ਇਹ ਖ਼ਬਰ ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ। ਜਿਲ੍ਹਾ ਗੁਰਦਾਸਪੁਰ ਦੇ ਦੋਰਾਂਗਲਾ, ਦੀਨਾਨਗਰ ਵਿਚ ਇਕ ਪ੍ਰੇਮਿਕਾ ਨੇ ਮਾਤਾ ਪਿਤਾ ਦੇ ਨਾਲ ਮਿਲਕੇ ਆਪਣੇ ਪ੍ਰੇਮੀ ਨੂੰ ਘਰ ਵਿਚ ਸੱਦ ਕੇ ਉਸ ਨੂੰ ਜਹਰੀਲੀ ਦਵਾਈ ਪਿਆ ਦਿੱਤੀ। ਇਸ ਜਹਰੀਲੀ ਦਵਾਈ ਦੇ ਨਾਲ ਉਸ ਦੀ ਮੌਤ ਹੋ ਗਈ। ਇਸ ਮ੍ਰਿਤਕ ਦੀ ਪਹਿਚਾਣ ਸੁਖਵਿੰਦਰ ਸਿੰਘ ਪੁੱਤ ਮੱਖਨ ਸਿੰਘ ਵਾਸੀ ਖੈਹਰਾ ਕੋਟਲੀ ਦੇ ਰੂਪ ਵਿੱਚ ਹੋਈ ਹੈ।
ਇਸ ਮਾਮਲੇ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਦੀ ਭੈਣ ਜਸਬੀਰ ਕੌਰ ਨੇ ਦੱਸਿਆ ਹੈ ਕਿ ਉਸ ਦੇ ਭਰਾ ਦੇ ਪਿੰਡ ਸੰਦਲਪੁਰ ਦੀ ਔਰਤ ਕੋਮਲਦੀਪ ਕੌਰ ਪੁਤਰੀ ਸ਼ਿੰਗਾਰਾ ਸਿੰਘ ਦੇ ਨਾਲ ਪ੍ਰੇਮ ਸੰਬੰਧ ਸਨ। ਕੋਮਲਦੀਪ ਕੌਰ ਸ਼ਾਦੀਸ਼ੁਦਾ ਹੈ ਅਤੇ ਆਪਣੇ ਸਹੁਰੇ ਪਰਿਵਾਰ ਨਾਲ ਅਣਬਣ ਤੋਂ ਬਾਅਦ ਆਪਣੇ ਮਾਤਾ ਪਿਤਾ ਦੇ ਨਾਲ ਪਿੰਡ ਵਿੱਚ ਰਹਿ ਰਹੀ ਹੈ। ਕੋਮਲਦੀਪ ਕੌਰ ਨੇ ਸੁਖਵਿੰਦਰ ਸਿੰਘ ਨੂੰ ਪਿਛਲੇ ਦਿਨ ਆਪਣੇ ਘਰ ਬੁਲਾਇਆ। ਜਦੋਂ ਉਹ ਕੋਮਲਦੀਪ ਕੌਰ ਦੇ ਘਰ ਪਹੁੰਚਿਆ ਤਾਂ ਉਸ ਦੇ ਪਿਤਾ ਸ਼ਿੰਗਾਰਾ ਸਿੰਘ ਅਤੇ ਉਸ ਦੀ ਮਾਤਾ ਸਖੀ ਘਰ ਵਿੱਚ ਹੀ ਮੌਜੂਦ ਸਨ।
ਮ੍ਰਿਤਕ ਦੀ ਭੈਣ ਨੇ ਲਾਏ ਇਹ ਇਲਜ਼ਾਮ
ਮ੍ਰਿਤਕ ਦੀ ਭੈਣ ਜਸਬੀਰ ਕੌਰ ਨੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਨੇ ਸੁਖਵਿੰਦਰ ਸਿੰਘ ਨੂੰ ਜਬਰਦਸਤੀ ਕੋਈ ਜਹਰੀਲੀ ਚੀਜ਼ ਪਿਆ ਦਿੱਤੀ। ਇਸ ਤੋਂ ਬਾਅਦ ਉਹ ਉੱਥੇ ਤੋਂ ਆਪਣੀ ਜਾਨ ਬਚਾ ਕੇ ਦੀਨਾਨਗਰ ਚਲਿਆ ਗਿਆ। ਦੀਨਾਨਗਰ ਦੇ ਕੋਲ ਜਹਰੀਲੀ ਦਵਾਈ ਦਾ ਅਸਰ ਹੋਣ ਤੇ ਉਹ ਮੋਟਰਸਾਇਕਲ ਤੋਂ ਡਿੱਗ ਪਿਆ। ਫੋਨ ਤੇ ਸੂਚਨਾ ਮਿਲਣ ਤੇ ਉਸ ਦੇ ਚਾਚਾ ਦਵਿੰਦਰ ਸਿੰਘ ਨੇ ਉਸ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਭਰਤੀ ਕਰਵਾਇਆ। ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। ਇਸ ਸੰਬੰਧ ਵਿੱਚ ਐਸ. ਐਚ. ਓ. ਦੋਰਾਂਗਲਾ ਜਸਬੀਰ ਸਿੰਘ ਨੇ ਦੱਸਿਆ ਕਿ ਕੋਮਲਦੀਪ ਕੌਰ, ਸ਼ਿੰਗਾਰਾ ਸਿੰਘ ਅਤੇ ਸਖੀ ਦੇ ਵਿਰੁੱਧ ਮਾਮਲੇ ਨੂੰ ਦਰਜ ਕਰ ਲਿਆ ਗਿਆ ਹੈ।