ਕਰਜ ਚੱਕ ਕੇ ਵਿਦੇਸ਼ ਭੇਜੀ ਸੀ ਧੀ, ਫਸਲ ਨਿਕਲੀ ਮਾੜੀ, ਵੱਧ ਗਏ ਕਰਜ਼ੇ ਤੋਂ ਪ੍ਰੇਸ਼ਾਨ ਹੋਏ ਕਿਸਾਨ ਨੇ ਨਿਗਲੀ ਸਲਫਾਸ

Punjab

ਪੰਜਾਬ ਵਿਚ ਜਿਲ੍ਹਾ ਪਟਿਆਲਾ ਦੇ ਪਿੰਡ ਤੁੰਗੇ ਦੇ ਰਹਿਣ ਵਾਲੇ ਕਿਸਾਨ ਹਰਦੀਪ ਸਿੰਘ ਉਮਰ 41 ਸਾਲ ਨੇ ਲੱਖਾਂ ਰੁਪਏ ਦੇ ਕਰਜੇ ਤੋਂ ਪ੍ਰੇਸ਼ਾਨ ਹੋਕੇ ਆਪਣੇ ਖੇਤਾਂ ਵਿੱਚ ਸਲਫਾਸ ਨਿਗਲ ਕੇ ਆਤਮਹੱਤਿਆ ਕਰ ਲਈ ਹੈ। ਇਸ ਪਿੰਡ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਪੀਡ਼ਤ ਪਰਿਵਾਰ ਨੂੰ ਆਰਥਕ ਮਦਦ ਦੇਣ ਦੀ ਮੰਗ ਕੀਤੀ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਮੇਲ ਸਿੰਘ ਤੁੰਗਾ ਅਤੇ ਪਿੰਡ ਵਾਸੀ ਜਸਮੇਲ ਸਿੰਘ ਨੇ ਦੱਸਿਆ ਹੈ ਕਿ ਕਿਸਾਨ ਹਰਦੀਪ ਸਿੰਘ ਉੱਤੇ 25 ਲੱਖ ਰੁਪਏ ਦਾ ਕਰਜ਼ਾ ਸੀ। ਇਸ ਦੇ ਚਲਦਿਆਂ ਉਹ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ। ਪ੍ਰੇਸ਼ਾਨੀ ਇਸ ਹਾਲਤ ਵਿੱਚ ਉਸ ਨੇ ਆਪਣੇ ਖੇਤਾਂ ਵਿੱਚ ਜਾਕੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ।

ਮਰਨ ਵਾਲੇ ਕਿਸਾਨ ਦੇ ਭਰਾ ਮਨਦੀਪ ਸਿੰਘ ਨੇ ਦੱਸਿਆ ਹੈ ਕਿ ਉਸ ਦੇ ਭਰਾ ਨੇ ਪਿਛਲੇ ਸਾਲ ਝੋਨਾ ਦੀ ਫਸਲ ਲਾਈ ਸੀ। ਮੀਂਹ ਵਿੱਚ ਡੁੱਬਣ ਦੇ ਕਾਰਨ ਉਸ ਦੀ ਫਸਲ ਅੱਧੀ ਰਹਿ ਗਈ ਸੀ। ਇਸ ਤੋਂ ਬਾਅਦ ਕਿਸਾਨ ਨੇ ਮਟਰ ਦੀ ਖੇਤੀ ਕੀਤੀ। ਬਾਅਦ ਵਿੱਚ ਕਣਕ ਅਤੇ ਸਰੋਂ ਦੀ ਖੇਤੀ ਕੀਤੀ। ਇਨ੍ਹਾਂ ਫਸਲਾਂ ਦੇ ਵਿੱਚ ਵੀ ਕਿਸਾਨ ਹਰਦੀਪ ਸਿੰਘ ਨੂੰ ਨੁਕਸਾਨ ਹੀ ਝੱਲਣਾ ਪਿਆ।

ਇਸ ਵਜ੍ਹਾ ਕਰਕੇ ਉਸ ਦੇ ਕਰਜ ਵਿੱਚ ਹੋਰ ਵਾਧਾ ਹੋ ਗਿਆ

ਅੱਗੇ ਮਨਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਨੇ ਕੁਝ ਸਮਾਂ ਪਹਿਲਾਂ ਲੋਨ ਲੈ ਕੇ ਆਪਣੀ ਧੀ ਨੂੰ ਪੜ੍ਹਾਈ ਦੇ ਲਈ ਵਿਦੇਸ਼ ਭੇਜਿਆ ਸੀ। ਮ੍ਰਿਤਕ ਦੇ ਦੋ ਬੱਚੇ ਹਨ ਜਿਨ੍ਹਾਂ ਵਿੱਚ ਇੱਕ 19 ਸਾਲ ਦਾ ਮੁੰਡਾ ਅਤੇ ਇੱਕ 17 ਸਾਲ ਦੀ ਕੁੜੀ ਹੈ। ਕੁੜੀ ਇਸ ਸਮੇਂ ਵਿੱਚ ਵਿਦੇਸ਼ ਦੇ ਵਿੱਚ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨ ਇਸੇ ਤਰ੍ਹਾਂ ਨਾਲ ਖੁਦਕੁਸ਼ੀ ਕਰਦੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਦੇਸ਼ ਦੇ ਲੋਕ ਅਨਾਜ ਲਈ ਤਰਸ ਜਾਣਗੇ। ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਮਾੜੇ ਆਰਥਕ ਦੇ ਦੌਰ ਵਿੱਚ ਕਿਸਾਨਾਂ ਦੀ ਵਿੱਤੀ ਮਦਦ ਕਰਨ। ਜਿਸ ਦੇ ਨਾਲ ਉਹ ਕਰਜੇ ਦੇ ਬੋਝ ਤੋਂ ਛੁਟਕਾਰਾ ਪਾ ਸਕਣ।

Leave a Reply

Your email address will not be published. Required fields are marked *