ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ ਦੇ ਦੀਨਾਨਗਰ ਵਿਆਹ ਸਮਾਰੋਹ ਪੂਰਾ ਹੋਣ ਤੋਂ ਬਾਅਦ ਐਤਵਾਰ ਦੀ ਸ਼ਾਮ ਨੂੰ ਬਰਾਤ ਨੂੰ ਵਾਪਸ ਲੈ ਕੇ ਜਾ ਰਹੀ ਇੱਕ ਬੱਸ ਸੰਤੁਲਨ ਖੋ ਕੇ ਅਪਰਬਾਰੀ ਦੋਬਾਰ ਨਹਿਰ ਵਿੱਚ ਡਿੱਗ ਗਈ। ਇਸ ਹਾਦਸੇ ਕਾਰਨ ਬੱਸ ਦੇ ਵਿੱਚ ਸਵਾਰ ਤਕਰੀਬਨ 18 ਬਰਾਤੀ ਜਖ਼ਮੀ ਹੋ ਗਏ ਹਨ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਸਾਰ ਹੀ ਪੁਲਿਸ ਵੀ ਮੌਕੇ ਉੱਤੇ ਆ ਪਹੁੰਚੀ ਅਤੇ ਬਰਾਤੀਆਂ ਨੂੰ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਬੱਸ ਦੇ ਵਿਚੋਂ ਬਾਹਰ ਕੱਢ ਕੇ ਇਲਾਜ ਲਈ ਸੀਐਚਸੀ ਹਸਪਤਾਲ ਸਿਘੋਵਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮੀਰਥਲ ਦੇ ਕੋਲ ਪਿੰਡ ਗੁੜਾ ਤੋਂ ਐਤਵਾਰ ਦੀ ਸਵੇਰੇ ਇੱਕ ਬਰਾਤ ਦੀਨਾਨਗਰ ਦੇ ਪਿੰਡ ਪਨਿਆੜ ਦੇ ਕੋਲ ਇੱਕ ਰਿਜੋਰਟ ਦੇ ਵਿੱਚ ਗਈ ਹੋਈ ਸੀ। ਵਿਆਹ ਸੰਪੰਨ ਹੋਣ ਤੋਂ ਬਾਅਦ ਸ਼ਾਮ ਨੂੰ ਜਦੋਂ ਬੱਸ ਡਰਾਇਵਰ ਬੱਸ ਵਿੱਚ ਸਵਾਰ 25 ਤੋਂ 30 ਬਰਾਤੀਆਂ ਨੂੰ ਲੈ ਕੇ ਵਾਪਸ ਜਾ ਰਿਹਾ ਸੀ ਤਾਂ ਉਸ ਸਮੇਂ ਡਰਾਈਵਰ ਰਸਤਾ ਭਟਕ ਗਿਆ। ਇਸ ਕਾਰਨ ਬੱਸ ਦਾ ਡਰਾਈਵਰ ਬੱਸ ਨੂੰ ਅਪਰਬਾਰੀ ਦੁਆਬ ਨਹਿਰ ਦੇ ਕੰਡੇ ਵਾਲੀ ਸੜਕ ਤੋਂ ਲੈ ਕੇ ਜਾ ਰਿਹਾ ਸੀ।
ਪਰ ਅਚਾਨਕ ਹੀ ਡਰਾਈਵਰ ਬੱਸ ਤੋਂ ਆਪਣਾ ਸੰਤੁਲਨ ਖੋਹ ਬੈਠਾ ਅਤੇ ਬੱਸ ਪੱਲਟ ਕੇ ਨਹਿਰ ਵਿੱਚ ਜਾ ਡਿੱਗੀ। ਇਸ ਕਰਕੇ ਬੱਸ ਵਿੱਚ ਸਵਾਰ ਬਰਾਤੀਆਂ ਨੇ ਚੀਖ ਚਿਹਾੜਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਅਵਾਜ ਨੂੰ ਸੁਣ ਕੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਇਸ ਘਟਨਾ ਦੀ ਸੂਚਨਾ ਮਿਲਣ ਤੇ ਪੁਲਿਸ ਪਾਰਟੀ ਵੀ ਮੌਕੇ ਉੱਤੇ ਆ ਪਹੁੰਚੀ ਅਤੇ ਬੱਸ ਦੇ ਵਿੱਚ ਸਵਾਰ ਸਾਰੇ ਬਰਾਤੀਆਂ ਨੂੰ ਬਾਹਰ ਕੱਢਿਆ ਗਿਆ। ਇਸ ਹਾਦਸੇ ਦੇ ਕਾਰਨ ਤਕਰੀਬਨ 18 ਬਰਾਤੀ ਜਖ਼ਮੀ ਹੋ ਗਏ। ਇਨ੍ਹਾਂ ਜਖਮੀ ਲੋਕਾਂ ਨੂੰ ਐਬੁਲੈਂਸ ਦਾ ਪ੍ਰਬੰਧ ਕਰ ਕੇ ਸੀਐਚਸੀ ਸਿਘੋਵਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਇਸ ਹਾਦਸੇ ਵਿਚ ਹੋਏ ਇਹ ਲੋਕ
ਇਸ ਹਾਦਸੇ ਤੋਂ ਬਾਅਦ ਸੁਨੀਲ ਕੁਮਾਰ ਪੁੱਤਰ ਜੋਗਿਦਰ ਪਾਲ ਬੱਸ ਡਰਾਇਵਰ ਰਵਿਦਰ ਸਿੰਘ ਸੰਗਮ ਸਿੰਘ ਬਲਵੀਰ ਸਿੰਘ ਸਾਧਨਾ ਠਾਕੁਰ ਸ਼ਾਇਨਾ ਵਿਸ਼ਾਲ ਸਿੰਘ ਰਸ਼ਪਾਲ ਸਿੰਘ ਆਦਿ ਲੋਕ ਜਖ਼ਮੀ ਹੋ ਗਏ ਹਨ। ਇਨ੍ਹਾਂ ਵਿਚੋਂ ਤਿੰਨ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।