ਆਖਿਰ ਪੁਲਿਸ ਨੇ ਸੁਲਝਾ ਲਈ ਦੋਹਰੇ ਕਤਲਕਾਂਡ ਦੀ ਗੁੱਥੀ, NRI ਰਿਸਤੇਦਾਰ ਹੀ ਨਿਕਲਿਆ ਵਾਰਦਾਤ ਨੂੰ ਅੰਜਾਮ ਦੇਣ ਵਾਲਾ

Punjab

ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਇਲਾਕੇ ਭਾਈ ਰਣਧੀਰ ਸਿੰਘ ਨਗਰ ਵਿੱਚ ਰਿਟਾਇਰਡ ਅਧਿਕਾਰੀ ਸੁਖਦੇਵ ਸਿੰਘ ਅਤੇ ਉਸ ਦੀ ਪਤਨੀ ਗੁਰਮੀਤ ਕੌਰ ਦੀ ਹੱਤਿਆ ਦੇ ਮਾਮਲੇ ਵਾਲੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸ ਵਾਰਦਾਤ ਨੂੰ ਅੰਜਾਮ ਉਨ੍ਹਾਂ ਦੇ ਛੋਟੇ ਪੁੱਤਰ ਦੇ ਐਨਆਰਆਈ ਸਾਲੇ ਨੇ ਅੰਜਾਮ ਦਿੱਤਾ ਸੀ। ਪੁਲਿਸ ਦੀ ਜਾਂਚ ਪੜਤਾਲ ਦੇ ਦੌਰਾਨ ਸਾਹਮਣੇ ਆਏ ਤੱਥਾਂ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।

ਇਸ ਦੋਸ਼ੀ ਦੀ ਪਹਿਚਾਣ ਪਿੰਡ ਗਿੱਲ ਵਾਸੀ ਜਸਦੇਵ ਸਿੰਘ ਨਗਰ ਵਾਸੀ ਚਰਣਜੀਤ ਸਿੰਘ ਉਰਫ ਜਗਦੇਵ ਦੇ ਰੁਪ ਵਿੱਚ ਹੋਈ ਹੈ। ਦੋਸ਼ੀ ਬ੍ਰਿਟਿਸ਼ ਨਾਗਰਿਕ ਹੈ ਅਤੇ ਲੰਦਨ ਵਿੱਚ ਰਹਿੰਦਾ ਹੈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ਵਿੱਚੋਂ ਤੇਜਧਾਰ ਹਥਿਆਰ ਵੀ ਬਰਾਮਦ ਕਰ ਲਿਆ ਹੈ ਜਿਸ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਪੁਲਿਸ ਦੋਸ਼ੀ ਤੋਂ ਪੁੱਛਗਿੱਛ ਕਰਨ ਵਿੱਚ ਲੱਗੀ ਹੋਈ ਹੈ।

ਇਸ ਸਬੰਧੀ ਪੁਲਿਸ ਕਮਿਸ਼ਨਰ ਡਾ. ਕੌਸਤਭ ਸ਼ਰਮਾ ਨੇ ਦੱਸਿਆ ਕਿ ਸੁਖਦੇਵ ਸਿੰਘ ਦਾ ਛੋਟਾ ਪੁੱਤਰ ਜਗਮੋਹਨ ਸਿੰਘ ਵੀ ਕੈਨੇਡਾ ਵਿੱਚ ਰਹਿੰਦਾ ਹੈ। ਉਸ ਦਾ ਵਿਆਹ 2008 ਵਿੱਚ ਦੋਸ਼ੀ ਚਰਣਜੀਤ ਦੀ ਭੈਣ ਦੇ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਹ ਵੀ ਵਿਦੇਸ਼ ਵਿੱਚ ਚਲੀ ਗਈ। ਪੁਲਿਸ ਦੇ ਮੁਤਾਬਕ ਜਗਮੋਹਨ ਦੀ ਭੈਣ ਨੂੰ ਸਹੁਰੇ ਘਰ ਵਾਲਿਆਂ ਵਲੋਂ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਦੋਵਾਂ ਪਰਿਵਾਰਾਂ ਦਾ ਆਪਸੀ ਕੋਈ ਮੱਤਭੇਦ ਸੀ। ਸੁਖਦੇਵ ਸਿੰਘ ਦਾ ਪੁੱਤਰ ਜਗਮੋਹਨ ਪਹਿਲਾਂ ਯੂਕੇ ਵਿੱਚ ਰਿਹਾ ਅਤੇ ਕੁੱਝ ਸਮਾਂ ਪਹਿਲਾਂ ਕਨਾਡਾ ਵਿੱਚ ਚਲਾ ਗਿਆ ਸੀ। ਪਰਿਵਾਰ ਵਿੱਚ ਕਾਫ਼ੀ ਵਿਵਾਦ ਸੀ। ਚਰਣਜੀਤ ਸਿੰਘ ਇਸ ਵਿਵਾਦ ਅਤੇ ਭੈਣ ਦੀ ਪ੍ਰੇਸ਼ਾਨੀ ਦੇ ਪਿੱਛੇ ਸੁਖਦੇਵ ਅਤੇ ਗੁਰਪ੍ਰੀਤ ਕੌਰ ਦਾ ਹੱਥ ਮੰਨਦਾ ਸੀ। ਜਿਸ ਕਾਰਨ ਉਹ ਉਨ੍ਹਾਂ ਨੂੰ ਰਸਤੇ ਤੋਂ ਹਟਾਉਣਾ ਚਾਹੁੰਦਾ ਸੀ।

ਮ੍ਰਿਤਕ ਜੋੜਾ

ਲੰਦਨ ਵਿੱਚ ਹੀ ਪੈਦਾ ਹੋਇਆ, ਉਥੇ ਹੀ ਕੀਤੀ ਸਾਰੀ ਪੜ੍ਹਾਈ ਅਤੇ ਵਿਆਹ ਲੁਧਿਆਣਾ ਵਿੱਚ ਕੀਤਾ 

ਅੱਗੇ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਸ਼ੀ ਚਰਣਜੀਤ ਸਿੰਘ ਲੰਦਨ ਵਿੱਚ ਹੀ ਪੈਦਾ ਹੋਇਆ ਸੀ ਅਤੇ ਉਥੇ ਹੀ ਉਸ ਨੇ ਸਾਰੀ ਪੜ੍ਹਾਈ ਕੀਤੀ। ਉਸ ਨੇ ਲੰਦਨ ਯੂਨਿਵਰਸਿਟੀ ਤੋਂ ਬੀਐਸਸੀ ਦੀ ਪੜ੍ਹਾਈ ਪੂਰੀ ਕੀਤੀ । 2017 ਵਿੱਚ ਉਸ ਦਾ ਵਿਆਹ ਹੋਇਆ ਅਤੇ ਉਹ ਲੁਧਿਆਣਾ ਵਿੱਚ ਵਿਆਹ ਕਰਾਉਣ ਲਈ ਹੀ ਆਇਆ ਸੀ। ਜਿਸ ਜਿਸ ਤੋਂ ਬਾਅਦ ਉਹ ਵਾਪਸ ਚਲਾ ਗਿਆ। ਕੋਰੋਨਾ ਦੇ ਚਲਦਿਆਂ ਉਹ ਵਾਪਸ ਨਹੀਂ ਆ ਸਕਿਆ ਅਤੇ ਜਨਵਰੀ 2022 ਵਿੱਚ ਦੁਬਾਰਾ ਲੁਧਿਆਣਾ ਵਿੱਚ ਆਇਆ ਸੀ ਅਤੇ ਸਹੁਰੇ ਘਰ ਵਾਲਿਆਂ ਦੇ ਕੋਲ ਜਸਦੇਵ ਸਿੰਘ ਨਗਰ ਵਿੱਚ ਰਹਿ ਰਿਹਾ ਸੀ।

Leave a Reply

Your email address will not be published. Required fields are marked *