ਸੀ ਐਮ ਦੇ ਹਲਕੇ ਵਿੱਚ ਹਥਿਆਰ ਦੀ ਨੋਕ ਤੇ ਵਾਰਦਾਤ ਨੂੰ ਅੰਜਾਮ, ਹਵਾਈ ਫਾਇਰਿਗ ਕਰਕੇ ਨਕਾਬਪੋਸ਼ਾਂ ਨੇ ਕੀਤਾ ਕਾਂਡ, ਜਾਂਚ ਜਾਰੀ

Punjab

ਇਹ ਖਬਰ ਪੰਜਾਬ ਦੇ ਜਿਲ੍ਹਾ ਸੰਗਰੂਰ ਦੇ ਹਲਕਾ ਧੂਰੀ ਤੋਂ ਹੈ। ਮੁੱਖਮੰਤਰੀ ਭਗਵੰਤ ਸਿੰਘ ਮਾਨ ਦੇ ਹਲਕੇ ਧੂਰੀ ਦੇ ਸ਼ਹਿਰ ਵਿੱਚ ਐਤਵਾਰ ਦੀ ਦੁਪਹਿਰ ਮੋਟਰਸਾਇਕਲ ਉੱਤੇ ਆਏ ਤਿੰਨ ਨਕਾਬਪੋਸ਼ ਨੌਜਵਾਨਾਂ ਨੇ ਹਵਾਈ ਫਾਇਰ ਕਰਨ ਤੋਂ ਬਾਅਦ ਇੱਕ ਦੁਕਾਨਦਾਰ ਤੋਂ ਨਗਦੀ ਲੁੱਟ ਲਈ ਅਤੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਐਸਪੀ (ਡੀ) ਪਲਵਿਦਰ ਸਿੰਘ ਚੀਮਾ ਡੀਐਸਪੀ ਧੂਰੀ ਪਰਮਿਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪੁਲਿਸ ਘਟਨਾ ਵਾਲੀ ਥਾਂ ਉੱਤੇ ਪਹੁੰਚੀ। ਕੱਕੜਵਾਲ ਪੁੱਲ ਦੇ ਨਜਦੀਕ ਸਥਿਤ ਸਿਆਰਾਮ ਇੰਟਰਪ੍ਰਾਈਜਿਜ਼ ਦੇ ਮਾਲਿਕ ਰਾਜੀਵ ਕੁਮਾਰ ਨੇ ਦੱਸਿਆ ਕਿ ਦੁਪਹਿਰ ਦੇ ਤਕਰੀਬਨ 1. 30 ਵਜੇ ਮੋਟਰਸਾਇਕਲ ਸਵਾਰ ਤਿੰਨ ਨਕਾਬਪੋਸ਼ ਵਿਅਕਤੀ ਉਨ੍ਹਾਂ ਦੀ ਦੁਕਾਨ ਦੇ ਤੇ ਆਏ। ਇਨ੍ਹਾਂ ਵਿਚੋਂ ਦੋ ਵਿਅਕਤੀ ਦੁਕਾਨ ਦੇ ਅੰਦਰ ਆ ਗਏ ਜਦੋਂ ਕਿ ਇੱਕ ਵਿਅਕਤੀ ਬਾਹਰ ਮੋਟਰਸਾਇਕਲ ਉੱਤੇ ਹੀ ਖਡ਼ਾ ਰਿਹਾ। ਦੁਕਾਨ ਵਿੱਚ ਆਏ ਦੋਵਾਂ ਨਕਾਬਪੋਸ਼ ਨੌਜਵਾਨ ਪਿਸਟਲ ਦੇ ਜੋਰ ਤੇ ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕਰਨ ਲੱਗੇ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਕਾਰਨ ਉਹ ਕਾਫ਼ੀ ਸਹਮ ਗਿਆ।

ਇਸ ਤੋਂ ਬਾਅਦ ਉਹ ਨਕਾਬਪੋਸ਼ਾਂ ਨੇ ਉਸ ਦੇ ਗ਼ੱਲੇ ਵਿੱਚ ਪਈ ਕਰੀਬ 70 – 80 ਹਜ਼ਾਰ ਰੁਪਏ ਨਗਦੀ ਕੱਢ ਲਈ ਅਤੇ ਫਾਇਰਿਗ ਕਰਦੇ ਹੋਏ ਉੱਸ ਥਾਂ ਤੋਂ ਫਰਾਰ ਹੋ ਗਏ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਇਸ ਘਟਨਾ ਦੀ ਸੂਚਨਾ ਪੂਰੇ ਸ਼ਹਿਰ ਵਿੱਚ ਅੱਗ ਦੀ ਤਰ੍ਹਾਂ ਫੈਲ ਗਈ ਅਤੇ ਵੱਡੀ ਗਿਣਤੀ ਵਿੱਚ ਲੋਕ ਘਟਨਾ ਥਾਂ ਉੱਤੇ ਪਹੁੰਚ ਗਏ।

ਕਰਿਆਨਾ ਐਸੋਸੀਏਸ਼ਨ ਦੇ ਜਿਲੇ ਪ੍ਰਧਾਨ ਪ੍ਰਮੋਦ ਗੁਪਤਾ ਵਪਾਰ ਮੰਡਲ ਧੂਰੀ ਦੇ ਪ੍ਰਧਾਨ ਵਿਕਾਸ ਜੈਨ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੰਦੀਪ ਤਾਇਲ ਨੇ ਇਸ ਘਟਨਾ ਦੀ ਨਿੰਦਿਆ ਕਰਦਿਆਂ ਪੁਲਿਸ ਕੋਲੋਂ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਅਜਿਹੇ ਗਲਤ ਅਨਸਰਾਂ ਨੂੰ ਕਾਬੂ ਕਰਿਆ ਜਾਵੇ।

ਇਸ ਘਟਨਾ ਦੇ ਦੋਸ਼ੀ ਲੁਟੇਰੇ ਛੇਤੀ ਹੀ ਕਾਬੂ ਕਰ ਲੈਣਗੇ

ਇਸ ਮਾਮਲੇ ਤੇ ਮੀਡੀਆ ਕਰਮੀਆਂ ਵਲੋਂ ਡੀਐਸਪੀ ਪਰਮਿਦਰ ਸਿੰਘ ਨਾਲ ਸੰਪਰਕ ਕਰਨ ਉੱਤੇ ਉਨ੍ਹਾਂ ਨੇ ਕਿਹਾ ਹੈ ਕਿ ਪੁਲਿਸ ਦੇ ਵੱਲੋਂ ਬਰੀਕੀ ਦੇ ਨਾਲ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਜਾ ਰਹੀ ਹੈ। ਲੁਟੇਰੇ ਛੇਤੀ ਤੋਂ ਛੇਤੀ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ।

Leave a Reply

Your email address will not be published. Required fields are marked *