ਸਹੁਰਿਆਂ ਤੋਂ ਤੰਗ ਪ੍ਰੇਸ਼ਾਨ ਮਹਿਲਾ ਨੇ ਚੱਕਿਆ ਗਲਤ ਕਦਮ, ਸਹੁਰੇ ਪਰਿਵਾਰ ਦੇ ਚਾਰ ਮੈਂਬਰਾਂ ਤੇ ਹੋਇਆ ਕੇਸ ਦਰਜ

Punjab

ਪੰਜਾਬ ਵਿਚ ਜਿਲ੍ਹਾ ਫਿਰੋਜ਼ਪੁਰ ਦੇ ਮਮਦੋਟ ਵਿਚ ਪਤੀ ਅਤੇ ਸਹੁਰੇ ਘਰ ਦੀ ਕੁੱਟਮਾਰ ਤੋਂ ਪ੍ਰੇਸ਼ਾਨ ਹੋਈ ਮਹਿਲਾ ਨੇ ਜਹਿਰ ਪੀਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਵਿਆਹ ਤੋਂ 12 ਸਾਲ ਬਾਅਦ ਵੀ ਦੋਸ਼ੀ ਮਹਿਲਾ ਦੇ ਨਾਲ ਕੁੱਟਮਾਰ ਕਰਦੇ ਰਹਿੰਦੇ ਸਨ। ਪਿਛਲੇ ਤਿੰਨ ਸਾਲ ਤੋਂ ਮਹਿਲਾ ਨੂੰ ਕਾਫ਼ੀ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਮਹਿਲਾ ਦੀ ਮੌਤ ਤੋਂ ਬਾਅਦ ਸਹੁਰੇ ਪਰਿਵਾਰ ਨੇ ਲਾਸ਼ ਨੂੰ ਸਤਲੁਜ ਦਰਿਆ ਵਿੱਚ ਸੁੱਟਣ ਦੀ ਕੋਸ਼ਿਸ਼ ਕੀਤੀ। ਪੇਕੇ ਪਰਿਵਾਰ ਨੂੰ ਸੂਚਨਾ ਮਿਲਦਿਆਂ ਸਾਰ ਹੀ ਪੁਲਿਸ ਨੇ ਮੌਕੇ ਉੱਤੇ ਜਾਕੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲਿਆ ਅਤੇ ਪੋਸਟਮਾਰਟਮ ਦੇ ਲਈ ਭੇਜਿਆ।

ਇਸ ਮਾਮਲੇ ਨਾਲ ਵੀਡੀਓ ਰਿਪੋਰਟ ਦੇਖਣ ਲਈ ਪੋਸਟ ਦੇ ਹੇਠਾਂ ਜਾਓ

ਪੁਲਿਸ ਨੇ ਮ੍ਰਿਤਕਾ ਦੇ ਪਤੀ ਸਹੁਰੇ ਜੇਠ ਅਤੇ ਜਠਾਣੀ ਉੱਤੇ ਖੁਦਕੁਸ਼ੀ ਦੇ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਹੈ। ਹੁਸੈਨੀਵਾਲਾ ਦੇ ਪਾਰ ਪਿੰਡ ਚੂਹੜੀਵਾਲਾ ਵਿੱਚ 30 ਸਾਲ ਦੀ ਛਿਦਰ ਕੌਰ ਦਾ ਵਿਆਹ 12 ਸਾਲ ਪਹਿਲਾਂ ਕਰਮਜੀਤ ਸਿੰਘ ਨਾਲ ਹੋਇਆ ਸੀ। ਜਿਸਦੀ ਦੋ ਧੀਆਂ ਅਤੇ ਇੱਕ ਪੁੱਤਰ ਹੈ। ਮ੍ਰਿਤਕਾ ਦੇ ਪਿਤਾ ਬੁੜ ਸਿੰਘ ਵਾਸੀ ਕਾਲੂ ਅਰਾਈ ਨੇ ਦੱਸਿਆ ਹੈ ਕਿ ਉਸਦੀ ਧੀ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਸੀ। ਕਈ ਵਾਰ ਉਸ ਨੂੰ ਕੁੱਟਮਾਰ ਕਰ ਕੇ ਪੇਕੇ ਭੇਜ ਦਿੱਤਾ ਜਾਂਦਾ ਸੀ। ਪਤੀ ਅਤੇ ਸਹੁਰੇ ਪਰਿਵਾਰ ਵਾਲਿਆਂ ਦੀ ਕੁੱਟਮਾਰ ਤੋਂ ਤੰਗ ਪ੍ਰੇਸ਼ਾਨ ਹੋ ਕੇ ਹੀ ਛਿਦਰ ਕੌਰ ਨੇ ਐਤਵਾਰ ਦੀ ਸ਼ਾਮ ਨੂੰ ਜਹਰੀਲੀ ਚੀਜ ਨਿਗਲ ਕੇ ਖੁਦਕੁਸ਼ੀ ਕਰ ਲਈ।

ਜਿਸਦੀ ਜਾਣਕਾਰੀ ਪਿੰਡ ਵਿੱਚ ਹੀ ਰਹਿਣ ਵਾਲੇ ਕੁੜੀ ਦੇ ਮਾਮੇ ਬਲਦੇਵ ਸਿੰਘ ਨੇ ਦਿੱਤੀ। ਜਾਂਚ ਪੜਤਾਲ ਕਰ ਰਹੇ ਥਾਣਾ ਸਦਰ ਦੇ ਏਐੱਸਆਈ ਪਵਨ ਕੁਮਾਰ ਨੇ ਦੱਸਿਆ ਕਿ ਮ੍ਰਿਤਕਾ ਦੇ ਪਤੀ ਕਰਮਜੀਤ ਸਿੰਘ ਸਹੁਰੇ ਬਲਵੀਰ ਸਿੰਘ ਜੇਠ ਮਲਕੀਤ ਸਿੰਘ ਅਤੇ ਜਠਾਣੀ ਅੱਕੋ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ। ਇਹ ਦੋਸ਼ੀ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਜਿਨ੍ਹਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

ਇਸ ਮਾਮਲੇ ਨਾਲ ਸਬੰਧਤ ਵੀਡੀਓ ਰਿਪੋਰਟ 

Leave a Reply

Your email address will not be published. Required fields are marked *