ਬੇਰਹਿਮ ਕਲਜੁਗੀ ਮਾਂ ਨੇ ਕਿਸੇ ਪਿਛੇ ਲੱਗ ਕੀਤਾ ਗਲਤ ਕੰਮ, ਪੂਰਾ ਪਰਿਵਾਰ ਹਸਪਤਾਲ ਦਾਖਲ, ਜਾਂਚ ਪੜਤਾਲ ਜਾਰੀ

Punjab

ਪੰਜਾਬ ਵਿਚ ਜਿਲ੍ਹਾ ਬਠਿੰਡਾ ਦੇ ਰਾਮਪੁਰਾਫੂਲ ਵਿਚ ਇੱਕ ਕਲਜੁਗੀ ਮਾਂ ਦੇ ਵਲੋਂ ਨਾਜਾਇਜ ਸਬੰਧਾਂ ਦੇ ਚਲਦਿਆਂ 4 ਬੱਚਿਆਂ ਪਤੀ ਅਤੇ ਸੱਸ ਨੂੰ ਦਾਲ ਵਿੱਚ ਜਹਿਰ ਪਾ ਕੇ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਪੀਡ਼ਤ ਬਲਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਵਿਦੇਸ਼ ਸਿੰਗਾਪੁਰ ਦੇ ਵਿੱਚ ਜਾਕੇ ਕੰਮ ਕਰਨਾ ਚਾਹੁੰਦੀ ਸੀ। ਇਸ ਜਿੱਦ ਕਰਕੇ ਮਜਬੂਰੀ ਵਿੱਚ ਉਸ ਨੇ ਘਰ ਦਾ ਸਾਰਾ ਸਾਮਾਨ ਵੇਚ ਕੇ ਆਪਣੀ ਪਤਨੀ ਨੂੰ ਸਿੰਗਾਪੁਰ ਭੇਜਿਆ ਸੀ। ਪਰ ਉਸ ਦੀ ਪਤਨੀ ਮਾਰਚ 22 ਨੂੰ ਇੱਕ ਸਾਲ ਤੋਂ ਬਾਅਦ ਵਾਪਸ ਪੰਜਾਬ ਆ ਗਈ। ਜਿੱਥੇ ਉਸਦੇ ਨਾਜਾਇਜ ਸੰਬੰਧ ਬਾਘਾਪੁਰਾਣਾ ਦੇ ਪਿੰਡ ਜੈਮਲਵਾਲਾ ਦੇ ਇੱਕ ਟੇਲਰ ਦੇ ਨਾਲ ਬਣ ਗਏ। ਕਈ ਵਾਰ ਪਤਨੀ ਨੂੰ ਸਮਝਾਉਣ ਤੇ ਵੀ ਉਸਨੇ ਉਸਦਾ ਖਹਿੜਾ ਨਹੀਂ ਛੱਡਿਆ। ਪਿੰਡ ਪੰਚਾਇਤਾਂ ਅਤੇ ਮੋਹਤਬਾਰ ਬੰਦਿਆਂ ਦੇ ਵਲੋਂ ਭਰੋਸਾ ਦੇਣ ਦੇ ਚਲਦੇ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਹੀ ਉਸਦੀ ਪਤਨੀ ਵਾਪਸ ਪਿੰਡ ਆਈ ਸੀ।

ਬਲਜੀਤ ਸਿੰਘ ਨੇ ਇਲਜ਼ਾਮ ਲਾਇਆ ਕਿ ਉਸ ਦੀ ਪਤਨੀ ਅਤੇ ਉਸ ਦਾ ਆਸ਼ਿਕ ਵਾਰ -ਵਾਰ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੰਦਾ ਸੀ ਜਿਸਦੇ ਚਲਦੇ ਪਿਛਲੇ ਰਾਤ ਨੂੰ ਘਰ ਵਿੱਚ ਬਣਾਈ ਦਾਲ ਵਿੱਚ ਜਹਰੀਲੀ ਚੀਜ ਪਾ ਕੇ ਉਸ ਨੂੰ ਅਤੇ ਪਰਿਵਾਰ ਸਮੇਤ ਜਾਨੋਂ ਮਾਰਨ ਲਈ ਉਸ ਦੀ ਪਤਨੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਤੁਰੰਤ ਜਹਿਰ ਦਾ ਪ੍ਰਭਾਵ ਸ਼ੁਰੂ ਹੋਣ ਲੱਗ ਪਿਆ ਅਤੇ ਉਹ ਡਿੱਗ ਪਿਆ। ਕਲਜੁਗੀ ਮਾਂ ਨੇ ਆਪਣੇ ਬੱਚਿਆਂ ਨੂੰ ਵੀ ਜਹਿਰ ਦੇਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਵਿੱਚ ਉਸ ਦੀ ਪਤਨੀ ਉਸਦੇ ਆਸ਼ਿਕ ਅਤੇ ਸਹੁਰੇ ਪਰਿਵਾਰ ਦਾ ਵੱਡਾ ਹੱਥ ਹੈ ਜੋ ਵਾਰ -ਵਾਰ ਤੰਗ ਪ੍ਰੇਸ਼ਾਨ ਕਰਦੇ ਸਨ ਅਤੇ।

ਇਸ ਮੌਕੇ ਇਲਾਜ਼ ਦੌਰਾਨ ਛੋਟੀ ਬੱਚੀ ਨੇ ਵੀ ਆਪਣੀ ਮਾਂ ਦੇ ਵੱਲੋਂ ਦਿੱਤੀ ਜਹਿਰ ਦੀਆਂ ਪਰਤਾਂ ਖੋਲ੍ਹਦੇ ਕਿਹਾ ਕਿ ਮਾਂ ਦੇ ਵਲੋਂ ਦਿੱਤੀ ਦਾਲ ਕਾਰਨ ਸਾਰਾ ਪਰਿਵਾਰ ਹਸਪਤਾਲ ਵਿੱਚ ਦਾਖਲ ਹੈ। ਰਾਤ ਸਮੇਂ ਉਸ ਦੀ ਮਾਂ ਘਰ ਤੋਂ ਇੱਕ ਗੱਡੀ ਵਿੱਚ ਬੈਠ ਕੇ ਚੱਲੀ ਗਈ। ਇਸ ਮੌਕੇ ਪੀਡ਼ਤ ਪਰਵਾਰਿਕ ਮੈਬਰਾਂ ਅਤੇ ਰਿਸ਼ਤੇਦਾਰਾਂ ਦਾ ਰੋ ਰੋਕੇ ਬੁਰਾ ਹਾਲ ਸੀ। ਉੱਥੇ ਇੰਨਸਾਫ ਦੀ ਮੰਗ ਕੀਤੀ ਜਾ ਰਹੀ ਸੀ ਕਿ ਅਜਿਹੇ ਯੁੱਗ ਵਿੱਚ ਨਾਜਾਇਜ ਸਬੰਧਾਂ ਦੇ ਚਲਦੇ ਸਾਰੇ ਪਰਿਵਾਰ ਨੂੰ ਖਤਮ ਕਰਨ ਲਈ ਇਸ ਘਟਨਾ ਨੂੰ ਅੰਜਾਮ ਉਸ ਦੀ ਪਤਨੀ ਅਤੇ ਆਸ਼ਿਕ ਨੇ ਦਿੱਤਾ ਹੈ। ਇਸ ਮਾਮਲੇ ਸੰਬੰਧੀ ਰਾਮਪੁਰਾ ਸਰਕਾਰੀ ਹਸਪਤਾਲ ਦੇ ਮੈਡੀਕਲ ਅਫਸਰ ਡਾ. ਸੁਸ਼ੀਲ ਕੁਮਾਰ ਨੇ ਦੱਸਿਆ ਕਿ ਡਾਕਟਰਾਂ ਦੇ ਵਲੋਂ ਇਲਾਜ ਜਾਰੀ ਹੈ ਅਤੇ ਸੈਂਪਲ ਅੱਗੇ ਟੈਸਟ ਲਈ ਭੇਜ ਦਿੱਤੇ ਗਏ ਹਨ। ਪੁਲਿਸ ਨੂੰ ਵੀ ਇਸ ਮਾਮਲੇ ਸੰਬੰਧੀ ਜਾਣਕਾਰੀ ਦੇ ਦਿੱਤੀ ਹੈ ਅਤੇ ਉਨ੍ਹਾਂ ਦੇ ਵਲੋਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *