ਪੰਜਾਬ ਵਿਚ ਰੋਪੜ ਮੋਰਿੰਡਾ, ਮਹਾਂਰਾਣਾ ਪ੍ਰਤਾਪ ਚੌਕ ਦੇ ਕੋਲ ਸੋਨੀ ਮੋਟਰਸ ਦੇ ਨਜਦੀਕ ਟਰੱਕ ਅਤੇ ਮੋਟਰਸਾਇਕਲ ਦੇ ਵਿੱਚ ਹੋਏ ਦਰਦਨਾਕ ਹਾਦਸੇ ਦੇ ਵਿੱਚ ਇੱਕ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਮ੍ਰਿਤਕ ਦੀ ਪਹਿਚਾਣ ਪਰਮਜੀਤ ਕੌਰ ਪੁਤਰੀ ਹਰਦੀਪ ਸਿੰਘ ਵਾਸੀ ਪਿੰਡ ਅਰਨੌਲੀ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਵਿਦਿਆਰਥਣ 12ਵੀਂ ਜਮਾਤ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੱਖੋਮਾਜਰਾ ਵਿੱਚ ਪੜ੍ਹਦੀ ਸੀ। ਇਸ ਸੰਬੰਧ ਵਿੱਚ ਮੋਰਿੰਡਾ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਕੀਤੀ। ਮੌਕੇ ਉੱਤੇ ਪਹੁੰਚੇ ਜਾਂਚ ਅਧਿਕਾਰੀ ਏ. ਐਸ. ਆਈ. ਸੋਹਨ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਵਿਦਿਆਰਥਣ ਸਕੂਲ ਨੂੰ ਰੋਲ ਨੰਬਰ ਲੈਣ ਲਈ ਜਾ ਰਹੀ ਸੀ।
ਏ. ਐੱਸ. ਆਈ. ਸੋਹਨ ਸਿੰਘ ਨੇ ਕਿਹਾ ਕਿ ਹਾਦਸੇ ਦੇ ਬਾਅਦ ਜਦੋਂ ਟਰੱਕ ਡਰਾਈਵਰ ਨਹੀਂ ਰੁਕਿਆ ਤਾਂ ਲੋਕਾਂ ਨੇ ਉਸ ਨੂੰ ਅੱਗੇ ਜਾਕੇ ਕਾਬੂ ਕਰ ਲਿਆ। ਇਸ ਸਬੰਧੀ ਸੌਦਾਗਰ ਸਿੰਘ ਵਾਸੀ ਅਰਨੋਲੀ ਨੇ ਦੱਸਿਆ ਕਿ ਉਹ ਆਪਣੀ ਧੀ ਅਤੇ ਪਰਮਪ੍ਰੀਤ ਕੌਰ ਨੂੰ ਮੋਟਰਸਾਇਕਲ ਉੱਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੱਖੋਮਾਜਰਾ ਲੈ ਕੇ ਜਾ ਰਹੇ ਸਨ ਉਦੋਂ ਮਹਾਂਰਾਣਾ ਪ੍ਰਤਾਪ ਚੌਕ ਦੇ ਕੋਲ ਸੋਨੀ ਮੋਟਰਸ ਦੇ ਨਜਦੀਕ ਇੱਕ ਟਰੱਕ ਨੰਬਰ ਪੀ. ਬੀ. 12 ਐਚ 6390 ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਪਰਮਪ੍ਰੀਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ। ਏ. ਐੱਸ. ਆਈ. ਸੋਹਨ ਸਿੰਘ ਨੇ ਦੱਸਿਆ ਕਿ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਟਰੱਕ ਡਰਾਈਵਰ ਅਤੇ ਦੁਰਘਟਨਾ ਵਿੱਚ ਸ਼ਾਮਿਲ ਵਾਹਨ ਨੂੰ ਜਬਤ ਕਰ ਲਿਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਦੂਜੇ ਪਾਸੇ ਇਸ ਸਬੰਧੀ ਨਰਾਤਾ ਸਿੰਘ ਫੌਜੀ ਰੋਸ਼ਨ ਸਿੰਘ ਰਵਿੰਦਰ ਸਿੰਘ ਆਦਿ ਨੇ ਹਾਦਸੇ ਵਿੱਚ ਸ਼ਾਮਿਲ ਟਰੱਕ ਬਾਰੇ ਪੁੱਛਗਿੱਛ ਕਰਦੇ ਹੋਏ ਕਿਹਾ ਕਿ ਇਸ ਟਰੱਕ ਦੀ ਬਾਡੀ ਨੂੰ ਮੋਡੀਫਾਈ ਕੀਤਾ ਗਿਆ ਹੈ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਪਿੰਡ ਅਰਨੌਲੀ ਵਾਸੀ ਬਲਵਿੰਦਰ ਸਿੰਘ ਸਰਪੰਚ ਦਵਿੰਦਰ ਕੌਰ ਅਤੇ ਹਰਪ੍ਰੀਤ ਕੌਰ ਗੁ. ਕਮੇਟੀ ਪ੍ਰਧਾਨ ਸੁਰਿੰਦਰ ਸਿੰਘ ਕਮਲਜੀਤ ਸਿੰਘ ਅਰਨੌਲੀ ਸਰਪੰਚ ਭੂਪਿੰਦਰ ਸਿੰਘ ਮੁੰਡੀਆਂ ਅਤੇ ਇਲਾਕੇ ਦੇ ਹੋਰ ਵਾਸੀਆਂ ਨੇ ਪੀੜਤ ਪਰਿਵਾਰ ਲਈ ਸਰਕਾਰ ਤੋਂ ਮੁਆਵਜੇ ਦੀ ਮੰਗ ਕੀਤੀ ਹੈ।