ਪੰਜਾਬ ਵਿਚ ਜਿਲ੍ਹਾ ਮੋਗਾ ਦੇ ਅੰਦਰ ਆਉਂਦੇ ਜੀਰਾ ਰੋਡ ਉੱਤੇ ਉਸ ਵਕਤ ਇੱਕ ਭਿਆਨਕ ਹਾਦਸਾ ਹੋ ਗਿਆ ਜਦੋਂ ਇੱਕ ਤੇਜ ਰਫਤਾਰ ਟਰੱਕ ਨੇ ਮੋਟਰਸਾਇਕਲ ਸਵਾਰ ਪਤੀ ਅਤੇ ਪਤਨੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਜਿਸ ਦੇ ਨਾਲ ਉਨ੍ਹਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ । ਉਥੇ ਹੀ ਉਕਤ ਟਰੱਕ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਹ ਘਟਨਾ ਸਵੇਰੇ ਐਤਵਾਰ 11. 30 ਵਜੇ ਜੀਰਾ ਰੋਡ ਤੇ ਹੋਈ ਹੈ। ਜਦੋਂ ਇੱਕ ਤੇਜ ਰਫਤਾਰ ਟਰੱਕ ਨੇ ਮੋਟਰਸਾਇਕਲ ਤੇ ਜੀਰਾ ਤੋਂ ਮੋਗਾ ਆ ਰਹੇ ਇੱਕ ਪਤੀ ਪਤਨੀ ਨੂੰ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਪਤੀ ਪਤਨੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਹੈ। ਪਤੀ ਪਤਨੀ ਦੀ ਪਹਿਚਾਣ ਨਾਮ ਅਵਤਾਰ ਸਿੰਘ ਉਮਰ 30 ਸਾਲ ਅਤੇ ਸਰਬਜੀਤ ਕੌਰ ਉਮਰ 28 ਸਾਲ ਵਾਸੀ ਪਿੰਡ ਭਿੰਡਰਕਲਾਂ ਦੇ ਰੂਪ ਵਿੱਚ ਹੋਈ ਹੈ। ਉਥੇ ਹੀ ਹਾਦਸੇ ਤੋਂ ਬਾਅਦ ਲੋਕਾਂ ਨੇ ਦੋਵੇਂ ਪਤੀ ਪਤਨੀ ਨੂੰ ਚੁੱਕ ਕੇ ਇਲਾਜ ਦੇ ਲਈ ਮੋਗੇ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਪਤੀ ਪਤਨੀ ਦੀ ਸ਼ਨੀਵਾਰ 30 ਅਪ੍ਰੈਲ ਨੂੰ ਵਿਆਹ ਦੀ ਪਹਿਲੀ ਵਰ੍ਹੇ ਗੰਢ ਸੀ। ਮ੍ਰਿਤਕ ਮਹਿਲਾ 9 ਮਹੀਨੇ ਦੀ ਗਰਭਵਤੀ ਸੀ।
ਮ੍ਰਿਤਕ ਦੇ ਪਰਿਵਾਰ ਵਾਲਿਆਂ ਦਾ ਇਲਜ਼ਾਮ ਹੈ ਕਿ ਜੀਰਾ ਰੋਡ ਉੱਤੇ ਕਣਕ ਦੀ ਨਾੜ ਵਿੱਚ ਅੱਗ ਦੇ ਕਾਰਨ ਹੋਈ ਹੈ ਦੁਰਘਟਨਾ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਇਲਜ਼ਾਮ ਹੈ ਕਿ ਜੀਰਾ ਰੋਡ ਉੱਤੇ ਖੇਤ ਵਿੱਚ ਕਿਸਾਨ ਨੇ ਕਣਕ ਦੇ ਨਾੜ ਨੂੰ ਅੱਗ ਲਗਾਈ ਹੋਈ ਸੀ ਧੂਏਂ ਦੇ ਕਾਰਨ ਮੋਟਰਸਾਇਕਲ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ।