ਕਿਸਾਨ ਸਵੇਰੇ-ਸਵੇਰੇ ਆਪਣੇ ਖੇਤ ਵਿਚ ਗਿਆ ਸੀ ਗੇੜਾ ਮਾਰਨ, ਕਾਫੀ ਸਮਾਂ ਵਾਪਸ ਨਾ ਆਉਣ ਤੇ, ਜਦੋਂ ਭਰਾ ਗਿਆ ਦੇਖਣ ਉੱਡੇ ਹੋਸ਼

Punjab

ਇਹ ਦੁਖਭਰੀ ਖ਼ਬਰ ਪੰਜਾਬ ਦੇ ਜਿਲ੍ਹਾ ਫਿਰੋਜ਼ਪੁਰ ਤੋਂ ਹੈ। ਦਿੱਲੀ ਵਿੱਚ ਚੱਲੇ ਕਿਸਾਨ ਅੰਦੋਲਨ ਲੱਗੇ ਧਰਨੇ ਵਿੱਚ ਆਪਣਾ ਜ਼ਿਆਦਾ ਸਮਾਂ ਦੇਣ ਵਾਲੇ ਮਮਦੋਟ ਦੇ ਨਜਦੀਕੀ ਪਿੰਡ ਛਾਂਗਾ ਖੁਰਦ ਦੇ ਰਹਿਣ ਵਾਲੇ ਨੌਜਵਾਨ ਕਿਸਾਨ ਵਰਕਰ ਦੀ ਸ਼ਨੀਵਾਰ ਨੂੰ ਰਹੱਸਮਈ ਹਾਲਤ ਵਿੱਚ ਮੌਤ ਹੋ ਗਈ। ਮ੍ਰਿਤਕ ਕਿਸਾਨ ਤਰਲੋਕ ਸਿੰਘ ਦੀ ਲਾਸ਼ ਸ਼ੱਕੀ ਹਾਲਤ ਵਿੱਚ ਉਸ ਦੇ ਖੇਤ ਵਿੱਚ ਲੱਗੀ ਮੋਟਰ ਦੇ ਕੋਲ ਅੱਧਾ ਲਟਕੀ ਹੋਈ ਮਿਲੀ ਹੈ। ਮ੍ਰਿਤਕ ਤਰਲੋਕ ਸਿੰਘ ਦੇ ਪਰਿਵਾਰ ਨੇ ਤਰਲੋਕ ਸਿੰਘ ਦੀ ਹੱਤਿਆ ਦਾ ਸ਼ੱਕ ਜਤਾਇਆ ਹੈ। ਉਨ੍ਹਾਂ ਨੇ ਪੁਲਿਸ ਤੋਂ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ। ਉਥੇ ਹੀ ਦੂਜੇ ਪਾਸੇ ਥਾਣਾ ਮਮਦੋਟ ਦੇ ਇੰਨਚਾਰਜ ਮੋਹਿਤ ਧਵਨ ਨੇ ਮੌਕੇ ਉੱਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਅਤੇ ਦੱਸਿਆ ਕਿ ਇਸ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਪੜਤਾਲ ਕਰੀ ਜਾ ਰਹੀ ਹੈ।

ਸ਼ੱਕੀ ਹਾਲਤ ਵਿਚ ਮ੍ਰਿਤਕ ਨੌਜਵਾਨ ਤਰਲੋਕ ਸਿੰਘ ਦੇ ਛੋਟੇ ਭਰਾ ਹਰਨੇਕ ਸਿੰਘ ਨੇ ਦੱਸਿਆ ਹੈ ਕਿ ਸ਼ਨੀਵਾਰ ਸਵੇਰੇ ਤਰਲੋਕ ਸਿੰਘ ਹਰ ਰੋਜ ਦੀ ਤਰ੍ਹਾਂ ਆਪਣੇ ਖੇਤ ਵਿੱਚ ਚੱਕਰ ਲਾਉਣ ਦੇ ਲਈ ਗਿਆ ਸੀ। ਜਦੋਂ ਉਹ ਕਾਫ਼ੀ ਸਮਾਂ ਬੀਤ ਜਾਣ ਤੇ ਵੀ ਘਰ ਵਾਪਸ ਨਹੀਂ ਆਇਆ ਤਾਂ ਉਨ੍ਹਾਂ ਦੇ ਪਿਤਾ ਜੀਤ ਸਿੰਘ ਨੇ ਤੌਰਲੋਕ ਸਿੰਘ ਨੂੰ ਦੇਖਕੇ ਆਉਣ ਦੇ ਲਈ ਕਿਹਾ। ਜਦੋਂ ਉਹ ਆਪਣੇ ਖੇਤ ਵਿੱਚ ਗਿਆ ਤਾਂ ਉਸ ਨੇ ਦੇਖਿਆ ਉੱਥੇ ਇੱਕ ਦਰਖਤ ਦੇ ਨਾਲ ਉਸ ਦੇ ਭਰਾ ਦੀ ਲਾਸ਼ ਅੱਧਮੁੰਹ ਲਟਕੀ ਹੋਈ ਸੀ। ਉਸ ਨੇ ਤੁਰੰਤ ਆਪਣੇ ਘਰ ਸੂਚਿਤ ਕੀਤਾ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਲਾਸ਼ ਨੂੰ ਹੇਠਾਂ ਉਤਾਰਿਆ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਤਰਲੋਕ ਸਿੰਘ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਤਿੰਨ ਬੱਚੇ ਹਨ। ਮ੍ਰਿਤਕ ਮਮਦੋਟ ਵਿੱਚ ਇਨਵਰਟਰ ਬੈਟਰੀ ਵੇਚਣ ਦਾ ਕੰਮ ਕਰਦਾ ਸੀ। ਇਸ ਘਟਨਾ ਦੀ ਸੂਚਨਾ ਮਮਦੋਟ ਨੂੰ ਪੁਲਿਸ ਨੂੰ ਮਿਲਣ ਤੇ ਥਾਣਾ ਮਮਦੋਟ ਦੇ ਇੰਨਚਾਰਜ ਮੋਹਿਤ ਧਵਨ ਨੇ ਪੁਲਸ ਕਰਮੀਆਂ ਦੇ ਨਾਲ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਹਰੇਕ ਪਹਿਲੂ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ। ਮ੍ਰਿਤਕ ਦੇ ਪਿਤਾ ਜੀਤ ਸਿੰਘ ਦੇ ਬਿਆਨ ਲੈ ਕੇ ਆਈਪੀਸੀ ਦੀ ਧਾਰਾ 174 ਦੇ ਤਹਿਤ ਕਾਰਵਾਈ ਕਰ ਕੇ ਲਾਸ਼ ਪੋਸਟਮਾਰਟਮ ਲਈ ਪਰਿਵਾਰ ਨੂੰ ਸੌਂਪ ਦਿੱਤੀ। ਥਾਣਾ ਮਮਦੋਟ ਇਨਚਾਰਜ ਮੋਹਿਤ ਧਵਨ ਨੇ ਦੱਸਿਆ ਕਿ ਪਹਿਲੀ ਨਜ਼ਰ ਤੋਂ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ ਫਿਰ ਵੀ ਪੁਲਿਸ ਬਰੀਕੀ ਨਾਲ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।

Leave a Reply

Your email address will not be published. Required fields are marked *