ਆਪਣੇ ਸੁਨਹਿਰੇ ਭਵਿੱਖ ਲਈ ਦੁਬਈ ਗਏ ਨੌਜਵਾਨ ਦੇ ਨਾਲ, ਹੋਇਆ ਦਰਦਨਾਕ ਹਾਦਸਾ, ਪੰਜਾਬ ਪਹੁੰਚਿਆ ਮ੍ਰਿਤਕ ਸਰੀਰ

Punjab

ਆਪਣੇ ਵਧੀਆ ਭਵਿੱਖ ਦੇ ਲਈ ਦੁਬਈ ਵਿਚ ਕੰਮ ਕਰਨ ਲਈ ਗਏ ਨੌਜਵਾਨ ਦੀ ਇਕ ਹਾਦਸੇ ਦੇ ਦੌਰਾਨ ਮੌਤ ਹੋਣ ਦੀ ਮੰਦਭਾਗੀ ਖਬਰ ਪ੍ਰਾਪਤ ਹੋਈ ਹੈ। ਇਸ ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰਪ੍ਰੀਤ ਸਿੰਘ ਉਮਰ 22 ਸਾਲ ਨਵਾਸੀ ਪਿੰਡ ਮੂਨਕ ਟਾਂਡਾ ਜਿਲ੍ਹਾ ਹਸ਼ਿਆਰਪੁਰ ਦੇ ਰੂਪ ਵਿੱਚ ਹੋਈ ਹੈ।  ਦੁਬਈ ਦੇ ਇੱਕ ਪ੍ਰਮੁੱਖ ਪੇਸ਼ਾਵਰ ਅਤੇ ਸਰਬਤ ਦਾ ਭਲਾ ਟਰੱਸਟ ਚੈਰਿਟੇਬਲ ਟਰੱਸਟ ਦੇ ਰੱਖਿਅਕ ਡਾ. ਐਸ. ਪੀ. ਸਿੰਘ ਓਬੇਰਾਏ ਦੀਆਂ ਕੋਸ਼ਸ਼ਾਂ ਨਾਲ ਅੱਜ ਗੁਰਪ੍ਰੀਤ ਸਿੰਘ ਦਾ ਮ੍ਰਿਤਕ ਸਰੀਰ ਅਮ੍ਰਿਤਸਰ ਏਅਰਪੋਰਟ ਤੇ ਪਹੁੰਚਿਆ।

ਡਾ. ਐਸ. ਪੀ. ਸਿੰਘ ਓਬੇਰਾਏ ਨੇ ਜਾਣਕਾਰੀ ਸਾਂਝੀ ਕਰਦਿਆਂ ਹੋਇਆਂ ਕਿਹਾ ਕਿ ਗੁਰਪ੍ਰੀਤ ਸਿੰਘ ਵੀ ਹੋਰ ਨੌਜਵਾਨਾਂ ਦੀ ਤਰ੍ਹਾਂ ਆਪਣੇ ਪਰਿਵਾਰ ਦੀ ਆਰਥਕ ਹਾਲਤ ਸੁਧਾਰਨ ਦੇ ਲਈ ਪਹਿਲਾਂ ਯੂਕਰੇਨ ਗਿਆ ਸੀ। ਆਪਣੇ ਦਾਦੇ ਦੀ ਤਬੀਅਤ ਵਿਗੜਨ ਦੇ ਕਾਰਨ ਉਹ ਯੂਕਰੇਨ ਵਿੱਚ ਲੜਾਈ ਸ਼ੁਰੂ ਹੋਣ ਤੋਂ ਠੀਕ 2 ਦਿਨ ਪਹਿਲਾਂ ਭਾਰਤ ਆਇਆ ਸੀ। ਕੁੱਝ ਸਮਾਂ ਘਰ ਵਿਚ ਰਹਿਣ ਤੋਂ ਬਾਅਦ ਉਹ 16 ਮਾਰਚ ਨੂੰ ਕੰਮ ਦੀ ਤਲਾਸ਼ ਵਿੱਚ ਵਿਜਿਟਰ ਵੀਜਾ ਲੈ ਕੇ ਦੁਬਈ ਪਹੁੰਚਿਆ। ਜਿੱਥੇ ਉਹ ਕੰਮ ਦੀ ਤਲਾਸ਼ ਵਿੱਚ ਸੀ। 5 ਅਪ੍ਰੈਲ ਨੂੰ ਇੱਕ ਇਮਾਰਤ ਦੀ 14ਵੀਂ ਮੰਜਿਲ ਤੋਂ ਡਿੱਗਣ ਦੇ ਕਾਰਨ ਉਸ ਦੀ ਮੌਤ ਹੋ ਗਈ।

ਦਾਦਾ

ਇਸ ਘਟਨਾ ਬਾਰੇ ਡਾ. ਓਬੇਰਾਏ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮ੍ਰਿਤਕ ਦੇ ਪਿੰਡ ਦੇ ਸਮਾਜਕ ਕਰਮਚਾਰੀ ਜੱਥੇਦਾਰ ਦਵਿੰਦਰ ਸਿੰਘ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਆਪਣੇ ਬੁਜੁਰਗ ਦਾਦੇ ਦਾ ਇਕਲੋਤਾ ਸਹਾਰਾ ਸੀ। ਉਸ ਦੇ ਮ੍ਰਿਤਕ ਸਰੀਰ ਨੂੰ ਭਾਰਤ ਭੇਜਣ ਵਿੱਚ ਉਸ ਦੀ ਮਦਦ ਕਰੋ। ਉਨ੍ਹਾਂ ਨੇ ਭਾਰਤੀ ਦੂਤਾਵਾਸ ਦੇ ਸਹਿਯੋਗ ਅਤੇ ਆਪਣੇ ਨਿਜੀ ਸਕੱਤਰ ਬਲਦੀਪ ਸਿੰਘ ਚਾਹਲ ਦੀ ਦੇਖਰੇਖ ਵਿੱਚ ਗੁਰਪ੍ਰੀਤ ਸਿੰਘ ਦੇ ਪਾਰਥਿਵ ਸਰੀਰ ਨੂੰ ਭਾਰਤ ਭੇਜਿਆ। ਡਾ. ਓਬੇਰਾਏ ਦੇ ਮੁਤਾਬਕ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਬੁਜੁਰਗ ਦਾਦਾ ਨੂੰ 1500 ਰੁਪਏ ਮਾਸਿਕ ਪੈਨਸ਼ਨ ਦਿੱਤੀ ਜਾਵੇਗੀ।

ਮ੍ਰਿਤਕ ਗੁਰਪ੍ਰੀਤ ਸਿੰਘ ਦਾ ਪਾਰਥਿਵ ਸਰੀਰ ਲੈਣ ਏਅਰਪੋਰਟ ਪਹੁੰਚੇ ਦਵਿੰਦਰ ਸਿੰਘ ਹਰਪ੍ਰੀਤ ਸਿੰਘ ਮਨੋਹਰ ਸਿੰਘ ਜੱਸੀ ਆਦਿ ਸਮਾਜ ਸੇਵਾ ਕਮੇਟੀ ਦੇ ਅਧਿਕਾਰੀ ਪਿੰਡ ਮੂਨਕ ਕਲਾਂ ਨੇ ਸਹਿਯੋਗ ਕਰਨ ਲਈ ਦੇ ਲਈ ਡਾ. ਐਸ. ਪੀ. ਸਿੰਘ ਓਬੇਰਾਏ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਬਦੌਲਤ ਗੁਰਪ੍ਰੀਤ ਸਿੰਘ ਦੇ ਬੁਜੁਰਗ ਦਾਦਾ ਅਤੇ ਹੋਰ ਚਚੇਰੇ ਭਰਾ ਅੰਤਮ ਦਰਸ਼ਨ ਕਰ ਸਕੇ ਹਨ।

Leave a Reply

Your email address will not be published. Required fields are marked *