ਇਹ ਦਰਦਨਾਕ ਖ਼ਬਰ ਪੰਜਾਬ ਦੇ ਮਾਛੀਵਾੜਾ ਤੋਂ ਸਾਹਮਣੇ ਆਈ ਹੈ। ਮਾਛੀਵਾੜੇ ਦੇ ਨਜਦੀਕ ਵਗਦੀ ਸਰਹਿੰਦ ਨਹਿਰ ਦੇ ਪਵਾਤ ਪੁੱਲ ਤੇ ਅੱਜ ਸਵੇਰੇ 2 ਕਾਰਾਂ ਦੀ ਸਿੱਧੀ ਭਿਆਨਕ ਹੋ ਗਈ। ਇਸ ਟੱਕਰ ਦੌਰਾਨ ਹੋਏ ਦਰਦਨਾਕ ਹਾਦਸੇ ਦੇ ਵਿੱਚ 2 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਮ੍ਰਿਤਕਾਂ ਦੀ ਪਹਿਚਾਣ ਪ੍ਰੀਤਮ ਕੌਰ ਉਮਰ 65 ਸਾਲ ਪਤਨੀ ਗੁਰਮੇਲ ਸਿੰਘ ਵਾਸੀ ਢੰਡੇ ਅਤੇ ਮਿਲਨ ਸਹਿਗਲ ਪੁੱਤਰ ਅਸ਼ੋਕ ਕੁਮਾਰ ਵਾਸੀ ਭਾਮੀਆਂ ਰੋਡ ਗੁਰੂ ਨਾਨਕ ਨਗਰ ਲੁਧਿਆਣਾ ਦੇ ਰੂਪ ਵਿੱਚ ਹੋਈ ਹੈ। ਇਸ ਹਾਦਸੇ ਦੌਰਾਨ 1 ਬੱਚੇ ਦੇ ਸਮੇਤ 4 ਲੋਕ ਜ਼ਖ਼ਮੀ ਹੋ ਗਏ ਹਨ।
ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਇੱਕ ਹੌਂਡਾ ਕਾਰ ਰੋਪੜ ਵਾਲੇ ਪਾਸੇ ਤੋਂ ਆ ਰਹੀ ਸੀ ਅਤੇ ਲੁਧਿਆਣਾ ਦੇ ਵਲੋਂ ਆ ਰਹੀ ਕਾਰ ਦੇ ਨਾਲ ਇਸ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਇਸ ਹਾਦਸੇ ਵਿੱਚ ਦੋਵਾਂ ਕਾਰਾਂ ਦੇ ਡਰਾਇਵਰ ਜਖ਼ਮੀ ਹੋ ਗਏ ਜਦੋਂ ਕਿ ਕਾਰਾਂ ਦੀ ਸਾਹਮਣੇ ਸੀਟ ਉੱਤੇ ਬੈਠੇ 2 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਇੱਕ ਬੱਚਾ ਗੁਰਨੂਰ ਸਿੰਘ ਢੰਡੇ ਉਮਰ 10 ਸਾਲ ਹਰਗੁਨਪਨੀਤ ਸਿੰਘ ਵਾਸੀ ਬੌਂਦਲੀ ਬਲਜੀਤ ਕੌਰ ਅਤੇ ਮਨੀਸ਼ ਉਮਰ 36 ਵਾਸੀ 33 ਫੁੱਟ ਰੋਡ ਲੁਧਿਆਣਾ ਜ਼ਖ਼ਮੀ ਹੋ ਗਏ।
ਇਸ ਹਾਦਸੇ ਦੀ ਸੂਚਨਾ ਮਿਲਦਿਆਂ ਸਾਰ ਹੀ ਡੀ. ਐੱਸ. ਪੀ. DSP ਸਮਰਾਲਾ ਹਰਵਿੰਦਰ ਸਿੰਘ ਖਹਿਰਾ ਥਾਣਾ ਇੰਨਚਾਰਜ ਵਿਜੈ ਕੁਮਾਰ ਬਹਲੋਲਪੁਰ ਚੌਂਕੀ ਇੰਨਚਾਰਜ ਪ੍ਰਮੋਦ ਕੁਮਾਰ ਮੌਕੇ ਉੱਤੇ ਪਹੁੰਚ ਗਏ। ਇਸ ਹਾਦਸੇ ਵਿੱਚ ਪ੍ਰੀਤਮ ਕੌਰ ਅਤੇ ਮਿਲਨ ਸਹਿਗਲ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ। ਜਦੋਂ ਕਿ ਦੂਜੇ ਜਖ਼ਮੀਆਂ ਨੂੰ ਸਮਰਾਲਾ ਹਸਪਤਾਲ ਵਿੱਚ ਇਲਾਜ ਲਈ ਭੇਜ ਦਿੱਤਾ ਗਿਆ। ਪੁਲਿਸ ਦੇ ਵਲੋਂ ਦੋਵਾਂ ਮ੍ਰਿਤਕਾ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਅਤੇ ਹਾਦਸੇ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਹਸਪਤਾਲ ਪਹੁੰਚ ਗਏ ਸਨ।