ਹੋਣੀ ਨੇ ਹੱਸਦਾ-ਵੱਸਦਾ ਪੂਰਾ ਪਰਿਵਾਰ ਹੀ ਨਿਗਲ ਲਿਆ, ਇਸ ਦਰਦਨਾਕ ਘਟਨਾ ਤੇ ਰੋਇਆ ਪੂਰਾ ਪਿੰਡ, ਛਾਇਆ ਸੋਗ

Punjab

ਪੰਜਾਬ ਵਿਚ ਜਿਲ੍ਹਾ ਕਪੂਰਥਲਾ ਦੇ ਪਿੰਡ ਬਰਿਦਪੁਰ ਦੇ ਇੱਕ ਹੀ ਪਰਿਵਾਰ ਦੇ ਚਾਰ ਮੈਬਰਾਂ ਦੀ ਤਰਨਤਾਰਨ ਦੇ ਕਸਬੇ ਫਤਿਆਬਾਦ ਦੇ ਨੇੜੇ ਵੀਰਵਾਰ ਦੁਪਹਿਰ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋਣ ਨਾਲ ਪੂਰਾ ਪਰਿਵਾਰ ਹੀ ਖਤਮ ਹੋ ਗਿਆ। ਇਨ੍ਹਾਂ ਮ੍ਰਿਤਕਾਂ ਵਿੱਚ ਕੁਲਦੀਪ ਸਿੰਘ ਉਸਦੀ ਪਤਨੀ ਅਤੇ ਦੋਵੇਂ ਬੱਚੇ ਸ਼ਾਮਲ ਹਨ। ਇਸ ਹਾਦਸੇ ਦੇ ਕਾਲ ਨੇ ਪੂਰਾ ਪਰਿਵਾਰ ਨਿਗਲ ਲਿਆ। ਕੁਲਦੀਪ ਸਿੰਘ ਸਵੇਰੇ ਘਰ ਨੂੰ ਤਾਲਾ ਲਾ ਕੇ ਪਰਿਵਾਰ ਸਮੇਤ ਗਿਆ ਸੀ। ਲੇਕਿਨ ਹੁਣ ਘਰ ਦਾ ਤਾਲਾ ਖੋਲ੍ਹਣ ਲਈ ਘਰ ਦਾ ਕੋਈ ਵੀ ਮੈਂਬਰ ਜਿਉਂਦਾ ਨਹੀਂ ਬਚਿਆ।

ਜਾਂਚ ਕਰਦੀ ਪੁਲਿਸ

ਇਸ ਹਾਦਸੇ ਦੀ ਖਬਰ ਮਿਲਦਿਆਂ ਹੀ ਪਿੰਡ ਬਰਿਦਪੁਰ ਵਿੱਚ ਸੋਗ ਦੀ ਲਹਿਰ ਦੋੜ ਗਈ। ਮਰਨ ਵਾਲਿਆਂ ਵਿੱਚ 29 ਸਾਲ ਦਾ ਕੁਲਦੀਪ ਸਿੰਘ ਉਸ ਦੀ 27 ਸਾਲ ਦੀ ਪਤਨੀ ਕੁਲਵਿਦਰ ਕੌਰ ਅਤੇ ਉਨ੍ਹਾਂ ਦੇ ਦੋ ਬੱਚੇ ਪੰਜ ਸਾਲ ਦੀ ਧੀ ਸਗਨ ਅਤੇ ਚਾਰ ਸਾਲ ਦਾ ਪੁੱਤਰ ਅਰਮਾਨ ਦੀਪ ਸ਼ਾਮਿਲ ਹਨ। ਕੁਲਦੀਪ ਸਿੰਘ ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਕਰਦਾ ਸੀ।

ਐਕਸੀਡੈਂਟ ਵਿੱਚ ਚਾਰ ਜੀਆਂ ਦੀ ਜਾਨ ਗਈ

ਵੀਰਵਾਰ ਨੂੰ ਉਹ ਆਪਣੀ ਪਤਨੀ ਅਤੇ ਦੋਵਾਂ ਬੱਚਿਆਂ ਦੇ ਨਾਲ ਘਰ ਤੋਂ ਗਏ ਸਨ ਲੇਕਿਨ ਉਨ੍ਹਾਂ ਨੂੰ ਕੀ ਪਤਾ ਸੀ ਕਿ ਉਨ੍ਹਾਂ ਵਿਚੋਂ ਕੋਈ ਵੀ ਵਾਪਸ ਨਹੀਂ ਆਵੇਗਾ। ਕੁਲਦੀਪ ਸਿੰਘ ਦੇ ਬੁਜੁਰਗ ਮਾਤਾ ਪਿਤਾ ਵੱਖ ਰਹਿੰਦੇ ਸਨ। ਇਸ ਘਟਨਾ ਦਾ ਪਤਾ ਚਲਦੇ ਕੁਲਦੀਪ ਸਿੰਘ ਦਾ ਪਿਤਾ ਮਹਿਦਰ ਅਤੇ ਮਾਂ ਬੀਰੋ ਵੀ ਫਤਿਆਬਾਦ ਰਵਾਨਾ ਹੋ ਗਏ ਸਨ। ਖਬਰ ਲਿਖਣ ਤੱਕ ਲਾਸ਼ਾਂ ਦਾ ਪੋਸਟਮਾਰਟਮ ਨਹੀਂ ਹੋਇਆ ਅਤੇ ਨਾ ਹੀ ਲਾਸ਼ਾਂ ਪਿੰਡ ਲਿਆਂਦੀਆਂ ਗਈਆਂ ਹਨ।

ਐਕਸੀਡੈਂਟ ਵਾਲੀ ਥਾਂ

ਇਸ ਹਾਦਸੇ ਦੇ ਬਾਰੇ ਵਿੱਚ ਪਿੰਡ ਦੇ ਸਰਪੰਚ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਘਟਨਾ ਤੋਂ ਪੂਰਾ ਪਿੰਡ ਹੈਰਾਨ ਹੈ। ਉਨ੍ਹਾਂ ਨੇ ਦੱਸਿਆ ਕਿ ਹੱਸਦਾ ਖੇਡਦਾ ਪਰਿਵਾਰ ਕੁੱਝ ਹੀ ਪਲਾਂ ਵਿੱਚ ਉਜੜ ਗਿਆ। ਉਨ੍ਹਾਂ ਨੇ ਦੱਸਿਆ ਕਿ ਇੱਕ ਹੀ ਮੋਟਰਸਾਇਕਲ ਤੇ ਸਵਾਰ ਹੋਕੇ ਇਹ ਚਾਰੇ ਗਏ ਸਨ। ਜਿਨ੍ਹਾਂ ਦੀ ਟਰੱਕ ਦੇ ਨਾਲ ਆਮਣੇ ਸਾਹਮਣੇ ਟੱਕਰ ਹੋ ਗਈ। ਇਨ੍ਹਾਂ ਦੇ ਨਾਲ ਇੱਕ ਹੋਰ ਮਹਿਲਾ ਰਿਸ਼ਤੇਦਾਰ ਵੀ ਸੀ। ਹਾਦਸਾ ਇੰਨਾ ਜਬਰਦਸਤ ਸੀ ਕਿ ਮੋਟਰਸਾਇਕਲ ਚਲਾ ਰਹੇ ਕੁਲਦੀਪ ਸਿੰਘ ਉਸ ਦੀ ਪਤਨੀ ਅਤੇ ਦੋ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਦੂਜੀ ਮਹਿਲਾ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ। ਇਸ ਦਰਦਨਾਕ ਹਾਦਸੇ ਵਿੱਚ ਪੂਰਾ ਪਰਿਵਾਰ ਹੀ ਖਤਮ ਹੋ ਗਿਆ।

Leave a Reply

Your email address will not be published. Required fields are marked *