ਪੰਜਾਬ ਵਿਚ ਗੁਰਦਾਸਪੁਰ, ਕਲਾਨੌਰ ਕਸਬੇ ਦੇ ਸੁੰਦਰ ਪੁੜੀਆਂ ਮਹੱਲਾ ਵਿੱਚ ਬੁੱਧਵਾਰ ਦੀ ਰਾਤ ਨੂੰ ਢਾਬਾ ਮਾਲਿਕ ਦੇ ਘਰ ਵਿਚੋਂ ਸੱਤ ਤੋਲੇ ਗਹਿਣੇ ਜਿਨ੍ਹਾਂ ਦੀ ਕੀਮਤ ਲੱਗਭੱਗ ਸਾਢੇ ਤਿੰਨ ਲੱਖ ਰੁਪਏ ਅਤੇ 60 ਹਜਾਰ ਰੁਪਏ ਦੀ ਨਗਦੀ ਚੋਰੀ ਹੋ ਗਈ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਥਾਣਾ ਕਲਾਨੌਰ ਦੀ ਪੁਲਿਸ ਤੋਂ ਇਲਾਵਾ ਫਿਗਰ ਪ੍ਰਿਟ ਅਤੇ ਡਾਗ ਸਕਵਾਈਡ ਦੀਆਂ ਟੀਮਾਂ ਘਟਨਾ ਵਾਲੀ ਥਾਂ ਉੱਤੇ ਪਹੁੰਚੀਆਂ। ਦੋਸ਼ੀਆਂ ਦੀ ਇਹ ਹਰਕਤ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਪੁਲਿਸ ਵਲੋਂ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਇਸ ਬਾਰੇ ਅਮਰੀਕ ਸਿੰਘ ਨੇ ਦੱਸਿਆ ਕਿ ਉਹ ਮੀਰਥਲ ਵਿੱਚ ਰਾਧਾਸਵਾਮੀ ਨਾਮ ਦਾ ਮਸ਼ਹੂਰ ਢਾਬਾ ਚਲਾਉਂਦੇ ਹਨ। ਬੁੱਧਵਾਰ ਨੂੰ ਉਨ੍ਹਾਂ ਦੇ ਘਰ ਵਿੱਚ ਕੋਈ ਨਹੀਂ ਸੀ। ਉਨ੍ਹਾਂ ਦੀ ਪਤਨੀ ਮਨਜੀਤ ਕੌਰ ਆਪਣੀ ਭੈਣ ਨੂੰ ਮਿਲਣ ਲਈ ਪਿੰਡ ਚੈਨੇਵਾਲ ਗਈ ਹੋਈ ਸੀ। ਬੁੱਧਵਾਰ ਰਾਤ ਨੂੰ ਉਨ੍ਹਾਂ ਦਾ ਭਰਾ ਨਿਰਮਲ ਸਿੰਘ ਅਚਾਨਕ ਬੀਮਾਰ ਹੋ ਗਿਆ। ਉਹ ਵੀਰਵਾਰ ਸਵੇਰੇ ਨੂੰ ਆਪਣੇ ਭਰਾ ਨੂੰ ਕਲਾਨੌਰ ਸਥਿਤ ਆਪਣੇ ਘਰ ਵਿੱਚ ਛੱਡਣ ਲਈ ਆਏ। ਜਦੋਂ ਉਨ੍ਹਾਂ ਨੇ ਆਪਣੇ ਘਰ ਦਾ ਦਰਵਾਜਾ ਦੇਖਿਆ ਤਾਂ ਤਾਲੇ ਟੁੱਟੇ ਹੋਏ ਸਨ।
ਜਦੋਂ ਅੰਦਰ ਜਾਕੇ ਦੇਖਿਆ ਤਾਂ ਘਰ ਦੇ ਸਟੋਰ ਵਿੱਚ ਪਈ ਅਲਮਾਰੀ ਦੇ ਕੱਪੜੇ ਖਿਲਰੇ ਪਏ ਸਨ। ਜਾਂਚ ਕਰਨ ਤੇ ਪਤਾ ਚੱਲਿਆ ਕਿ ਅਲਮਾਰੀ ਵਿੱਚ ਪਏ ਸੋਨੇ ਦਾ ਮੰਗਲ ਸੂਤਰ ਸੋਨੇ ਦੀ ਚੈਨ ਦੋ ਅੰਗੂਠੀਆਂ ਅਤੇ ਤਿੰਨ ਹੋਰ ਸੋਨੇ ਦੀਆਂ ਅੰਗੂਠੀਆਂ ਦੋ ਵਿਦੇਸ਼ੀ ਘੜੀਆਂ ਅਤੇ ਅਲਮਾਰੀ ਵਿੱਚ ਪਈ 60 ਹਜਾਰ ਦੇ ਕਰੀਬ ਨਗਦੀ ਗਾਇਬ ਸੀ। ਉਨ੍ਹਾਂ ਨੇ ਦੱਸਿਆ ਕਿ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਚੋਰ ਬੁੱਧਵਾਰ ਦੀ ਰਾਤ ਕਰੀਬ 12. 38 ਵਜੇ ਘਰ ਵਿੱਚ ਦਾਖਲ ਹੋਏ ਅਤੇ ਕਰੀਬ ਸਵਾ ਤਿੰਨ ਵਜੇ ਘਰ ਵਿਚੋਂ ਬਾਹਰ ਨਿਕਲੇ। ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ।
ਇਸ ਮੌਕੇ ਤੇ ਕਲਾਨੌਰ ਥਾਣੇ ਦੇ ਏਐਸਆਈ ਸੁਰਿੰਦਰਪਾਲ ਵੀ ਪੁਲਿਸ ਟੀਮ ਦੇ ਨਾਲ ਪਹੁੰਚੇ ਅਤੇ ਜਾਂਚ ਕੀਤੀ। ਉਥੇ ਹੀ ਗੁਰਦਾਸਪੁਰ ਤੋਂ ਡਾਗ ਸਕਵਾਈਡ ਅਤੇ ਫਿਗਰ ਪ੍ਰਿਟ ਦੀਆਂ ਟੀਮਾਂ ਨੇ ਘਟਨਾ ਦਾ ਜਾਇਜਾ ਲਿਆ ਅਤੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪਰਵਾਰਿਕ ਮੈਬਰਾਂ ਦੇ ਬਿਆਨ ਲਏ ਜਾ ਰਹੇ ਹਨ।