ਸ਼ਰਮਨਾਕ ਵਾਰਦਾਤ, ਤਿੰਨ ਮਹੀਨਿਆਂ ਦੀ ਮਾਸੂਮ ਬੱਚੀ ਨਾਲ, ਬੇਰਹਿਮ ਮਾਂ ਬਾਪ ਨੇ ਕੀਤਾ ਦਿਲ ਦਿਹਲਾਊ ਕਾਰਾ

Punjab

ਇਹ ਦਰਦਨਾਕ ਅਤੇ ਸ਼ਰਮਨਾਕ ਖ਼ਬਰ ਪੰਜਾਬ ਦੇ ਜਿਲ੍ਹਾ ਪਟਿਆਲਾ ਤੋਂ ਹੈ। ਪਟਿਆਲੇ ਜਿਲ੍ਹੇ ਦੇ ਵਿੱਚ ਬੇਰਹਿਮ ਮਾਂ ਬਾਪ ਨੇ ਖੌਫਨਾਕ ਅਤੇ ਸ਼ਰਮਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦੋਵਾਂ ਨੇ ਤਿੰਨ ਮਹੀਨੇ ਦੀ ਆਪਣੀ ਬੱਚੀ ਨੂੰ ਕੰਧ ਨਾਲ ਪਟਕ ਕਰ ਮਾਰ ਦਿੱਤਾ ਹੈ।

ਵੀਡੀਓ ਰਿਪੋਰਟ ਪੋਸਟ ਦੇ ਹੇਠਾਂ ਜਾ ਕੇ ਦੇਖੋ 

ਪ੍ਰਾਪਤ ਜਾਣਕਾਰੀ ਅਨੁਸਾਰ ਨਾਭਾ ਦੇ ਪਾਂਡੂਸਰ ਮਹੱਲੇ ਵਿੱਚ ਮਾਤਾ ਪਿਤਾ ਨੇ ਆਪਣੀ ਤਿੰਨ ਮਹੀਨਿਆਂ ਦੀ ਬੱਚੀ ਨੂੰ ਦੀਵਾਰ ਉੱਤੇ ਪਟਕ ਕੇ ਮਾਰ ਮਾਰ ਦਿੱਤਾ। ਨਾਭਾ ਕੋਤਵਾਲੀ ਇੰਨਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਹੈ ਕਿ ਦੋਸ਼ੀ ਮਾਤਾ ਪਿਤਾ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਫਿਲਹਾਲ ਦੋਵੇਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹਨ। ਉਨ੍ਹਾਂ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਛੇਤੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਸ ਮਾਮਲੇ ਤੇ ਨਾਭਾ ਕੋਤਵਾਲੀ ਇੰਨਚਾਰਜ ਰਾਜੇਸ਼ ਕੁਮਾਰ ਨੇ ਦੱਸਿਆ ਹੈ ਕਿ ਮ੍ਰਿਤਕ ਬੱਚੀ ਦੀ ਪਹਿਚਾਣ ਪਰੀ ਉਮਰ ਤਿੰਨ ਮਹੀਨੇ ਦੇ ਤੌਰ ਉੱਤੇ ਹੋਈ ਹੈ। ਇਸ ਬੱਚੀ ਨੂੰ ਦੀਵਾਰ ਨਾਲ ਪਟਕ ਕੇ ਮਾਰਿਆ ਗਿਆ ਹੈ ਦੀਵਾਰ ਉੱਤੇ ਖੂਨ ਦੇ ਨਿਸ਼ਾਨ ਵੀ ਮਿਲੇ ਹਨ। ਬੱਚੀ ਦੇ ਦਾਦੇ ਸੰਜੀਵ ਕੁਮਾਰ ਅਤੇ ਦਾਦੀ ਮੋਨਾ ਰਾਣੀ ਨੇ ਬਿਆਨ ਦਿੱਤਾ ਹੈ ਕਿ ਤਕਰੀਬਨ ਡੇਢ ਸਾਲ ਪਹਿਲਾਂ ਉਨ੍ਹਾਂ ਦੇ ਬੇਟੇ ਅਜੈ ਕੁਮਾਰ ਦਾ ਵਿਆਹ ਹੋਇਆ ਸੀ। ਉਹ ਨਸ਼ੇ ਦੀ ਬੁਰੀ ਆਦਤ ਦਾ ਸ਼ਿਕਾਰ ਹੈ। ਉਸ ਦੀ ਪਤਨੀ ਕੀਰਤੀ ਸ਼ਰਮਾ ਵੀ ਉਸ ਨੂੰ ਨਸ਼ਾ ਕਰਨ ਤੋਂ ਨਹੀਂ ਰੋਕਦੀ ਸੀ। ਹਾਲਾਂਕਿ ਉਹ ਦੋਵੇਂ ਇਸ ਗੱਲ ਦਾ ਅਕਸਰ ਵਿਰੋਧ ਕਰਦੇ ਸਨ।

ਉਨ੍ਹਾਂ ਦੱਸਿਆ ਕਿ ਉਸਦਾ ਪੁੱਤਰ ਨਸ਼ੇ ਵਿੱਚ ਸੀ। ਜਦੋਂ ਉਸਦੇ ਬੇਟੇ ਦੇ ਕਮਰੇ ਵਿੱਚ ਰੌਲਾ ਪਿਆ ਤਾਂ ਉਨ੍ਹਾਂ ਨੇ ਜਾਕੇ ਦੇਖਿਆ। ਪਰੀ ਖੂਨ ਨਾਲ ਲਿਬੜੀ ਜ਼ਮੀਨ ਉੱਤੇ ਡਿੱਗੀ ਪਈ ਸੀ। ਉਹ ਬੱਚੀ ਨੂੰ ਤੁਰੰਤ ਹੀ ਨਾਭੇ ਦੇ ਸਿਵਲ ਹਸਪਤਾਲ ਲੈ ਕੇ ਪਹੁੰਚੇ ਲੇਕਿਨ ਉੱਥੇ ਡਾਕਟਰ ਉਸ ਨੂੰ ਬਚਾ ਨਹੀਂ ਸਕੇ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮਾਤਾ ਪਿਤਾ ਫਰਾਰ ਹੋ ਗਏ। ਵਿਲਕਦੇ ਬੱਚੀ ਦੇ ਦਾਦੇ ਦਾਦੀ ਨੇ ਕਿਹਾ ਕਿ ਜਿਗਰ ਦੇ ਟੁਕੜੇ ਨੂੰ ਇੰਨੀ ਬੁਰੀ ਮੌਤ ਦੇਣ ਵਾਲਿਆਂ ਨੂੰ ਫ਼ਾਂਸੀ ਦੀ ਸਜਾ ਦਿੱਤੀ ਜਾਵੇ। ਪੁਲਿਸ ਦੇ ਮੁਤਾਬਕ ਦੋਸ਼ੀ ਅਜੈ ਕੁਮਾਰ ਨਸ਼ੇੜੀ ਹੈ ਅਤੇ ਕੋਈ ਕੰਮ ਕਾਜ ਨਹੀਂ ਕਰਦਾ ਸੀ।

ਇਸ ਖਬਰ ਨਾਲ ਸਬੰਧਤ ਵੀਡੀਓ ਰਿਪੋਰਟ ਦੇਖੋ 

Leave a Reply

Your email address will not be published. Required fields are marked *