ਪੰਜਾਬ ਦਾ ਮੁੰਡੇ ਅਮਰੀਕਨ ਗੋਰੀ ਸਟੀਵੇਟ ਨੂੰ ਇਸ ਕਦਰ ਪਿਆਰਾ ਕਿ ਉਹ ਸੱਤ ਸਮੁੰਦਰ ਪਾਰ ਕਰ ਕੇ ਉਸਦੇ ਪਿੰਡ ਫੱਤੂਢੀਂਗਾ ਵਿਚ ਪਹੁੰਚ ਗਈ। ਉਸਨੇ ਦੋ ਦੇਸ਼ਾਂ ਦੇ ਵਿੱਚ ਦੀ ਦੂਰੀ ਤਾਂ ਨਾਪੀ ਹੀ ਨਾਲ ਹੀ ਭਾਸ਼ਾ ਦੀ ਦੂਰੀ ਵੀ ਪਾਰ ਕਰ ਲਈ। ਸੋਸ਼ਲ ਮੀਡੀਆ ਉੱਤੇ ਹੋਈ ਸਟੀਵਟ ਅਤੇ ਲਵਪ੍ਰੀਤ ਸਿੰਘ ਦੀ ਦੋਸਤੀ ਹੁਣ ਵਿਆਹ ਦੇ ਪਵਿਤਰ ਬੰਧਨ ਵਿੱਚ ਬੰਨ੍ਹੀ ਗਈ ਹੈ। ਖਾਸ ਗੱਲ ਇਹ ਹੈ ਕਿ ਦੋਵੇਂ ਇੱਕ ਦੂਜੇ ਦੀ ਭਾਸ਼ਾ ਨਹੀਂ ਸਮਝ ਸਕਦੇ ਫਿਰ ਵੀ ਇਕੱਠੇ ਹਨ।
ਸੋਸ਼ਲ ਮੀਡੀਆ ਉੱਤੇ ਪ੍ਰਵਾਨ ਚੜ੍ਹਿਆ ਪਿਆਰ
ਤੁਹਾਨੂੰ ਦੱਸ ਦੇਈਏ ਕਿ ਕਿ ਕਪੂਰਥਲੇ ਦੇ ਨਜਦੀਕ ਪਿੰਡ ਫੱਤੂਢੀਂਗਾ ਵਿੱਚ ਰਹਿਣ ਵਾਲੇ ਲਵਪ੍ਰੀਤ ਸਿੰਘ ਲਵਲੀ ਦੀ ਕਰੀਬ ਇੱਕ ਸਾਲ ਪਹਿਲਾਂ ਅਮਰੀਕਾ ਦੀ ਰਹਿਣ ਵਾਲੀ ਗੋਰੀ ਸਟੀਵੇਟ ਦੇ ਨਾਲ ਫੇਸਬੁੱਕ ਉੱਤੇ ਦੋਸਤੀ ਹੋ ਗਈ ਸੀ। ਦੋਵਾਂ ਵਿੱਚ ਸੋਸ਼ਲ ਮੀਡੀਆ ਵਿੱਚ ਗੱਲਬਾਤ ਦੇ ਦੌਰਾਨ ਕਦੋਂ ਪਿਆਰ ਹੋ ਗਿਆ ਉਨ੍ਹਾਂ ਨੂੰ ਆਪਣੇ ਆਪ ਨੂੰ ਵੀ ਪਤਾ ਨਹੀਂ ਚੱਲਿਆ ਅਤੇ ਹੁਣ ਇਹ ਪਿਆਰ ਵਿਆਹ ਵਿੱਚ ਬਦਲ ਚੁੱਕਿਆ ਹੈ। ਇਸ ਪ੍ਰੇਮ ਕਹਾਣੀ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਦੋਵੇਂ ਇੱਕ ਦੂਜੇ ਦੀ ਭਾਸ਼ਾ ਨਹੀਂ ਸਮਝ ਸਕਦੇ ਫਿਰ ਵੀ ਇੱਕ ਦੂਜੇ ਦੇ ਪਿਆਰ ਵਿੱਚ ਗ੍ਰਿਫਤਾਰ ਹੋ ਕੇ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਗਏ ਹਨ।
ਸੱਤ ਸਮੁੰਦਰ ਪਾਰ ਤੋਂ ਆਈ ਗੋਰੀ
ਸਟੀਵੇਟ ਨੂੰ ਅਮਰੀਕਾ ਤੋਂ ਭਾਰਤ ਆਉਣ ਦੇ ਵਿੱਚ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ। ਇਸ ਦੇ ਬਾਵਜੂਦ ਵੀ ਉਹ ਸੱਤ ਸਮੁੰਦਰ ਪਾਰ ਕਰ ਕੇ ਅਖੀਰ ਤਮਾਮ ਮੁਸ਼ਕਲਾਂ ਨੂੰ ਪਾਰ ਕਰਦਿਆਂ ਹੋਇਆਂ ਅਮਰੀਕਨ ਗੋਰੀ ਕੁੱਝ ਦਿਨ ਪਹਿਲਾਂ ਲਵਪ੍ਰੀਤ ਸਿੰਘ ਦੇ ਪਿੰਡ ਪਹੁੰਚ ਗਈ। ਇਸ ਤੋਂ ਬਾਅਦ ਦੋਵਾਂ ਦਾ ਪਿਆਰ ਪ੍ਰਵਾਨ ਚੜ੍ਹ ਗਿਆ। ਦੋਵਾਂ ਦੇ ਪਰਿਵਾਰਕ ਮੈਂਬਰ ਵਿਆਹ ਨੂੰ ਰਾਜੀ ਹੋ ਗਏ ਅਤੇ ਇਸ ਤੋਂ ਬਾਅਦ ਉਹ ਇੱਕ ਬੰਧਨ ਵਿੱਚ ਬੰਨ੍ਹੇ ਗਏ। ਉਨ੍ਹਾਂ ਦੇ ਰਸਤੇ ਵਿੱਚ ਨਾ ਤਾਂ ਦੂਰੀ ਆ ਸਕੀ ਅਤੇ ਨਾ ਹੀ ਇੱਕ ਦੂਜੇ ਦੀ ਸਮਝ ਨਾ ਪਾਉਣ ਵਾਲੀ ਭਾਸ਼ਾ।
ਸਿੱਖ ਰੀਤੀ ਰਿਵਾਜਾਂ ਅਨੁਸਾਰ ਹੋਇ ਵਿਆਹ
ਫੱਤੂਢੀਂਗਾ ਦੇ ਗੁਰਦੁਆਰਾ ਸਾਹਿਬ ਵਿੱਚ ਸਿੱਖ ਰੀਤੀ ਰਿਵਾਜਾਂ ਦੇ ਮੁਤਾਬਕ ਦੋਵਾਂ ਦਾ ਵਿਆਹ ਹੋ ਗਿਆ ਹੈ। ਹੁਣ ਅਮਰੀਕਨ ਮੁਟਿਆਰ ਲਵਪ੍ਰੀਤ ਸਿੰਘ ਦੇ ਘਰ ਰਹਿ ਰਹੀ ਹੈ। ਲਵਪ੍ਰੀਤ ਸਿੰਘ ਨੇ ਦੱਸਿਆ ਕਿ ਦੋਵਾਂ ਨੂੰ ਭਾਸ਼ਾ ਦੀ ਸਮੱਸਿਆ ਤਾਂ ਜਰੂਰ ਆ ਰਹੀ ਹੈ ਪਰ ਹੌਲੀ ਹੌਲੀ ਸਭ ਕੁੱਝ ਠੀਕ ਹੋ ਜਾਵੇਗਾ। ਉਥੇ ਹੀ ਇਸ ਵਿਆਹ ਤੋਂ ਲਵਪ੍ਰੀਤ ਸਿੰਘ ਦਾ ਪਰਿਵਾਰ ਵੀ ਬੇਹੱਦ ਉਤਸ਼ਾਹਿਤ ਨਜ਼ਰ ਆ ਰਿਹਾ ਹੈ।