ਪਤੰਗ ਲੁੱਟਣ ਗਿਆ ਮੁੰਡਾ ਥੱਕ ਕੇ ਰੇਲਵੇ ਸਟੇਸ਼ਨ ਉੱਤੇ ਸੌਂ ਗਿਆ, ਜਦੋਂ ਅੱਖ ਖੁੱਲੀ ਤਾਂ ਜਿਮੀਂਦਾਰ ਦੇ ਘਰ ਸੀ, ਜਾਂਚ ਪੜਤਾਲ ਜਾਰੀ

Punjab

ਇਹ ਖ਼ਬਰ ਪੰਜਾਬ ਦੇ ਜਿਲ੍ਹਾ ਅੰਮ੍ਰਿਤਸਰ ਤੋਂ ਹੈ। ਪਤੰਗ ਲੁੱਟਣ ਲਈ ਘਰ ਤੋਂ ਨਿਕਲਿਆ 12 ਸਾਲ ਦਾ ਮੁੰਡਾ ਲਾਪਤਾ ਹੋ ਗਿਆ। ਪਰਿਵਾਰ ਵਾਲਿਆਂ ਨੇ ਉਸ ਨੂੰ ਬਹੁਤ ਲੱਭਿਆ ਪਰ ਉਹ ਕਿਤੋਂ ਨਹੀਂ ਮਿਲਿਆ। ਉਨ੍ਹਾਂ ਨੇ ਇਹ ਮੰਨ ਲਿਆ ਸੀ ਕਿ ਸ਼ਾਇਦ ਹੁਣ ਉਹ ਕਦੇ ਵਾਪਸ ਨਹੀਂ ਆਵੇਗਾ। ਦੋ ਸਾਲ ਬਾਅਦ ਬੁੱਧਵਾਰ ਨੂੰ ਇਹ ਮੁੰਡਾ ਘਰ ਪਹੁੰਚਿਆ ਤਾਂ ਪਰਿਵਾਰਕ ਮੈਂਬਰ ਹੱਕੇ ਬੱਕੇ ਰਹਿ ਗਏ। ਪਰਿਵਾਰ ਵਾਲਿਆਂ ਨੇ ਉਸ ਨੂੰ ਗਲੇ ਲਾ ਲਿਆ। ਮਾਂ ਬਾਪ ਆਪਣੇ ਲਾਡਲੇ ਨਾਲ ਮਿਲਕੇ ਫੁਟ ਫੁਟਕੇ ਰੋਏ।

ਅਸਲ ਵਿਚ ਇਸਲਾਮਾਬਦ ਦੇ ਵਿੱਚ ਰਹਿਣ ਵਾਲਾ ਨਮਨ ਨਾਮ ਦਾ ਇਹ ਮੁੰਡਾ 2020 ਵਿੱਚ ਘਰ ਤੋਂ ਪਤੰਗ ਲੁੱਟਣ ਲਈ ਨਿਕਲਿਆ ਸੀ। ਇਸ ਦੌਰਾਨ ਉਹ ਰੇਲਵੇ ਸਟੇਸ਼ਨ ਤੱਕ ਪਹੁੰਚ ਗਿਆ। ਪਤੰਗ ਤਾਂ ਹੱਥ ਨਹੀਂ ਲੱਗਿਆ ਤੇ ਉਹ ਥੱਕ ਕੇ ਚੂਰ ਹੋ ਗਿਆ ਅਤੇ ਰੇਲਵੇ ਪਲੇਟਫਾਰਮ ਉੱਤੇ ਹੀ ਸੌਂ ਗਿਆ। ਜਦੋਂ ਉਸ ਦੀ ਅੱਖ ਖੁੱਲੀ ਤਾਂ ਉਹ ਰੇਲਵੇ ਸਟੇਸ਼ਨ ਦੀ ਬਜਾਏ ਕਿਸੇ ਦੇ ਘਰ ਵਿੱਚ ਸੀ। ਉਸ ਨੂੰ ਅਗਵਾ ਕਰ ਲਿਆ ਗਿਆ ਸੀ। ਇਹ ਇੱਕ ਜਿਮੀਂਦਾਰ ਦਾ ਘਰ ਸੀ ਜੋ ਉਸ ਨੂੰ ਰੇਲਵੇ ਸਟੇਸ਼ਨ ਤੋਂ ਚੁੱਕ ਕੇ ਇੱਥੇ ਲੈ ਆਇਆ ਸੀ। ਨਮਨ ਨੇ ਦੱਸਿਆ ਕਿ ਜਿਮੀਂਦਾਰ ਉਸ ਤੋਂ ਪੂਰਾ ਦਿਨ ਕੰਮ ਕਰਵਾਉਂਦਾ। ਖੇਤਾਂ ਵਿੱਚ ਕੰਮ ਦੇ ਇਲਾਵਾ ਉਸ ਤੋਂ ਗਾਵਾਂ ਮੱਝਾਂ ਨੂੰ ਚਾਰਾ ਪਾਉਣ ਗੋਬਰ ਚੁੱਕਣ ਦਾ ਕੰਮ ਲਿਆ ਜਾਂਦਾ ਸੀ। ਨਿੱਕੀ ਜਿਹੀ ਗਲਤੀ ਹੋਣ ਉੱਤੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਰਿਹਾ। ਕਈ ਵਾਰ ਖਾਣਾ ਵੀ ਨਹੀਂ ਦਿੰਦੇ ਸਨ। ਉਸ ਨੇ ਭੱਜਣ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰ ਉਸ ਉਤੇ ਜਿਮੀਂਦਾਰ ਅਤੇ ਉਸਦਾ ਪਰਿਵਾਰ ਕੜੀ ਨਜ਼ਰ ਰੱਖਦੇ ਸਨ। ਬੁੱਧਵਾਰ ਨੂੰ ਮੌਕਾ ਮਿਲਦੇ ਹੀ ਉਹ ਉੱਥੇ ਤੋਂ ਭੱਜ ਨਿਕਲਿਆ ਅਤੇ ਰਸਤੇ ਵਿੱਚ ਕਿਸੇ ਮੋਟਰਸਾਈਕਲ ਸਵਾਰ ਦੀ ਮਦਦ ਨਾਲ ਆਪਣੇ ਘਰ ਪਹੁੰਚਿਆ।

ਪੁਲਿਸ ਨੇ ਕਿਹਾ ਸੀ ਸ਼ਹਿਰ ਤੋਂ ਬਾਹਰ ਚਲਾ ਗਿਆ ਹੈ

ਇਸ ਸਬੰਧੀ ਨਮਨ ਦੇ ਪਿਤਾ ਗੋਪਾਲ ਨੇ ਦੱਸਿਆ ਕਿ ਉਸਦੇ ਲਾਪਤਾ ਹੋਣ ਤੋਂ ਬਾਅਦ ਉਸ ਨੇ ਪੁਲਿਸ ਵਿੱਚ ਬੇਨਤੀ ਪੱਤਰ ਦਿੱਤਾ ਸੀ। ਉੱਤੇ ਪੁਲਿਸ ਅਸਫਲ ਰਹੀ। ਉਸ ਨੂੰ ਲੱਭਣ ਲਈ ਅਸੀਂ ਰੇਲਵੇ ਸਟੇਸ਼ਨ ਵੀ ਗਏ। ਉੱਥੇ ਇੱਕ ਸੀਸੀਟੀਵੀ ਫੁਟੇਜ ਦਿਖੀ ਸੀ। ਜਿਸ ਵਿੱਚ ਨਮਨ ਦਿਖਾਈ ਦਿੱਤਾ ਸੀ। ਪੁਲਿਸ ਨੂੰ ਇਹ ਫੁਟੇਜ ਦਿਖਾਈ ਤੇ ਪੁਲਿਸ ਦੀ ਦਲੀਲ਼ ਸੀ ਕਿ ਨਮਨ ਕਿਸੇ ਰੇਲਗੱਡੀ ਵਿੱਚ ਬੈਠਕੇ ਅੰਮ੍ਰਿਤਸਰ ਤੋਂ ਬਾਹਰ ਚਲਾ ਗਿਆ ਹੈ। ਸ਼ੁਕਰ ਹੈ ਰੱਬ ਦਾ ਕਿ ਪੁੱਤਰ ਸਹੀ ਸਲਾਮਤ ਆਇਆ ਹੈ। ਦੂਜੇ ਪਾਸੇ ਪੁਲਿਸ ਨੇ ਕਿਹਾ ਕਿ ਨਮਨ ਦੇ ਬਿਆਨਾਂ ਦੇ ਆਧਾਰ ਤੇ ਜਿਮੀਂਦਾਰ ਦੇ ਘਰ ਛਾਪੇਮਾਰੀ ਕਰ ਕੇ ਕਾਰਵਾਈ ਕਰਨਗੇ।

Leave a Reply

Your email address will not be published. Required fields are marked *