ਰਾਤ ਨੂੰ ਦੋਸ਼ਤਾਂ ਨਾਲ ਗਿਆ ਸੀ 12ਵੀਂ ਕਲਾਸ ਦਾ ਵਿਦਿਆਰਥੀ, ਸਵੇਰੇ ਗੁਦਾਮ ਦੇ ਕੋਲ ਮਿਲਿਆ ਮ੍ਰਿਤਕ ਸਰੀਰ, ਜਾਂਚ ਜਾਰੀ

Punjab

ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਵਿੱਚ 12ਵੀਂ ਦੇ ਵਿਦਿਆਰਥੀ ਦੀ ਹੱਤਿਆ ਕਰ ਦਿੱਤੀ ਗਈ। ਸਵੇਰੇ ਦੇ ਸਮੇਂ ਇਸ ਨੌਜਵਾਨ ਦੀ ਲਾਸ਼ ਫਤਹਿਗੜ੍ਹ ਚੂੜੀਆਂ ਰੋਡ ਤੇ ਸਥਿਤ FCI ਦੇ ਗੁਦਾਮਾਂ ਦੇ ਕੋਲ ਮਿਲੀ। ਨੌਜਵਾਨ ਦੀ ਪਹਿਚਾਣ ਪਿੰਡ ਨੰਗਲੀ ਦੇ ਵਿਜੇ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਨੌਜਵਾਨ ਦੀ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਛਾਨਬੀਣ ਨੂੰ ਸ਼ੁਰੂ ਕਰ ਦਿੱਤਾ ਹੈ।

ਇਸ ਘਟਨਾ ਸਬੰਧੀ ਨੰਗਲੀ ਪੰਚਾਇਤ ਦੇ ਮੈਂਬਰ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਵਿਜੇ ਰਾਤ ਦੇ ਸਮੇਂ ਹੀ ਆਪਣੇ ਦੋ ਦੋਸਤਾਂ ਦੇ ਨਾਲ ਐਕਟਿਵਾ ਉੱਤੇ ਗਿਆ ਸੀ। ਪੂਰੀ ਰਾਤ ਉਹ ਘਰ ਵਾਪਸ ਨਹੀਂ ਪਰਤਿਆ। ਸਵੇਰੇ ਉਨ੍ਹਾਂ ਨੂੰ ਪੁਲਿਸ ਦਾ ਮੈਸੇਜ ਆਇਆ ਅਤੇ ਵਿਜੇ ਦੀ ਲਾਸ਼ ਦੀ ਤਸਵੀਰ ਉਨ੍ਹਾਂ ਨੂੰ ਭੇਜੀ। ਜਿਸ ਤੋਂ ਬਾਅਦ ਉਹ ਪਰਿਵਾਰ ਨੂੰ ਲੈ ਕੇ FGC ਰੋਡ ਤੇ ਸਥਿਤ FCI ਦੇ ਗੁਦਾਮ ਦੇ ਕੋਲ ਪਹੁੰਚ ਗਏ। ਵਿਜੇ ਦੇ ਸਰੀਰ ਉੱਤੇ 12 ਬੋਰ ਦੇ ਛਰਲਿਆਂ ਦੇ ਨਿਸ਼ਾਨ ਹਨ। ਉਨ੍ਹਾਂ ਨੇ ਦੱਸਿਆ ਕਿ ਵਿਜੇ ਦੇ ਪਿਤਾ ਦੁਬਈ ਵਿੱਚ ਕੰਮ ਕਰਦੇ ਹਨ। ਜੋ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਅੰਮ੍ਰਿਤਸਰ ਪਹੁੰਚ ਗਏ ਹਨ।

ਮ੍ਰਿਤਕ ਨੌਜਵਾਨ ਦੋ ਹਫ਼ਤੇ ਬਾਅਦ ਵਿਦੇਸ਼ ਜਾਣ ਵਾਲਾ ਸੀ

ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਵਿਜੇ ਦੋ ਹਫ਼ਤੇ ਦੇ ਬਾਅਦ ਉਸ ਦੇ ਕੋਲ ਦੁਬਈ ਆਉਣ ਵਾਲਾ ਸੀ। ਉਸਦਾ ਵੀਜਾ ਵੀ ਲੱਗ ਚੁੱਕਿਆ ਸੀ ਅਤੇ ਹੋਰ ਕਾਗਜੀ ਕੰਮ ਵੀ ਪੂਰੇ ਹੋ ਚੁੱਕੇ ਸੀ। ਲੇਕਿਨ ਉਸ ਤੋਂ ਪਹਿਲਾਂ ਹੀ ਉਸ ਨੂੰ ਅੰਮ੍ਰਿਤਸਰ ਉਸ ਦਾ ਸੰਸਕਾਰ ਕਰਨ ਲਈ ਆਉਣਾ ਪਿਆ। ਇਸ ਘਟਨਾ ਤੋਂ ਬਾਅਦ ਉਸ ਦੇ ਪਰਿਵਾਰ ਉੱਤੇ ਦੁਖਾਂ ਦਾ ਪਹਾੜ ਟੁੱਟ ਪਿਆ ਹੈ।

ਇਸ ਮਾਮਲੇ ਵਿਚ ਇੱਕ ਦੋਸ਼ੀ ਨੂੰ ਕੀਤਾ ਗ੍ਰਿਫਤਾਰ

ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ ਉੱਤੇ ਛਾਨਬੀਣ ਸ਼ੁਰੂ ਕਰ ਦਿੱਤੀ ਗਈ ਹੈ। ਪਰਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਬੂਆ ਸਿੰਘ ਅਤੇ ਕਾਕਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਵਿਚੋਂ ਇੱਕ ਦੋਸ਼ੀ ਨੂੰ ਫੜ ਲਿਆ ਹੈ ਅਤੇ ਦੂਜੇ ਨੂੰ ਫੜਨ ਲਈ ਛਾਪਾਮਾਰੀ ਕਰੀ ਜਾ ਰਹੀ ਹੈ।

Leave a Reply

Your email address will not be published. Required fields are marked *