ਇਹ ਮੰਦਭਾਗੀ ਖ਼ਬਰ ਕੈਨੇਡਾ ਤੋਂ ਸਾਹਮਣੇ ਆਈ ਹੈ। ਭਾਰਤੀ ਮੂਲ (ਪੰਜਾਬ) ਦੇ 16 ਸਾਲ ਦੇ ਵਿਦਿਆਰਥੀ ਕਰਣਵੀਰ ਸਿੰਘ ਸਹੋਤਾ ਦੀ ਕੈਨੇਡਾ ਦੇ ਐਡਮਿੰਟਨ ਵਿੱਚ ਵਿਦਿਆਰਥੀਆਂ ਦੀ ਇੱਕ ਧਿਰ ਵਲੋਂ ਤੇਜਧਾਰ ਹਥਿਆਰਾਂ ਨਾਲ ਹੱਤਿਆ ਕਰ ਦਿੱਤੀ ਗਈ। ਇਸ ਹਮਲੇ ਤੋਂ ਬਾਅਦ ਕਰਣਵੀਰ ਇੱਕ ਹਫਤੇ ਤੋਂ ਐਡਮਿੰਟਨ ਦੇ ਹਸਪਤਾਲ ਵਿੱਚ ਦਾਖਲ ਸੀ। ਭਾਰਤੀ ਸਮੇਂ ਦੇ ਅਨੁਸਾਰ ਸ਼ਨੀਵਾਰ ਰਾਤ 9 ਵਜੇ ਉਸ ਨੇ ਦਮ ਤੋਡ਼ ਦਿੱਤਾ।
ਇਸ ਘਟਨਾ ਵਿਚ ਮ੍ਰਿਤਕ ਕਰਣਵੀਰ ਦੇ ਪਿਤਾ ਸਤਨਾਮ ਸਿੰਘ ਸਹੋਤਾ ਜਿਲ੍ਹਾ ਲੁਧਿਆਣਾ ਦੇ ਪਿੰਡ ਬੱਸੀਆਂ ਦੇ ਰਹਿਣ ਵਾਲੇ ਹਨ। ਸਹੋਤਾ ਪਰਿਵਾਰ 18 ਸਾਲ ਪਹਿਲਾਂ ਕੈਨੇਡਾ ਜਾਕੇ ਵੱਸ ਗਿਆ ਸੀ। ਪਿੰਡ ਬੱਸੀਆਂ ਵਿੱਚ ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੂਰਾ ਪਿੰਡ ਸੋਗ ਵਿੱਚ ਡੁੱਬ ਗਿਆ ਹੈ। ਬੱਸੀਆਂ ਪਿੰਡ ਵਿੱਚ ਹੁਣ ਕਰਣਵੀਰ ਸਿੰਘ ਦੇ ਦਾਦਾ ਭਾਗ ਸਿੰਘ ਅਤੇ ਦਾਦੀ ਜਸਵਿੰਦਰ ਕੌਰ ਰਹਿੰਦੇ ਹਨ।
ਜਾਣਕਾਰੀ ਦਿੰਦਿਆਂ ਭਾਗ ਸਿੰਘ ਅਤੇ ਜਸਵਿੰਦਰ ਕੌਰ ਨੇ ਦੱਸਿਆ ਕਿ ਪਿਛਲੇ ਹਫਤੇ ਸਕੂਲ ਵਿੱਚ ਹੀ ਵਿਦਿਆਰਥੀਆਂ ਦੀ ਇੱਕ ਧਿਰ ਨੇ ਉਨ੍ਹਾਂ ਦੇ ਪੋਤਰੇ ਕਰਣਵੀਰ ਸਿੰਘ ਉੱਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਇਹ ਹਮਲਾ ਪਹਿਚਾਣ ਵਿਚ ਗਲਤੀ ਵਿੱਚ ਕੀਤਾ ਗਿਆ। ਅਸਲ ਵਿੱਚ ਹਮਲਾਵਰ ਕਿਸੇ ਹੋਰ ਵਿਦਿਆਰਥੀ ਨੂੰ ਮਾਰਨ ਲਈ ਆਏ ਸਨ। ਜਿਸ ਦੀ ਸ਼ਕਲ ਉਨ੍ਹਾਂ ਦੇ ਪੋਤਰੇ ਕਰਣਵੀਰ ਸਿੰਘ ਨਾਲ ਮਿਲਦੀ ਜੁਲਦੀ ਸੀ। ਹਮਲਾ ਕਰਨ ਵਾਲੇ ਵੀ ਭਾਰਤੀ ਮੂਲ ਦੇ ਹੀ 7 ਵਿਦਿਆਰਥੀ ਸਨ। ਜਿਨ੍ਹਾਂ ਨੂੰ ਕੈਨੇਡਾ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਲੇਕਿਨ ਉਨ੍ਹਾਂ ਦੀ ਪਹਿਚਾਣ ਪ੍ਰਗਟ ਨਹੀਂ ਕੀਤੀ ਗਈ।
ਇਨ੍ਹਾਂ ਦੋਸ਼ੀ ਵਿਦਿਆਰਥੀਆਂ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨਾਂ ਵਿੱਚ ਮੰਨਿਆ ਹੈ ਕਿ ਕਰਣਵੀਰ ਸਿੰਘ ਨਾਲ ਉਨ੍ਹਾਂ ਦੀ ਕੋਈ ਲੜਾਈ ਨਹੀਂ ਸੀ। ਪਹਿਚਾਨਣ ਦੀ ਗਲਤੀ ਵਿੱਚ ਕਰਣਵੀਰ ਨਿਸ਼ਾਨਾ ਬਣ ਗਿਆ ਜਦੋਂ ਕਿ ਉਹ ਕਿਸੇ ਹੋਰ ਵਿਦਿਆਰਥੀ ਨੂੰ ਮਾਰਨ ਆਏ ਸਨ। ਦਾਦਾ ਭਾਗ ਸਿੰਘ ਅਤੇ ਦਾਦੀ ਜਸਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਪੋਤਾ ਕਰਣਵੀਰ ਸਿੰਘ ਕੈਨੇਡਾ ਵਿੱਚ ਹੀ ਪੈਦਾ ਹੋਇਆ ਸੀ। ਸਿੱਖਿਆ ਅਤੇ ਖੇਡਾਂ ਦੇ ਖੇਤਰ ਵਿੱਚ ਕਰਣਵੀਰ ਬਹੁਤ ਅੱਗੇ ਰਹਿੰਦਾ ਸੀ। ਮਾਤਾ ਪਿਤਾ ਦੀ ਇਕਲੌਤੀ ਔਲਾਦ ਕਰਣਵੀਰ ਸਿੰਘ ਬਹੁਤ ਹੀ ਸ਼ਾਂਤ ਸੁਭਾਅ ਦਾ ਸੀ। ਕੈਨੇਡਾ ਦੇ ਪੰਜਾਬੀ ਭਾਈਚਾਰੇ ਵਿੱਚ ਵੀ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ਼ ਦੇਖਿਆ ਜਾ ਰਿਹਾ ਹੈ।