ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਕਾਲੇ ਵਿੱਚ ਇੱਕ ਵਿਆਹ ਸਗਨ ਦੇ ਟੋਕਰੇ ਦੇ ਕਾਰਨ ਟੁੱਟ ਗਿਆ। ਕੁੜੀ ਵਾਲਿਆਂ ਨੇ ਵਿਆਹ ਵਾਲੇ ਦਿਨ ਹੀ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ। ਇਸ ਤੋਂ ਬਾਅਦ ਦੂਲਹੇ ਦਾ ਪਰਿਵਾਰ ਸੇਹਰਾ ਲੈ ਕੇ ਥਾਣੇ ਵਿਚ ਪਹੁੰਚ ਗਿਆ। ਕੁੜੀ ਦੇ ਪਰਿਵਾਰ ਨੇ ਇਲਜ਼ਾਮ ਲਾਇਆ ਹੈ ਕਿ ਮੁੰਡੇ ਵਾਲਿਆਂ ਨੇ ਉਨ੍ਹਾਂ ਵਾਲਾ ਫਲਾਂ ਦਾ ਟੋਕਰਾ ਹੀ ਉਨ੍ਹਾਂ ਨੂੰ ਵਾਪਸ ਕਰ ਦਿੱਤਾ। ਮੁੰਡੇ ਵਾਲਿਆਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਅਤੇ ਹੁਣ ਤੱਕ ਹੋਇਆ ਖਰਚਾ ਦੇਣ ਦੀ ਗੱਲ ਕਹੀ ਹੈ।
ਇਸ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਦਿੰਦਿਆਂ ਹੋਏ ਦੂਲਹੇ ਸਤਪਾਲ ਸਿੰਘ ਨੇ ਦੱਸਿਆ ਕਿ ਕੱਲ ਕੁੜੀ ਵਾਲੇ ਸਗਨ ਦੇਣ ਆਏ ਸਨ। ਇਸ ਤੋਂ ਬਾਅਦ ਰੀਤ ਰਿਵਾਜ ਦੇ ਅਨੁਸਾਰ ਉਨ੍ਹਾਂ ਦੇ ਪਰਵਾਰਿਕ ਮੈਂਬਰ ਵੀ ਸ਼ਾਮ ਨੂੰ ਕੁੜੀ ਦੇ ਘਰ ਸਗਨ ਦਾ ਟੋਕਰਾ ਲੈ ਕੇ ਪਹੁੰਚ ਗਏ। ਇਸ ਦੌਰਾਨ ਕੁੜੀ ਵਾਲਿਆਂ ਨੇ ਉਨ੍ਹਾਂ ਉੱਤੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਕਿ ਜੋ ਟੋਕਰਾ ਉਹ ਦੇਕੇ ਗਏ ਹਨ ਉਹ ਉਨ੍ਹਾਂ ਵਾਲਾ ਹੀ ਹੈ। ਉਨ੍ਹਾਂ ਨੇ ਉਹੀ ਟੋਕਰਾ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਹੈ। ਸਮਝਾਇਆ ਗਿਆ ਕਿ ਇਹ ਨਵਾਂ ਟੋਕਰਾ ਹੈ ਅਤੇ ਉਹ ਖੁਦ ਆਪ ਬਣਵਾਕੇ ਲਿਆਏ ਹਨ। ਲੇਕਿਨ ਕੁੜੀ ਵਾਲੇ ਇਹ ਗੱਲ ਨਹੀਂ ਮੰਨੇ।
ਫੋਨ ਕਰਕੇ ਸਵੇਰੇ ਵਿਆਹ ਤੋਂ ਕੀਤਾ ਮਨਾ
ਅੱਗੇ ਸਤਪਾਲ ਸਿੰਘ ਨੇ ਦੱਸਿਆ ਕਿ ਸਵੇਰੇ ਉਨ੍ਹਾਂ ਨੂੰ ਕੁੜੀ ਵਾਲਿਆਂ ਦਾ ਦੁਬਾਰਾ ਤੋਂ ਫੋਨ ਆ ਗਿਆ ਅਤੇ ਉਨ੍ਹਾਂ ਨੇ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ। ਉਹ ਮੰਨਣ ਨੂੰ ਤਿਆਰ ਨਹੀਂ ਹਨ ਕਿ ਉਨ੍ਹਾਂ ਨੇ ਇਹ ਟੋਕਰਾ ਨਵਾਂ ਬਣਵਾਇਆ ਹੈ। ਇੰਨਸਾਫ ਲਈ ਹੁਣ ਉਹ ਥਾਣੇ ਵਿਚ ਪਹੁੰਚੇ ਹਨ।
ਵਿਆਹ ਦਾ ਮਾਹੌਲ ਸੀ ਘਰੇ, ਹੁਣ ਛਾ ਗਈ ਨਿਰਾਸ਼ਾ
ਜਿਸ ਪਿੰਡ ਕਾਲ਼ਾ ਵਿੱਚ ਕੱਲ ਤੱਕ ਵਿਆਹ ਦਾ ਮਾਹੌਲ ਸੀ ਹੁਣ ਉੱਥੇ ਨਿਰਾਸ਼ਾ ਛਾਈ ਹੋਈ ਹੈ। ਸਤਪਾਲ ਸਿੰਘ ਨੇ ਦੱਸਿਆ ਕਿ ਪੂਰੇ ਘਰ ਨੂੰ ਲਾਇਟਾਂ ਨਾਲ ਸਜਾਇਆ ਹੋਇਆ ਸੀ ਅਤੇ ਸਵੇਰੇ ਸ਼ਾਮ ਡੀਜੇ ਵਜ ਰਿਹਾ ਸੀ। ਹੁਣ ਉਹ ਵੀ ਵਿਆਹ ਨਹੀਂ ਕਰਨਾ ਚਾਹੁੰਦਾ, ਲੇਕਿਨ ਹੁਣ ਤੱਕ ਜੋ ਉਨ੍ਹਾਂ ਦਾ ਖਰਚ ਹੋਇਆ ਹੈ। ਉਹ ਕੁੜੀ ਵਾਲਿਆਂ ਤੋਂ ਲੈਣ ਦੀ ਮੰਗ ਲੈ ਕੇ ਥਾਣੇ ਵਿਚ ਪਹੁੰਚੇ ਹਨ।