ਪੰਜਾਬ ਵਿਚ ਥਾਣਾ ਸਦਰ ਨਕੋਦਰ ਦੀ ਪੁਲਿਸ ਚੌਕੀ ਸ਼ੰਕਰ ਵਿੱਚ ਹਵਾਲਾਤ ਵਿੱਚ ਬੰਦ ਪਿੰਡ ਬਜੂਹਾ ਕਲਾਂ ਦੇ ਇੱਕ ਨੌਜਵਾਨ ਨੇ ਫਾਹਾ ਲੈ ਕੇ ਕੇ ਖੁਦਕੁਸ਼ੀ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸ ਤੇ ਪਰਵਾਰਿਕ ਮੈਬਰਾਂ ਨੇ ਇਲਜ਼ਾਮ ਲਾਇਆ ਕਿ ਪੁਲਿਸ ਨੇ ਨੌਜਵਾਨ ਦੀ ਕੁੱਟਮਾਰ ਕੀਤੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਮ੍ਰਿਤਕ ਨੌਜਵਾਨ ਦੀ ਪਹਿਚਾਣ ਬਲਵਿੰਦਰ ਕੁਮਾਰ ਉਰਫ ਵਿੱਕੀ ਉਮਰ 23 ਸਾਲ ਪੁੱਤਰ ਜਸਪਾਲ ਪਿੰਡ ਬਜੂਹਾ ਕਲਾਂ ਨਕੋਦਰ ਦੇ ਰੂਪ ਵਿਚ ਹੋਈ ਹੈ। ਪੁਲਿਸ ਦੀ ਹਿਰਾਸਤ ਵਿੱਚ ਨੌਜਵਾਨ ਦੇ ਮਰਨ ਦੀ ਸੂਚਨਾ ਮਿਲਦਿਆਂ ਹੀ ਭੜਕੇ ਪਰਵਾਰਿਕ ਮੈਂਬਰ ਅਤੇ ਵੱਖੋ ਵੱਖ ਜੱਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿੱਚ ਚੌਕੀ ਪਹੁੰਚੇ। ਭੜਕੇ ਪਰਵਾਰਿਕ ਮੈਬਰਾਂ ਨੇ ਪੁਲਿਸ ਦੇ ਖਿਲਾਫ ਨਾਅਰੇਬਾਜੀ ਕੀਤੀ ਜਿਸਦੇ ਨਾਲ ਮਾਹੌਲ ਤਨਾਅ ਭਰਿਆ ਹੋ ਗਿਆ। ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦੇ ਹੋਏ ਐਸ. ਪੀ. ਡੀ. ਕੰਵਲਪ੍ਰੀਤ ਸਿੰਘ ਚਾਹਲ ਡੀ. ਐੱਸ. ਪੀ. ਨਕੋਦਰ ਲਖਵਿੰਦਰ ਸਿੰਘ ਡੀ. ਐੱਸ. ਪੀ. ਸ਼ਾਹਕੋਟ ਜਸਵਿੰਦਰ ਸਿੰਘ ਖੈਹਿਰਾ ਅਤੇ ਨਕੋਦਰ ਸਦਰ ਸਿਟੀ ਮਹਤਪੁਰ ਨੂਰਮਹਿਲ ਅਤੇ ਬਿਲਗਾ ਥਾਣਾ ਇੰਨਚਾਰਜ ਸਮੇਤ ਪੁਲਿਸ ਪਾਰਟੀ ਸ਼ੰਕਰ ਚੌਕੀ ਪਹੁੰਚੇ ।
ਐਸ. ਪੀ. (ਡੀ) ਕੰਵਲਪ੍ਰੀਤ ਸਿੰਘ ਚਾਹਲ ਅਤੇ ਡੀ. ਐਸ. ਪੀ. ਨਕੋਦਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਬਲਵਿੰਦਰ ਕੁਮਾਰ ਉਰਫ ਵਿੱਕੀ ਉਮਰ 23 ਸਾਲ ਦੇ ਖਿਲਾਫ ਪਿੰਡ ਚਾਨੀਆਂ ਦੇ ਦਲਜੀਤ ਸਿੰਘ ਨੇ ਪੁਲਿਸ ਨੂੰ ਬੀਤੀ ਰਾਤ ਸ਼ਿਕਾਇਤ ਦਿੱਤੀ ਸੀ। ਜਿਸਦੇ ਅਨੁਸਾਰ ਪੁਲਿਸ ਨੇ ਇਸ ਨੌਜਵਾਨ ਨੂੰ ਆਪਣੀ ਹਿਰਾਸਤ ਵਿੱਚ ਲਿਆ ਸੀ ਉੱਤੇ ਸਵੇਰੇ ਇਸ ਨੌਜਵਾਨ ਨੇ ਹਵਾਲਾਤ ਵਿੱਚ ਫਾਹਾ ਲੈ ਲਿਆ। ਉਸ ਨੂੰ ਪੁਲਿਸ ਕਰਮਚਾਰੀ ਤੁਰੰਤ ਪਹਿਲਾਂ ਸਿਵਲ ਹਸਪਤਾਲ ਲੈ ਕੇ ਗਏ। ਜਿੱਥੋਂ ਡਾਕਟਰਾਂ ਨੇ ਉਸ ਨੂੰ ਸਿਵਲ ਹਸਪਤਾਲ ਜਲੰਧਰ ਲਈ ਰੈਫਰ ਕਰ ਦਿੱਤਾ ਜਿੱਥੇ ਉਸ ਦੀ ਮੌਤ ਹੋ ਗਈ।
ਇਸ ਮਾਮਲੇ ਦੀ ਹੋਵੇਗੀ ਜਿਊਡਿਸ਼ਿਅਲ ਜਾਂਚ SP (D) ਚਾਹਲ
ਸ਼ੰਕਰ ਚੌਕੀ ਵਿੱਚ ਪੁਲਿਸ ਦੀ ਹਿਰਾਸਤ ਦੇ ਦੌਰਾਨ ਨੌਜਵਾਨ ਦੀ ਹੋਈ ਮੌਤ ਦਾ ਮਾਮਲਾ ਕਾਫੀ ਗੰਭੀਰ ਹੈ। ਇਸ ਸਬੰਧੀ ਐਸ. ਪੀ. (ਡੀ) ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਐਸ. ਐਸ. ਪੀ. ਜਲੰਧਰ ਦੇਹਾਤੀ ਦੇ ਨਿਰਦੇਸ਼ਾਂ ਉੱਤੇ ਇਸ ਮਾਮਲੇ ਦੀ ਜਿਊਡਿਸ਼ਿਅਲ ਜਾਂਚ ਕਰਵਾਈ ਜਾਵੇਗੀ।