ਖਾਤਾ ਖੁਲਵਾਉਣ ਦੇ ਬਹਾਨੇ ਆਇਆ ਇਕ ਸ਼ਾਤਰ ਨੌਜਵਾਨ, ਅਧਿਕਾਰੀ ਇਕੱਲਾ ਦੇਖ ਸੱਦੇ ਸਾਥੀ, ਕਰ ਦਿੱਤਾ ਇਹ ਕਾਰਾ

Punjab

ਪੰਜਾਬ ਦੇ ਜਿਲ੍ਹਾ ਲੁਧਿਆਣਾ ਵਿੱਚ ਬੁੱਧਵਾਰ ਨੂੰ 5 ਲੁਟੇਰਿਆਂ ਵਲੋਂ ਦਿਨਦਹਾੜੇ FINO ਬੈਂਕ ਦੀ ਸ਼ੇਰਪੁਰ ਸਥਿਤ ਸ਼ਾਖਾ ਵਿੱਚ 4 ਲੱਖ 39 ਹਜਾਰ ਲੁੱਟ ਕੀਤੀ ਗਈ। ਇਥੇ ਲੁਟੇਰੇ ਜਾਂਦੇ ਹੋਏ ਬੈਂਕ ਵਿੱਚ ਤੈਨਾਤ ਕੈਸ਼ਿਅਰ ਦੀ ਜੇਬ ਵਿਚੋਂ ਉਸ ਦਾ ਆਪਣਾ 1 ਹਜਾਰ ਰੁਪਏ ਵੀ ਲੈ ਗਏ। ਇਨ੍ਹਾਂ ਲੁਟੇਰਿਆਂ ਨੇ ਮੂੰਹਾਂ ਤੇ ਮਾਸਕ ਅਤੇ ਰੁਮਾਲ ਬੰਨ੍ਹੇ ਹੋਏ ਸਨ ਤਾਂਕਿ ਉਨ੍ਹਾਂ ਦੀ ਪਹਿਚਾਣ ਨਾ ਹੋ ਸਕੇ। ਇਸ ਘਟਨਾ ਤੋਂ ਬਾਅਦ ਤੁਰੰਤ ਕਰਮਚਾਰੀ ਨੇ ਬੈਂਕ ਦੇ ਅਧਿਕਾਰੀਆਂ ਅਤੇ ਥਾਣਾ ਫੋਕਲ ਪੁਆਇੰਟ ਨੂੰ ਸੂਚਿਤ ਕੀਤਾ। ਵੱਡੀ ਵਾਰਦਾਤ ਹੋਣ ਦੇ ਕਾਰਨ CP ਡਾ. ਕੌਸਤੁਭ ਸ਼ਰਮਾ ਜੁਆਇੰਟ CP ਰਵਚਰਨ ਬਰਾਡ਼ CIA ਦੇ ਇੰਨਚਾਰਜ ਰਾਜੇਸ਼ ਸ਼ਰਮਾਂ ਨਾਰਕੋਟਿਕ ਸੈਲ ਦੇ ਇੰਨਚਾਰਜ ਸਤਵੰਤ ਸਿੰਘ ਵੀ ਮਾਮਲੇ ਦੀ ਜਾਂਚ ਕਰਨ ਲਈ ਪਹੁੰਚੇ।

ਦੋਸ਼ੀ CCTV ਕੈਮਰਿਆਂ ਵਿੱਚ ਕੈਦ ਹੋਏ

ਇਸ ਵੱਡੀ ਲੁੱਟ ਦੀ ਸਾਰੀ ਵਾਰਦਾਤ ਉੱਥੇ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ। ਪੁਲਿਸ ਲੁਟੇਰਿਆਂ ਦੀ ਪਹਿਚਾਣ ਕਰ ਰਹੀ ਹੈ। ਨੇੜਲੇ ਲੋਕ ਦੱਸਦੇ ਹਨ ਕਿ ਦੋਸ਼ੀ ਸਵੇਰੇ ਤੋਂ ਹੀ ਬੈਂਕ ਦੁਆਲੇ ਘੁੰਮਦੇ ਰਹੇ ਲੇਕਿਨ ਕਿਸੇ ਨੂੰ ਇਹ ਸ਼ੱਕ ਨਹੀਂ ਸੀ ਕਿ ਇਹ ਬੈਂਕ ਵਿੱਚ ਵਾਰਦਾਤ ਕਰਨ ਦੀ ਨੀਅਤ ਨਾਲ ਘੁੰਮ ਰਹੇ ਹਨ। ਵਾਰਦਾਤ ਤੋਂ ਬਾਅਦ ਸੌਖੀ ਤਰ੍ਹਾਂ ਹੀ ਦੋ ਮੋਟਰਸਾਇਕਲਾਂ ਤੇ ਇਹ ਬਦਮਾਸ਼ ਫਰਾਰ ਹੋ ਗਏ।

ਵਾਰਦਾਤ ਕਰਨ ਤੋਂ ਪਹਿਲਾਂ ਗਾਹਕ ਬਣਕੇ ਆਇਆ ਸੀ ਦੋਸ਼ੀ

ਇਹ ਵਾਰਦਾਤ ਤਕਰੀਬਨ ਦੁਪਹਿਰ 3: 20 ਮਿੰਟ ਤੇ ਹੋਈ ਦੱਸੀ ਜਾ ਰਹੀ ਹੈ। ਬੈਂਕ ਵਿੱਚ ਰੋਜਾਨਾ ਦੀ ਤਰ੍ਹਾਂ ਕੰਮ ਚੱਲ ਰਿਹਾ ਸੀ। ਅੰਦਰ 4 ਤੋਂ 5 ਗਾਹਕ ਮੌਜੂਦ ਸਨ। ਬੈਂਕ ਵਿੱਚ ਸਿਰਫ ਕੈਸ਼ੀਅਰ ਪੁੱਜਵਲ ਕੁਮਾਰ ਇਕੱਲਾ ਹੀ ਬੈਠਾ ਸੀ। ਬਾਕੀ ਸਟਾਫ ਰੋਜਾਨਾ ਦੀ ਤਰ੍ਹਾਂ ਮਾਰਕੀਟ ਵਿੱਚ ਆਪਣੇ ਕੰਮ ਤੇ ਸੀ। ਉਸ ਸਮੇਂ ਪੀਲੀ ਟੀ ਸ਼ਰਟ ਵਾਲਾ ਨੌਜਵਾਨ ਅੰਦਰ ਦਾਖਲ ਹੋਇਆ ਅਤੇ ਦੂਜੇ ਗਾਹਕਾਂ ਦੇ ਨਾਲ ਕੁਰਸੀ ਤੇ ਬੈਠਕੇ ਇੰਤਜਾਰ ਕਰਨ ਲੱਗਿਆ। ਅੰਦਰ ਸਿਰਫ 2 ਗਾਹਕ ਬਚੇ ਤਾਂ ਉਹ ਪੀਲੀ ਸ਼ਰਟ ਵਾਲਾ ਕੈਸ਼ੀਅਰ ਪੁੱਜਵਲ ਦੇ ਕੋਲ ਗਿਆ ਅਤੇ ਬੈਂਕ ਵਿੱਚ ਖਾਤਾ ਖੁਲਵਾਉਣ ਦੀ ਜਾਣਕਾਰੀ ਲੈਣ ਲੱਗਿਆ।

ਹੋਰ ਲੁਟੇਰੇ ਈਸ਼ਾਰਾ ਮਿਲਦੇ ਹੀ ਅੰਦਰ ਆਏ

ਇਸ ਸਬੰਧੀ ਪੁੱਜਵਲ ਕੁਮਾਰ ਨੇ ਦੱਸਿਆ ਕਿ ਬੈਂਕ ਵਿੱਚ ਖਾਤਾ ਖੁਲਵਾਉਣ ਦੀ ਗੱਲ ਕਰਨ ਤੋਂ ਬਾਅਦ ਦੋਸ਼ੀ ਨੇ ਬਾਹਰ ਵੱਲ ਈਸ਼ਾਰਾ ਕੀਤਾ। ਈਸ਼ਾਰਾ ਮਿਲਦੇ ਹੀ ਬਾਹਰ ਖੜ੍ਹੇ ਉਸ ਦੇ ਚਾਰ ਹੋਰ ਸਾਥੀ ਅੰਦਰ ਆ ਗਏ। ਉਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਤੇਜਧਾਰ ਹਥਿਆਰ ਸਨ ਜਦੋਂ ਕਿ ਇੱਕ ਦੇ ਹੱਥ ਵਿੱਚ ਪਿਸਟਲ ਸੀ। ਉਨ੍ਹਾਂ ਲੋਕਾਂ ਨੇ ਅੰਦਰ ਆਉਂਦਿਆਂ ਹੀ ਗਾਹਕਾਂ ਨਾਲ ਹੱਥੋਪਾਈ ਕੀਤੀ ਅਤੇ ਮੇਰੇ ਨਾਲ ਕੁੱਟਮਾਰ ਵੀ ਕੀਤੀ।

ਬੈਂਕ 4. 39 ਲੱਖ ਰੁਪਏ ਅਤੇ ਮੈਨੇਜਰ ਦੀ ਜੇਬ ਵਿਚੋਂ ਕੱਢੇ 1 ਹਜਾਰ ਰੁਪਏ

ਇਨ੍ਹਾਂ ਲੁਟੇਰਿਆਂ ਨੇ ਕੈਸ਼ਿਅਰ ਪੁੱਜਵਲ ਤੇ ਪਿਸਟਲ ਅਤੇ ਤੇਜਧਾਰ ਹਥਿਆਰ ਤਾਣ ਦਿੱਤੇ। ਉਨ੍ਹਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉੱਥੇ ਕਾਊਂਟਰ ਉੱਤੇ ਪਏ 4. 39 ਲੱਖ ਰੁਪਏ ਚੱਕ ਲਏ ਅਤੇ ਜਾਂਦੇ -ਜਾਂਦੇ ਪੁੱਜਵਲ ਨੂੰ ਧਮਕਾ ਕੇ ਉਸ ਦੀ ਜੇਬ ਵਿਚੋਂ 1 ਹਜਾਰ ਰੁਪਏ ਕੱਢ ਕੇ ਲੈ ਗਏ। ਵਾਰਦਾਤ ਬੈਂਕ ਵਿਚ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ। ਥਾਣਾ ਫੋਕਲ ਪੁਆਇੰਟ ਦੇ SHO ਨਰਦੇਵ ਸਿੰਘ ਨੇ ਕਿਹਾ ਕਿ ਦੋਸ਼ੀਆਂ ਦੇ ਖਿਲਾਫ ਜਾਂਚ ਪੜਤਾਲ ਚੱਲ ਰਹੀ ਹੈ। CCTV ਕੈਮਰਿਆਂ ਦੀ ਫੁਟੇਜ ਨੂੰ ਪੁਲਿਸ ਖੰਗਾਲ ਰਹੀ ਹੈ। ਲੁਟੇਰੇ ਛੇਤੀ ਫੜ ਲਏ ਜਾਣਗੇ।

Leave a Reply

Your email address will not be published. Required fields are marked *