ਚਿਖਾ ਨੂੰ ਬੁਝਾ ਕੇ ਪੁਲਿਸ ਪ੍ਰਸ਼ਾਸਨ ਨੇ ਕੀਤੀ ਕਾਰਵਾਈ, ਭਤੀਜੇ ਨੇ ਆਪਣੇ ਚਾਚੇ ਨਾਲ ਕੀਤਾ ਮਾੜਾ ਕੰਮ, ਜਾਂਚ ਜਾਰੀ

Punjab

ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਸਮਰਾਲੇ ਨੇੜੇ ਪਿੰਡ ਮਾਨੁਪੁਰ ਵਿੱਚ ਜ਼ਮੀਨ ਦੇ ਝਗੜੇ ਵਿੱਚ ਇੱਕ ਵਿਅਕਤੀ ਦੀ ਉਸਦੇ ਭਤੀਜੇ ਨੇ ਟਰੈਕਟਰ ਨਾਲ ਕੁਚਲ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਪੁਲਿਸ ਕੇਸ ਤੋਂ ਬਚਣ ਲਈ ਪਰਿਵਾਰ ਨੇ ਤੁੰਰਤ ਅੰਤਮ ਸੰਸਕਾਰ ਦੀ ਪਰਿਕ੍ਰੀਆ ਸ਼ੁਰੂ ਕਰ ਦਿੱਤੀ। ਪਿੰਡ ਵਿੱਚ ਇਸ ਨੂੰ ਲੈ ਕੇ ਚਰਚਾ ਹੋਣ ਤੇ ਇਸਦੀ ਭਿਣਕ ਪੁਲਿਸ ਨੂੰ ਵੀ ਲੱਗ ਗਈ। ਇਸ ਉੱਤੇ ਬਰਧਾਲਾ ਚੌਕੀ ਦੀ ਪੁਲਿਸ ਸ਼ਮਸ਼ਾਨਘਾਟ ਵਿਚ ਪਹੁੰਚੀ ਅਤੇ ਬੱਲਦੀ ਹੋਈ ਚਿਖਾ ਬੁਝਾ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਇਸ ਮ੍ਰਿਤਕ ਦੀ ਪਹਿਚਾਣ ਪਿੰਡ ਮਾਨੁਪੁਰ ਵਾਸੀ ਅਵਤਾਰ ਸਿੰਘ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਉਸਦੇ ਪੁੱਤਰ ਜਸਪ੍ਰੀਤ ਸਿੰਘ ਭਤੀਜੇ ਅਮਰੀਕ ਸਿੰਘ ਅਤੇ ਦੋ ਅਣਪਛਾਤੇ ਨੌਜਵਾਨਾਂ ਉੱਤੇ ਹੱਤਿਆ ਦਾ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਬਰਧਾਲਾ ਚੌਕੀ ਇੰਨਚਾਰਜ ਜਗਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਐਤਵਾਰ ਦੀ ਸਵੇਰੇ ਹੀ ਸੂਚਨਾ ਮਿਲੀ ਸੀ ਕਿ ਪਿੰਡ ਮਾਨੁਪੁਰ ਵਿੱਚ ਅਮਰੀਕ ਸਿੰਘ ਨੇ ਆਪਣੇ ਚਾਚਾ ਅਵਤਾਰ ਸਿੰਘ ਨੂੰ ਟਰੈਕਟਰ ਥੱਲੇ ਕੁਚਲ ਕੇ ਮਾਰ ਦਿੱਤਾ ਹੈ। ਉਸਦੇ ਬਾਅਦ ਪੁਲਿਸ ਕੇਸ ਤੋਂ ਬਚਣ ਦੇ ਲਈ ਅਵਤਾਰ ਸਿੰਘ ਦੇ ਪੁੱਤਰ ਜਸਪ੍ਰੀਤ ਸਿੰਘ ਅਤੇ ਹੋਰ ਪਰਵਾਰਿਕ ਮੈਬਰਾਂ ਨੇ ਉਸਦਾ ਅੰਤਮ ਸੰਸਕਾਰ ਕਰਨ ਲਈ ਪਰਿਕ੍ਰੀਆ ਸ਼ੁਰੂ ਕਰ ਦਿੱਤੀ ਹੈ। ਇਸ ਉੱਤੇ ਉਹ ਤੁਰੰਤ ਹੀ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਪਹੁੰਚ ਗਏ। ਉੱਥੇ ਪੁਲਿਸ ਨੂੰ ਦੇਖ ਅਮਰੀਕ ਸਿੰਘ ਜਸਪ੍ਰੀਤ ਸਿੰਘ ਅਤੇ ਹੋਰ ਫਰਾਰ ਹੋ ਗਏ। ਪੁਲਿਸ ਨੇ ਬੱਲਦੀ ਹੋਈ ਚਿਖਾ ਨੂੰ ਬੁਝਾਇਆ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਮਰਾਲਾ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ। ਲਾਸ਼ ਕਰੀਬ 80 ਫ਼ੀਸਦੀ ਤੱਕ ਸੜ ਚੁੱਕੀ ਹੈ। ਹੁਣ ਇਸਦਾ ਪੋਸਟਮਾਰਟਮ ਡਾਕਟਰਾਂ ਦੀ ਵਿਸ਼ੇਸ਼ ਟੀਮ ਕਰੇਗੀ।

ਅਵਤਾਰ ਸਿੰਘ ਦਾ ਵਿਆਹ ਭਰਾ ਦੀ ਮੌਤ ਤੋਂ ਬਾਅਦ ਭਰਜਾਈ ਨਾਲ ਹੋਇਆ ਸੀ

ਅਮਰੀਕ ਸਿੰਘ ਦੇ ਪਿਤਾ ਭੂਪਿਦਰ ਸਿੰਘ ਦੀ ਕਾਫ਼ੀ ਸਾਲ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਉਸਦੀ ਮਾਂ ਦਾ ਵਿਆਹ ਉਸਦੇ ਚਾਚਾ ਅਵਤਾਰ ਸਿੰਘ ਨਾਲ ਕਰ ਦਿੱਤਾ ਗਿਆ ਸੀ। ਅਵਤਾਰ ਸਿੰਘ ਨੇ ਹੀ ਅਮਰੀਕ ਸਿੰਘ ਨੂੰ ਪਾਲਿਆ ਸੀ। ਘਰ ਵਿੱਚ ਜ਼ਮੀਨ ਨੂੰ ਲੈ ਕੇ ਅਕਸਰ ਝਗੜਾ ਹੋ ਜਾਂਦਾ ਸੀ। ਅਮਰੀਕ ਨੇ ਜਦੋਂ ਅਵਤਾਰ ਸਿੰਘ ਦੀ ਹੱਤਿਆ ਕੀਤੀ ਤਾਂ ਪੂਰੇ ਪਰਿਵਾਰ ਨੇ ਮਾਮਲੇ ਨੂੰ ਸ਼ਾਂਤ ਕਰਨ ਲਈ ਬਿਨਾਂ ਕਿਸੇ ਕਾਰਵਾਈ ਦੇ ਸ਼ਮਸ਼ਾਨਘਾਟ ਵਿੱਚ ਜਾਕੇ ਅੰਤਮ ਸੰਸਕਾਰ ਦੀ ਪਰਿਕ੍ਰੀਆ ਨੂੰ ਸ਼ੁਰੂ ਕਰ ਦਿੱਤਾ ਸੀ।

Leave a Reply

Your email address will not be published. Required fields are marked *