ਘਰ ਨਾਲ ਲੱਗੇ ਮਿੱਟੀ ਦੇ ਢੇਰ ਕਾਰਨ ਹੋਇਆ ਪਰਿਵਾਰ ਤੇ ਕਹਿਰ, 5 ਸਾਲ ਦੇ ਨਿਆਣੇ ਦੀ ਗਈ ਜਾਨ, ਜਾਂਚ ਪੜਤਾਲ ਜਾਰੀ

Punjab

ਪੰਜਾਬ ਵਿਚ ਜਿਲ੍ਹਾ ਲੁਧਿਆਣਾ ਦੇ ਪੁਨੀਤ ਨਗਰ ਵਿੱਚ ਬੁੱਧਵਾਰ ਦੁਪਹਿਰ ਇੱਕ ਬੱਚੇ ਦੀ ਮਿੱਟੀ ਦੇ ਹੇਠਾਂ ਦਬਣ ਕਾਰਨ ਦਮ ਤੋੜ ਗਈ। ਇਸ ਮ੍ਰਿਤਕ ਬੱਚੇ ਦੀ ਪਹਿਚਾਣ 5 ਸਾਲ ਦਾ ਆਦਿੱਤਿਆ ਦੇ ਰੂਪ ਵਿੱਚ ਹੋਈ ਹੈ। ਉਹ ਆਪਣੇ ਕਮਰੇ ਵਿੱਚ ਪਾਣੀ ਪੀਣ ਲਈ ਗਿਆ ਸੀ। ਉਦੋਂ ਉਸ ਤੇ ਕਮਰੇ ਦੀ ਦੀਵਾਰ ਅਤੇ ਮਿਟੀ ਦਾ ਮਲਬਾ ਆ ਡਿੱਗਿਆ। ਬੱਚਾ ਮਿਟੀ ਦੇ ਵਿੱਚ ਦੱਬ ਗਿਆ। ਸਾਹ ਨਾ ਆਉਣ ਕਾਰਨ ਉਸ ਨੇ ਮਿਟੀ ਵਿੱਚ ਹੀ ਦਮ ਤੋਡ਼ ਦਿੱਤਾ। ਜਦੋਂ ਘਰ ਦੀ ਦੀਵਾਰ ਡਿੱਗਣ ਦੀ ਅਵਾਜ ਨੇੜੇ ਦੇ ਲੋਕ ਨੇ ਸੁਣੀ ਤਾਂ ਉਹ ਇਕੱਠੇ ਹੋ ਗਏ।

ਤੁਰੰਤ ਹੀ ਉਨ੍ਹਾਂ ਨੇ ਆਪ ਹੀ ਮਿਟੀ ਨੂੰ ਹਟਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ। ਲੇਕਿਨ ਮਿਟੀ ਇੰਨੀ ਜ਼ਿਆਦਾ ਸੀ ਕਿ ਜਦੋਂ ਤੱਕ ਬੱਚੇ ਨੂੰ ਮਿਟੀ ਵਿਚੋਂ ਬਾਹਰ ਕੱਢਿਆ ਗਿਆ ਉਦੋਂ ਤੱਕ ਉਸ ਦੀ ਜਾਨ ਜਾ ਚੁੱਕੀ ਸੀ। ਉਸ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਵਿੱਚ ਲੈ ਕੇ ਪਹੁੰਚੇ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਥੇ ਲੋਕਾਂ ਨੇ ਦੱਸਿਆ ਕਿ ਇਲਾਕੇ ਵਿੱਚ ਹਰ ਜਗ੍ਹਾ ਮਿਟੀ ਦੇ ਢੇਰ ਲੱਗ ਰਹੇ ਹਨ। ਟਰੈਕਟਰ ਟ੍ਰਾਲੀ ਵਾਲਿਆਂ ਦਾ ਜਿੱਥੇ ਮਨ ਕਰਦਾ ਉਥੇ ਹੀ ਮਿਟੀ ਸੁਟ ਜਾਂਦੇ ਹਨ।

ਪ੍ਰਵਾਰ ਵਿੱਚ ਛਾਇਆ ਸੋਗ

ਇਥੇ ਹੱਸਦੇ ਖੇਡਦੇ ਪ੍ਰਵਾਰ ਵਿੱਚ ਸੋਗ ਪੈ ਗਿਆ ਹੈ। ਲੋਕ ਦੱਸਦੇ ਨ ਕਿ ਇਨ੍ਹਾਂ ਦੇ ਘਰ ਦੇ ਪਿੱਛੇ ਕਈ ਦਿਨਾਂ ਤੋਂ ਇੱਕ ਖਾਲੀ ਪਲਾਟ ਵਿੱਚ ਕੁੱਝ ਲੋਕ ਟਰਾਲੀਆਂ ਭਰ ਕੇ ਮਿਟੀ ਡੇਗ ਰਹੇ ਸਨ। ਮਿਟੀ ਨਹੀਂ ਡੇਗਣ ਲਈ ਕਈ ਵਾਰ ਉਨ੍ਹਾਂ ਨੂੰ ਲੋਕਾਂ ਨੇ ਰੋਕਿਆ ਵੀ ਸੀ। ਖਾਲੀ ਪਲਾਟ ਵਿੱਚ ਮਿਟੀ ਇੰਨੀ ਜ਼ਿਆਦਾ ਡਿੱਗ ਗਈ ਸੀ ਕਿ ਮਿਟੀ ਦਾ ਭਾਰ 4 ਇੰਚੀ ਦੀਵਾਰ ਨੇ ਸਹਿਣ ਨਹੀਂ ਕੀਤਾ ਅਤੇ ਮਿਟੀ ਦੇ ਭਾਰ ਨਾਲ ਦੀਵਾਰ ਡਿੱਗ ਗਈ।

ਇਹ ਬੱਚਾ ਕੁੱਝ ਦਿਨ ਪਹਿਲਾਂ ਹੀ ਮਾਤਾ ਵੈਸ਼ਣੋਂ ਦੇਵੀ ਤੋਂ ਆਇਆ ਸੀ

ਇਸ ਸਬੰਧੀ ਲੋਕਾਂ ਦੇ ਦੱਸਣ ਮੁਤਾਬਕ ਇਹ ਪ੍ਰਵਾਰ 5 ਦਿਨ ਪਹਿਲਾਂ ਮਾਤਾ ਵੈਸ਼ਣੋਂ ਦੇਵੀ ਗਿਆ ਸੀ। ਜਿੱਥੇ ਆਦਿੱਤਿਆ ਦਾ ਮੁੰਡਣ ਕਰਵਾਇਆ ਗਿਆ ਸੀ। ਘਰ ਵਿੱਚ ਖੁਸ਼ੀ ਦਾ ਮਾਹੌਲ ਸੀ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਬੱਚੇ ਹੁਣ ਘਰਾਂ ਵਿੱਚ ਵੀ ਸੁਰੱਖਿਅਤ ਨਹੀਂ ਹਨ। ਰੋਜਾਨਾ ਟ੍ਰਾਲੀ ਡਰਾਈਵਰ ਗਲੀਆਂ ਵਿੱਚ ਮਿਟੀ ਸੁੱਟ ਕੇ ਚਲੇ ਜਾਂਦੇ ਹਨ। ਇਸ ਗੱਲ ਤੇ ਕਈ ਵਾਰ ਲੜਾਈ ਵੀ ਹੋ ਚੁੱਕੀ ਹੈ।

ਇਥੇ ਕਾਰੋਬਾਰੀ ਵੀ ਰਾਤ ਦੇ ਸਮੇਂ ਕੇਰੀ ਨਾਲ ਭਰੀਆਂ ਟਰਾਲੀਆਂ ਸੜਕਾਂ ਉੱਤੇ ਸੁੱਟਵਾ ਦਿੰਦੇ ਹਨ। ਜਿਸਦਾ ਕਈ ਵਾਰ ਵਿਰੋਧ ਵੀ ਹੋਇਆ ਹੈ। ਲੇਕਿਨ ਕੋਈ ਠੋਸ ਹੱਲ ਨਹੀਂ ਨਿਕਲਿਆ। ਬੱਚੇ ਦੇ ਪਿਤਾ ਦੀ ਪਹਿਚਾਣ ਪ੍ਰਮੋਦ ਅਤੇ ਮਾਤਾ ਦੀ ਪਹਿਚਾਣ ਮਾਇਆ ਦੇ ਰੂਪ ਵਿੱਚ ਹੋਈ ਹੈ। ਇਸ ਮਾਮਲੇ ਵਿੱਚ ਥਾਣਾ ਟਿੱਬੇ ਦੇ SHO ਰਣਵੀਰ ਸਿੰਘ ਨੇ ਦੱਸਿਆ ਕਿ ਲਾਸ਼ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ।

Leave a Reply

Your email address will not be published. Required fields are marked *