ਪੰਜਾਬ ਵਿਚ ਅੰਮ੍ਰਿਤਸਰ ਜੀਟੀ ਰੋਡ ਅਲਫਾ ਵਨ ਦੇ ਸਾਹਮਣੇ ਮਾਸਕ ਪਹਿਨ ਕੇ ਆਏ ਚਾਰ ਨੌਜਵਾਨਾਂ ਨੇ ਬੈਂਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਨੌਜਵਾਨਾਂ ਨੇ ਬੈਂਕ ਦੇ ਕਰਮਚਾਰੀਆਂ ਨੂੰ ਬੰਧਕ ਬਣਾ ਕੇ ਤਕਰੀਬਨ 6 ਲੱਖ ਰੁਪਏ ਦੀ ਨਕਦੀ ਲੁੱਟ ਲਈ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਫੋਰੈਂਸਿੰਕ ਵਿਭਾਗ ਅਤੇ ਡਾਗ ਸਕਵਾਇਡ ਟੀਮਾਂ ਵੀ ਮੌਕੇ ਉੱਤੇ ਪਹੁੰਚੀਆਂ।
ਇਹ ਵਾਰਦਾਤ ਸ਼ੁੱਕਰਵਾਰ ਦੁਪਹਿਰ ਅਲਫਾ ਵਨ ਦੇ ਸਾਹਮਣੇ ਸੈਂਟਰਲ ਬੈਂਕ ਆਫ ਇੰਡਿਆ ਦੀ ਸ਼ਾਖਾ ਵਿੱਚ ਹੋਈ। ਇਸ ਸਬੰਧੀ ਬੈਂਕ ਮੈਨੇਜਰ ਨੇ ਦੱਸਿਆ ਕਿ ਪਹਿਲਾਂ ਇੱਕ ਵਿਅਕਤੀ ਬੈਂਕ ਦੇ ਅੰਦਰ ਗਾਹਕ ਬਣਕੇ ਆਇਆ। ਉਸ ਨੇ ਦੇਖਿਆ ਕਿ ਬੈਂਕ ਦੇ ਵਿੱਚ ਭੀੜ ਘੱਟ ਹੈ ਅਤੇ ਸਾਰੇ ਆਪਣੇ ਸਾਥੀਆਂ ਦੇ ਨਾਲ ਵਿਅਸਤ ਹਨ। ਫਿਰ ਤਿੰਨ ਹੋਰ ਨੌਜਵਾਨ ਬੈਂਕ ਵਿੱਚ ਹਥਿਆਰਾਂ ਦੇ ਨਾਲ ਆ ਵੜੇ। ਇਨ੍ਹਾਂ ਚਾਰਾਂ ਨੇ ਹੀ ਮੁੰਹ ਤੇ ਮਾਸਕ ਲਾਏ ਹੋਏ ਸਨ ਅਤੇ ਇਨ੍ਹਾਂ ਨੇ ਬੈਂਕ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ। ਕੈਸ਼ਿਅਰ ਦੇ ਕੋਲ ਰੱਖੀ ਤਕਰੀਬਨ 6 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ।
ਬੈਂਕ ਕਰਮਚਾਰੀਆਂ ਦੇ ਲਏ ਜਾ ਰਹੇ ਨੇ ਬਿਆਨ
ਵਾਰਦਾਤ ਤੋਂ ਬਾਅਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਕਰਮਚਾਰੀਆਂ ਦੇ ਬਿਆਨ ਲੈਣੇ ਸ਼ੁਰੂ ਕਰ ਦਿੱਤੇ। ਫੋਰੈਂਸਿੰਕ ਵਿਭਾਗ ਦੀਆਂ ਟੀਮਾਂ ਮੌਕੇ ਉੱਤੇ ਪਹੁੰਚ ਗਈਆਂ ਹਨ। ਡਾਗ ਸਕਵਾਇਡ ਦੀ ਟੀਮ ਵੀ ਮੌਕੇ ਉੱਤੇ ਪਹੁੰਚੀ ਹੈ। ਫਿਲਹਾਲ ਪੁਲਿਸ ਦੀ ਟੀਮ ਲੁੱਟ ਖੋਹ ਕਰਨ ਵਾਲਿਆਂ ਦੇ ਰੂਟ ਦਾ ਪਤਾ ਲਾਉਣ ਲਈ ਇਲਾਕੇ ਵਿੱਚ ਲੱਗੇ ਹੋਏ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲ ਰਹੀ ਹੈ।
ਲੁਟੇਰੇ ਸਫੇਦ ਰੰਗ ਦੀ ਕਾਰ ਵਿੱਚ ਆਏ
ਇਸ ਸਬੰਧੀ ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਸਾਰੇ ਲੁਟੇਰੇ ਸਫੇਦ ਰੰਗ ਦੀ ਕਾਰ ਵਿੱਚ ਬੈਂਕ ਦੇ ਬਾਹਰ ਪਹੁੰਚੇ ਸਨ। ਸਾਰੇ ਦੋਸ਼ੀਆਂ ਨੇ ਮਾਸਕ ਲਾਏ ਹੋਏ ਸਨ। ਫਿਲਹਾਲ ਟੀਮਾਂ ਜਾਂਚ ਪੜਤਾਲ ਵਿੱਚ ਲੱਗ ਗਈਆਂ ਹਨ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਕੱਬਜੇ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਛੇਤੀ ਹੀ ਪੁਲਿਸ ਦੋਸ਼ੀਆਂ ਨੂੰ ਫੜਨ ਵਿੱਚ ਸਫਲਤਾ ਹਾਸਲ ਕਰ ਲਵੇਗੀ।