਾ ਲੱਗਾ ਤਾਂ ਮੱਚ ਗਈ ਹਾਹਾਕਾਰ

Punjab

ਪੰਜਾਬ ਵਿਚ ਕਪੂਰਥਲਾ, ਫਗਵਾੜਾ ਦੇ ਵਿਚ ਬਰੇਜਾ ਕਾਰ ਸਵਾਰ ਅਣਪਛਾਤੇ ਚੋਰਾਂ ਨੇ ਪਿੰਡ ਖਜੂਰਲਾ ਸਥਿਤ ਸਟੇਟ ਬੈਂਕ ਆਫ ਇੰਡਿਆ ਦੇ ਏਟੀਐਮ ATM ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਉੱਥੋਂ ਚੋਰਾਂ ਨੇ 23 ਲੱਖ ਰੁਪਏ ਚੁਰਾਏ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਵਾਰਦਾਤ ਤੋਂ ਬਾਅਦ ਥਾਣਾ ਸਦਰ ਦੀ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸਟੇਟ ਬੈਂਕ ਆਫ ਇੰਡਿਆ ਦੀ ਸ਼ਾਖਾ ਪਿੰਡ ਖਜੂਰਲਾ ਦੇ ਮੈਨੇਜਰ ਰਵੀ ਕੁਮਾਰ ਨੇ ਦੱਸਿਆ ਹੈ ਕਿ ਸ਼ਨੀਵਾਰ ਸਵੇਰੇ 6. 30 ਵਜੇ ਪਿੰਡ ਤੋਂ ਕਿਸੇ ਵਾਕਫ਼ ਬੰਦੇ ਦਾ ਫੋਨ ਆਇਆ ਕਿ ਏਟੀਐਮ ATM ਦਾ ਸ਼ਟਰ ਟੁੱਟਿਆ ਹੋਇਆ ਹੈ ਅਤੇ ਅੰਦਰ ਏਟੀਐਮ ਮਸ਼ੀਨ ਵੀ ਖੁੱਲੀ ਪਈ ਹੈ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਫੋਨ ਕੀਤਾ ਅਤੇ ਉਹ ਪਿੰਡ ਪਹੁੰਚੇ।

ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਸੀਸੀਟੀਵੀ CCTV ਕੈਮਰਿਆਂ ਵਿੱਚ ਵਿਖਾਈ ਦੇ ਰਿਹਾ ਹੈ ਕਿ ਦੋ ਵਿਅਕਤੀ ਜਿੰਨ੍ਹਾਂ ਨੇ ਮੰਕੀ ਕੈਪ ਪਹਿਨੀ ਹੈ ਅਤੇ ਇੱਕ ਬਰੇਜਾ ਕਾਰ ਵਿੱਚ ਬੈਂਕ ਦੇ ਬਾਹਰ ਆਉਂਦੇ ਹਨ। ਉਸ ਤੋਂ ਬਾਅਦ ਲੁਟੇਰਿਆਂ ਵਲੋਂ ਗੈਸ ਕੱਟਰ ਦੇ ਨਾਲ ਪਹਿਲਾਂ ਤਾਂ ਸ਼ਟਰ ਦੇ ਤਾਲੇ ਤੋੜੇ ਗਏ ਅਤੇ ਫਿਰ ਅੰਦਰ ਏਟੀਐਮ ATM ਵਿੱਚ ਦਾਖਲ ਹੋਏ। ਉਨ੍ਹਾਂ ਨੇ ਏਟੀਐਮ ਨੂੰ ਵੀ ਗੈਸ ਕੱਟਰ ਨਾਲ ਕੱਟਿਆ ਅਤੇ ਕੈਮਰਿਆਂ ਉਤੇ ਕਾਲੀ ਸਪਰੇਅ ਕੀਤੀ। ਇਸ ਤੋਂ ਬਾਅਦ ਏਟੀਐਮ ਵਿੱਚ ਪਏ ਕਰੀਬ 23 ਲੱਖ ਰੁਪਏ ਚੁਰਾਏ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਜਾਂਚ ਪੜਤਾਲ ਸ਼ੁਰੂ ਕੀਤੀ ਹੈ।

ਇਸ ਮਾਮਲੇ ਤੇ ਬੈਂਕ ਅਧਿਕਾਰੀ ਨੇ ਦੱਸਿਆ ਕਿ ਦੋ ਦਿਨ ਬੈਂਕ ਬੰਦ ਹੋਣ ਦੇ ਕਾਰਨ ਇੰਨੀ ਰਾਸ਼ੀ ਏਟੀਐਮ ਵਿੱਚ ਰੱਖੀ ਜਾਂਦੀ ਹੈ। ਤਾਂਕਿ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਪੁਲਿਸ ਨੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਸੀਸੀਟੀਵੀ ਕੈਮਰਿਆਂ ਤੋਂ ਕਾਰ ਦਾ ਰੂਟ ਕਲੀਅਰ ਕੀਤਾ ਗਿਆ ਹੈ ਤਾਂ ਕਿ ਪਤਾ ਲੱਗ ਸਕੇ ਕਿ ਚੋਰ ਫਿੱਲੌਰ ਤੋਂ ਪਹਿਲਾਂ ਪੇਂਡੂ ਏਰੀਏ ਤੋਂ ਲੁਧਿਆਣਾ ਦੇ ਵੱਲ ਨਿਕਲ ਗਏ। ਪੁਲਿਸ ਨੇ ਅਣਪਛਾਤੇ ਲੁਟੇਰਿਆਂ ਦੇ ਖਿਲਾਫ ਮਾਮਲੇ ਨੂੰ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *