ਪੰਜਾਬ ਵਿਚ ਬਟਾਲਾ ਦੇ ਫਤਹਿਗੜ੍ਹ ਚੂੜੀਆਂ ਦੇ ਪਿੰਡ ਛਿਛਰੇਵਾਲ ਵਿੱਚ ਇੱਕ ਪਤੀ ਪਤਨੀ ਦੀਆਂ ਘਰ ਵਿੱਚ ਮੰਗਲਵਾਰ ਸਵੇਰੇ ਲਾਸ਼ਾਂ ਮਿਲੀਆਂ। ਮਹਿਲਾ ਦੀ ਲਾਸ਼ ਕਮਰੇ ਵਿੱਚ ਲੱਗੇ ਪੱਖੇ ਨਾਲ ਲਟਕੀ ਮਿਲੀ ਜਦੋਂ ਕਿ ਉਸ ਦੇ ਪਤੀ ਦੀ ਲਾਸ਼ ਕੋਲ ਦੇ ਕਮਰੇ ਦੇ ਬਾਹਰ ਛੱਤ ਵਿਚੋਂ ਨਿਕਲੇ ਲੋਹੇ ਦੇ ਸਰੀਏ ਨਾਲ ਲਟਕੀ ਮਿਲੀ। ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਪਤੀ ਪਤਨੀ ਵਿੱਚ ਆਏ ਦਿਨ ਲੜਾਈ ਹੁੰਦੀ ਰਹਿੰਦੀ ਸੀ, ਲੇਕਿਨ ਪਿਛਲੇ ਇੱਕ ਹਫਤੇ ਤੋਂ ਦੋਵੇਂ ਖੁਸ਼ੀ ਨਾਲ ਰਹਿ ਰਹੇ ਸਨ। ਪੁਲਿਸ ਜਾਂਚ ਵਿੱਚ ਲੱਗ ਗਈ ਹੈ ਕਿ ਇਹ ਮਾਮਲਾ ਖੁਦਕੁਸ਼ੀ ਦਾ ਹੈ ਜਾਂ ਹੱਤਿਆ ਦਾ।
ਇਸ ਸਬੰਧੀ ਫਤਹਿਗੜ੍ਹ ਚੂੜੀਆਂ ਥਾਣਾ ਦੇ SHO ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪਿੰਡ ਛਿਛਰੇਵਾਲ ਵਿੱਚ ਰਾਜੂ ਮਸੀਹ ਉਮਰ 32 ਸਾਲ ਅਤੇ ਉਸ ਦੀ ਪਤਨੀ ਸ਼ਬਨਮ ਉਮਰ 30 ਸਾਲ ਆਪਣੇ ਘਰ ਵਿੱਚ ਇਕੱਲੇ ਹੀ ਰਹਿੰਦੇ ਸਨ। ਰਾਜੂ ਮਸੀਹ ਦਾ ਪਹਿਲੀ ਪਤਨੀ ਨਾਲ ਤਲਾਕ ਹੋ ਚੁੱਕਿਆ ਸੀ। ਉਸ ਦਾ ਸ਼ਬਨਮ ਦੇ ਨਾਲ ਦੂਜਾ ਵਿਆਹ ਸੀ। ਉਹ ਇੱਕ ਸ਼ੈਲਰ ਤੇ ਕੰਮ ਕਰਦਾ ਸੀ। ਰਿਸ਼ਤੇਦਾਰਾਂ ਦੇ ਦੱਸਣ ਅਨੁਸਾਰ ਰਾਜੂ ਅਤੇ ਸ਼ਬਨਮ ਵਿੱਚ ਅਕਸਰ ਲੜਾਈ ਝਗੜਾ ਹੁੰਦਾ ਰਹਿੰਦਾ ਸੀ। ਕਈ ਵਾਰ ਰਿਸ਼ਤੇਦਾਰਾਂ ਨੇ ਦੋਵਾਂ ਨੂੰ ਸਮਝਾਇਆ ਅਤੇ ਰਾਜੀਨਾਮਾ ਵੀ ਕਰਵਾਇਆ ਸੀ। ਲੇਕਿਨ ਪਿਛਲੇ ਕਰੀਬ ਇੱਕ ਹਫਤੇ ਤੋਂ ਦੋਵੇਂ ਪਤੀ ਪਤਨੀ ਖੁਸ਼ੀ ਨਾਲ ਇਕੱਠੇ ਰਹਿ ਰਹੇ ਸਨ।
ਸ਼ਬਨਮ ਦੀ ਲਾਸ਼ ਮੰਗਲਵਾਰ ਨੂੰ ਸਵੇਰੇ ਕਮਰੇ ਵਿੱਚ ਛੱਤ ਵਾਲੇ ਪੱਖੇ ਨਾਲ ਲਮਕਦੀ ਮਿਲੀ ਜਦੋਂ ਕਿ ਰਾਜੂ ਦੀ ਲਾਸ਼ ਨਾਲ ਹੀ ਇੱਕ ਕਮਰੇ ਵਿੱਚ ਲਮਕਦੀ ਪਾਈ ਗਈ। ਥਾਣਾ ਫਤਹਿਗੜ੍ਹ ਚੂੜੀਆਂ ਦੀ ਪੂਲਿਸ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੀ ਅਤੇ ਦੋਵੇਂ ਲਾਸ਼ਾਂ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀਆਂ। ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਜਿਹੜਾ ਕਾਰਨ ਸਾਹਮਣੇ ਆਵੇਗਾ ਉਸ ਦੇ ਮੁਤਾਬਕ ਕਾਰਵਾਈ ਹੋਵੇਗੀ।
ਇਸ ਸਬੰਧੀ ਥਾਣਾ ਇੰਨਚਾਰਜ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਫਿਲਹਾਲ ਰਿਸ਼ਤੇਦਾਰਾਂ ਨੇ ਕਿਸੇ ਦੇ ਖਿਲਾਫ ਕੋਈ ਬਿਆਨ ਨਹੀਂ ਦਿੱਤਾ। ਲੇਕਿਨ ਸਾਵਧਾਨੀ ਦੇ ਤੌਰ ਉੱਤੇ ਦੋਵਾਂ ਦੇ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜਾਰ ਕੀਤਾ ਜਾਵੇਗਾ। ਉਸ ਵਿੱਚ ਦੋਵਾਂ ਦੀ ਮੌਤ ਦਾ ਜੋ ਵੀ ਕਾਰਨ ਸਾਹਮਣੇ ਆਵੇਗਾ ਉਸ ਦੇ ਮੁਤਾਬਕ ਕਾਨੂੰਨੀ ਕਾਰਵਾਈ ਕਰੀ ਜਾਵੇਗੀ।