ਸਿਆਸੀ ਪਾਰਟੀ ਦੇ ਉਪ-ਪ੍ਰਧਾਨ ਦੇ ਦਫ਼ਤਰ ਵਿਚ ਹੋਈ ਵਾਰਦਾਤ, CCTV ਕੈਮਰੇ ਵਿਚ ਕੈਦ ਹੋਈਆਂ ਤਸਵੀਰਾਂ, ਜਾਂਚ ਪੜਤਾਲ ਸ਼ੁਰੂ

Punjab

ਇਹ ਖ਼ਬਰ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਤੋਂ ਹੈ। ਜਿਲ੍ਹੇ ਦੇ ਇਸ ਇਲਾਕੇ ਵਿਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਦਾ ਨਾਮ ਨਹੀਂ ਲੈ ਰਹੀਆਂ। ਚੋਰ ਆਪਣੀ ਵਾਰਦਾਤ ਨੂੰ ਅੰਜਾਮ ਦੇ ਕੇ ਨਿਕਲ ਜਾਂਦੇ ਹਨ ਅਤੇ ਪੁਲਿਸ ਲਕੀਰਾਂ ਕੁੱਟਦੀ ਰਹਿੰਦੀ ਹੈ। ਲਗਾਤਾਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਪੁਲਿਸ ਦੀ ਸੁਰੱਖਿਆ ਵਿਵਸਥਾ ਤੇ ਸਵਾਲ ਖੜ੍ਹੇ ਕਰ ਰਹੀਆਂ ਹਨ। ਚੋਰਾਂ ਨੇ ਇਸ ਦੌਰਾਨ ਇੱਕ ਹੋਰ ਚੋਰੀ ਨੂੰ ਅੰਜਾਮ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਨੇ ਇਸ ਵਾਰ ਊਨਾ ਰੋਡ ਤੇ ਗੰਜਾ ਸਕੂਲ ਦੇ ਨਾਲ ਲੱਗਦੀ ਮਾਰਕੀਟ ਵਿੱਚ ਜਿਲ੍ਹਾ ਭਾਜਪਾ ਦੇ ਉਪ-ਪ੍ਰਧਾਨ ਜਤਿੰਦਰ ਸੈਨੀ ਦੇ ਦਫਤਰ ਨੂੰ ਨਿਸ਼ਾਨਾ ਬਣਾਉਂਦੇ ਹੋਇਆਂ ਦਫਤਰ ਵਿੱਚ ਪਿਆ 1. 25 ਲੱਖ ਰੁਪਏ ਨੂੰ ਉੱਡਾ ਲਿਆ ਹੈ। ਹਾਲਾਂਕਿ ਕਿ ਇਸ ਚੋਰੀ ਦੀ ਸਾਰੀ ਵਾਰਦਾਤ CCTV ਕੈਮਰਿਆਂ ਵਿੱਚ ਕੈਦ ਹੋ ਗਈ ਹੈ ਜੋ ਫਾਇਨਾਂਸ ਕੰਪਨੀ ਦੇ ਮਾਲਿਕ ਨੇ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਇਸ ਵਾਰਦਾਤ ਸਬੰਧੀ ਜਾਣਕਾਰੀ ਦਿੰਦੇ ਹੋਇਆਂ ਫਾਇਨਾਂਸ ਕੰਪਨੀ ਦੇ ਮਾਲਿਕ ਅਤੇ ਭਾਜਪਾ ਦੇ ਜਿਲ੍ਹਾ ਉਪ-ਪ੍ਰਧਾਨ ਜਤਿੰਦਰ ਸੈਨੀ ਨੇ ਦੱਸਿਆ ਕਿ ਉਹ ਊਨਾ ਰੋਡ ਉੱਤੇ ਐਮਸੀਐਚ ਮਾਰਕੀਟ ਵਿੱਚ ਫਾਇਨਾਂਸ ਦਾ ਦਫਤਰ ਚਲਾਉਂਦੇ ਹਨ। ਪਿਛਲੇ ਦਿਨ ਉਹ ਰੋਜ ਦੀ ਤਰ੍ਹਾਂ ਦਫਤਰ ਬੰਦ ਕਰ ਕੇ ਘਰ ਚਲੇ ਗਏ ਸਨ। ਸਵੇਰੇ ਤਕਰੀਬਨ ਸਾਢੇ ਛੇ ਵਜੇ ਮਾਰਕੀਟ ਵਿੱਚ ਸਫਾਈ ਕਰਨ ਵਾਲੇ ਕਰਮਚਾਰੀ ਦੇਵ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੇ ਦਫਤਰ ਦੇ ਤਾਲੇ ਟੁੱਟੇ ਹੋਏ ਹਨ ਅਤੇ ਸ਼ਟਰ ਉਠਾਇਆ ਹੋਇਆ ਹੈ। ਇਸ ਸੂਚਨਾ ਦੇ ਮਿਲਦਿਆਂ ਹੀ ਉਹ ਮੌਕੇ ਤੇ ਪਹੁੰਚ ਗਏ।

ਉਨ੍ਹਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਦਫਤਰ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦਫਤਰ ਦੇ ਗ਼ੱਲੇ ਵਿੱਚ ਪਏ 1. 25 ਲੱਖ ਰੁਪਏ ਗਾਇਬ ਸਨ। ਉਨ੍ਹਾਂ ਨੇ ਦੱਸਿਆ ਕਿ ਦਫਤਰ ਵਿੱਚ ਹੋਰ ਵੀ ਕਾਫੀ ਕੀਮਤੀ ਸਾਮਾਨ ਪਿਆ ਸੀ ਤੇ ਚੋਰਾਂ ਨੇ ਕੇਵਲ ਨਗਦੀ ਨੂੰ ਹੀ ਚੁਰਾਇਆ ਅਤੇ ਫਰਾਰ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਪੜਤਾਲ ਵਿਚ ਲੱਗੀ ਹੈ।

ਇਸ ਵਾਰਦਾਤ ਕਾਰਨ ਦਹਿਸ਼ਤ ਵਿੱਚ ਨੇ ਲੋਕ

ਇਥੇ ਦੱਸਣਯੋਗ ਹੈ ਕਿ ਜਿੱਥੇ ਦਫਤਰ ਹੈ ਉਸ ਜਗ੍ਹਾ ਤੋਂ ਕੁੱਝ ਦੂਰੀ ਤੇ ਸ਼ਿਮਲਾ ਪਹਾੜੀ ਚੌਕ ਵਿੱਚ ਪੁਲਿਸ ਮੁਲਾਜਿਮ ਪੱਕੇ ਤੌਰ ਤੇ ਤੈਨਾਤ ਹੁੰਦੇ ਹਨ ਅਤੇ ਪੱਕੇ ਨਾਕੇ ਤੋਂ ਕੁਝ ਕਦਮਾਂ ਦੀ ਦੂਰੀ ਤੇ ਹੋਈ ਇਹ ਚੋਰੀ ਦੀ ਵਾਰਦਾਤ ਤੋਂ ਸਾਫ਼ ਹੁੰਦਾ ਹੈ ਕਿ ਪੁਲਿਸ ਦੀ ਸੁਰੱਖਿਆ ਵਿਵਸਥਾ ਦੇ ਦਾਅਵੇ ਕਿੰਨੇ ਠੋਸ ਹਨ। ਚੋਰੀ ਦੀ ਇਸ ਵਾਰਦਾਤ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।

Leave a Reply

Your email address will not be published. Required fields are marked *