ਇਹ ਖ਼ਬਰ ਪੰਜਾਬ ਵਿਚ ਜਿਲ੍ਹਾ ਜਲੰਧਰ ਦੇ ਫਿੱਲੌਰ ਤੋਂ ਸਾਹਮਣੇ ਆਈ ਹੈ। ਇੱਥੇ ਇੱਕ ਧੀ ਨੇ ਇਨਸਾਨੀ ਰਿਸ਼ਤਿਆਂ ਦੀ ਮਰਿਆਦਾ ਨੂੰ ਤੋੜਦੇ ਹੋਇਆਂ ਆਪਣੀ ਹੀ 85 ਸਾਲ ਦੀ ਮਾਂ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਹੈ। ਪੁਲਿਸ ਨੇ ਦੋਸ਼ੀ ਮੁਟਿਆਰ ਬਿੰਦਰ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ। ਖਾਸ ਗੱਲ ਇਹ ਹੈ ਕਿ ਦੋਸ਼ੀ ਆਪਣੇ ਮਾਂ ਬਾਪ ਦੀ ਇਕਲੌਤੀ ਕੁੜੀ ਹੈ ਅਤੇ ਪਤੀ ਅਤੇ ਤਿੰਨ ਬੱਚਿਆਂ ਦੇ ਨਾਲ ਮਾਂ ਸਤਿਆ ਦੇ ਨਾਲ ਹੀ ਰਹਿੰਦੀ ਸੀ। ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗ ਗਈ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਖੀਰ ਦੋਸ਼ੀ ਬਿੰਦਰ ਨੇ ਮਾਂ ਸਤਿਆ ਦੀ ਹੱਤਿਆ ਕਿਉਂ ਕੀਤੀ ਹੈ।
ਇਸ ਮਾਮਲੇ ਤੇ ਪੁਲਿਸ ਦੇ ਦੱਸਣ ਅਨੁਸਾਰ ਮੁੱਢਲੀ ਜਾਂਚ ਵਿੱਚ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਮਿਲਿਆ ਹੈ। ਬੁਜੁਰਗ ਦੀ ਹੱਤਿਆ ਤੋਂ ਬਾਅਦ ਮਾਮਲੇ ਨੂੰ ਲੁੱਟ ਦੀ ਵਾਰਦਾਤ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲਿਸ ਨੇ ਦੋਸ਼ੀ ਮੁਟਿਆਰ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਹੈ। ਉਸ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਹਾਲਾਂਕਿ ਅਜੇ ਤੱਕ ਉਸ ਨੇ ਇਹ ਨਹੀਂ ਬੋਲਿਆ ਹੈ ਕਿ ਉਸਨੇ ਆਪਣੀ ਮਾਂ ਦੀ ਹੱਤਿਆ ਕਿਉਂ ਕੀਤੀ ਹੈ।
ਪੁਲਿਸ ਨੇ ਇਹ ਵੀ ਕਿਹਾ ਹੈ ਕਿ ਦੋਸ਼ੀ ਕੁੜੀ ਵਿਆਹ ਤੋਂ ਬਾਅਦ ਆਪਣੇ ਪਤੀ ਅਤੇ ਤਿੰਨ ਬੱਚਿਆਂ ਦੇ ਨਾਲ ਆਪਣੇ ਘਰ ਉੱਤੇ ਰਹਿ ਰਹੀ ਸੀ। ਘਟਨਾ ਦੇ ਵਕਤ ਉਸਦਾ ਪਤੀ ਅਤੇ ਤਿੰਨ ਬੱਚੇ ਘਰ ਤੋਂ ਗਾਇਬ ਸਨ। ਇਥੇ ਤੁਹਾਨੂੰ ਦੱਸ ਦੇਈਏ ਕਿ ਤਿੰਨ ਸਾਲ ਪਹਿਲਾਂ ਟ੍ਰੇਨ ਦੇ ਹੇਠਾਂ ਆ ਜਾਣ ਦੇ ਕਾਰਨ ਸਤਿਆ ਦੇ ਪਤੀ ਦੀ ਮੌਤ ਹੋ ਗਈ ਸੀ।
ਪੁਲਿਸ ਜਲਦੀ ਹੀ ਕਰੇਗੀ ਮਾਮਲੇ ਦਾ ਖੁਲਾਸਾ
ਡੀਐਸਪੀ DSP ਫਿੱਲੌਰ ਹਰਲੀਨ ਸਿੰਘ ਥਾਣਾ ਇੰਨਚਾਰਜ ਫਿੱਲੌਰ ਬਲਵਿੰਦਰ ਸਿੰਘ ਮੌਕੇ ਤੇ ਪਹੁੰਚੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿੱਲੌਰ ਭੇਜ ਦਿੱਤਾ ਹੈ। ਡੀਐਸਪੀ DSP ਨੇ ਕਿਹਾ ਹੈ ਕਿ ਮਹਿਲਾ ਦੀ ਧਾਰਦਾਰ ਹਥਿਆਰ ਨਾਲ ਹੱਤਿਆ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਛੇਤੀ ਪੂਰੇ ਮਾਮਲੇ ਦਾ ਪਰਦਾਫਾਸ਼ ਕਰ ਦਿੱਤਾ ਜਾਵੇਗਾ।