ਪੰਜਾਬ ਦੇ ਜਿਲ੍ਹਾ ਅਮ੍ਰਿਤਸਰ ਦੇ ਪਿੰਡ ਜਲਾਲਾ ਦੇ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ ਹੈ। ਇਸ ਦੋਸ਼ੀ ਬੰਦੇ ਨੇ ਹੱਤਿਆ ਕਰਨ ਤੋਂ ਬਾਅਦ ਆਪਣੀ ਪਤਨੀ ਦੇ ਮ੍ਰਿਤਕ ਸਰੀਰ ਨੂੰ ਗੋਹੇ ਨਾਲ ਭਰੇ ਠੇਲੇ ਦੇ ਅੰਦਰ ਦਫਨ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਮਹਿਲਾ ਦੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਤੇ ਦੋਸ਼ੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਹੈ।
ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਦੋਸ਼ੀ ਵਿਅਕਤੀ ਦਾ ਆਪਣੀ ਪਤਨੀ ਨਾਲ ਆਏ ਦਿਨ ਹੀ ਝਗੜਾ ਹੁੰਦਾ ਰਹਿੰਦਾ ਸੀ। ਜਿਸ ਤੋਂ ਬਾਅਦ ਪਤੀ ਨੇ ਆਪਣੀ ਪਤਨੀ ਦਾ ਕਤਲ ਕਰ ਕੇ ਉਸ ਨੂੰ ਗੋਹੇ ਵਿੱਚ ਦਫਨਾ ਦਿੱਤਾ। ਇਸ ਦੋਸ਼ੀ ਵਿਅਕਤੀ ਦਾ ਨਾਮ ਕੈਪਟਨ ਹੈ ਅਤੇ ਉਸ ਦੀ ਇੱਕ ਸਾਲ ਪਹਿਲਾਂ ਹੀ ਮਨਪ੍ਰੀਤ ਨਾਲ ਲਵ ਮੈਰਿਜ ਹੋਈ ਸੀ। ਇਹ ਮਾਮਲਾ ਅਮ੍ਰਿਤਸਰ ਦੇ ਬਿਆਸ ਇਲਾਕੇ ਦੇ ਪਿੰਡ ਜਲਾਲਾ ਦਾ ਹੈ।
ਇਸ ਦੋਸ਼ੀ ਵਿਅਕਤੀ ਕੈਪਟਨ ਨੇ ਆਪਣੀ ਪਤਨੀ ਦਾ ਕਤਲ ਕਰ ਕੇ ਉਸ ਨੂੰ ਦਫਨਾ ਦਿੱਤਾ। ਇਸ ਦਾ ਪਤਾ ਉਦੋਂ ਚੱਲਿਆ ਜਦੋਂ ਕੁੜੀ ਦੇ ਘਰਵਾਲੇ ਆਪਣੀ ਧੀ ਨੂੰ ਦੇਖਣ ਆਏ ਤਾਂ ਉਨ੍ਹਾਂ ਨੂੰ ਉਨ੍ਹਾਂ ਦੀ ਧੀ ਘਰ ਵਿੱਚ ਕਿਤੇ ਦਿਖਾਈ ਨਹੀਂ ਦਿੱਤੀ। ਉਨ੍ਹਾਂ ਨੇ ਪੂਰੇ ਘਰ ਨੂੰ ਖੰਗਾਲ ਲਿਆ। ਜਦੋਂ ਉਨ੍ਹਾਂ ਦੀ ਧੀ ਉਨ੍ਹਾਂ ਨੂੰ ਕਿਤੇ ਨਾ ਮਿਲੀ ਤਾਂ ਉਹ ਪ੍ਰੇਸ਼ਾਨ ਹੋ ਗਏ।
ਇਸ ਮਾਮਲੇ ਸਬੰਧੀ ਕੁੜੀ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਮਨਦੀਪ ਨੇ ਪ੍ਰੇਮ ਸਬੰਧਾਂ ਦੇ ਚਲਦੇ 1 ਸਾਲ ਪਹਿਲਾਂ ਕੈਪਟਨ ਨਾਲ ਵਿਆਹ ਕਰਵਾਇਆ ਸੀ। ਕੈਪਟਨ ਆਪਣੀ ਪਹਿਲੀ ਪਤਨੀ ਦਾ ਵੀ ਕਤਲ ਕਰ ਚੁੱਕਿਆ ਹੈ। ਜਿਸਦੇ ਚਲਦੇ ਉਹ ਆਪਣੀ ਧੀ ਨੂੰ ਵੀ ਘੱਟ ਮਿਲਿਆ ਕਰਦੇ ਸੀ। ਕੈਪਟਨ ਅਤੇ ਉਨ੍ਹਾਂ ਦੀ ਧੀ ਦੇ ਵਿੱਚ ਅਕਸਰ ਲੜਾਈ ਝਗੜੇ ਹੁੰਦੇ ਰਹਿੰਦੇ ਸਨ। ਜਿਸ ਕਾਰਨ ਉਹ ਆਪਣੀ ਧੀ ਨੂੰ ਸਮਝਾਉਣ ਲਈ ਆਇਆ ਕਰਦੇ ਅਤੇ ਫਿਰ ਵਾਪਸ ਚਲੇ ਜਾਂਦੇ ਸਨ।
ਉਨ੍ਹਾਂ ਦੱਸਿਆ ਕਿ ਅਜਿਹੀ ਹੀ ਲੜਾਈ ਜਦੋਂ ਇੱਕ ਦਿਨ ਪਹਿਲਾਂ ਹੋਈ ਸੀ ਅਤੇ ਜਿਸ ਨੂੰ ਸੁਲਝਾਣ ਲਈ ਉਹ ਆਪਣੀ ਧੀ ਦੇ ਘਰ ਗਏ ਅਤੇ ਆਪਣੀ ਧੀ ਨੂੰ ਸਮਝਾਇਆ ਅਤੇ ਵਾਪਸ ਆ ਗਏ। ਲੇਕਿਨ ਅਗਲੇ ਦਿਨ ਜਦੋਂ ਆਪਣੀ ਧੀ ਦੇ ਘਰ ਗਏ ਤਾਂ ਉਨ੍ਹਾਂ ਨੂੰ ਧੀ ਕਿਤੇ ਨਹੀਂ ਦਿਖੀ ਤਾਂ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਪਿੰਡ ਵਾਸੀਆਂ ਦੀ ਮਦਦ ਨਾਲ ਕੈਪਟਨ ਨੂੰ ਫੜ ਲਿਆ। ਜਦੋਂ ਪੁਲਿਸ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਕੇ ਉਸ ਨੂੰ ਦਫਨਾ ਦਿੱਤਾ ਹੈ।
ਇਸ ਸਬੰਧੀ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਕੁੜੀ ਲਾਪਤਾ ਹੈ ਤਾਂ ਉਨ੍ਹਾਂ ਨੇ ਕੈਪਟਨ ਨੂੰ ਫੜਨ ਲਈ ਛਾਪੇਮਾਰੀ ਸ਼ੁਰੂ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਕੈਪਟਨ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੇ ਪੁੱਛਗਿੱਛ ਵਿੱਚ ਦੱਸਿਆ ਹੈ ਕਿ ਉਸ ਨੇ ਆਪਣੀ ਪਤਨੀ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਦਫਨਾ ਦਿੱਤਾ ਹੈ।
ਉਥੇ ਹੀ ਪੁਲਿਸ ਨੇ ਗੋਹੇ ਨਾਲ ਭਰੇ ਠੇਲੇ ਵਿਚੋਂ ਮ੍ਰਿਤਕ ਮਨਦੀਪ ਕੌਰ ਦੀ ਲਾਸ਼ ਨੂੰ ਬਰਾਮਦ ਕਰ ਲਿਆ ਅਤੇ ਕਿਹਾ ਹੈ ਕਿ ਫਿਲਹਾਲ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।