ਇਟਲੀ ਤੋਂ ਆਏ ਨੌਜਵਾਨ ਦਾ ਸ਼ੱਕੀ ਹਾਲਾਤ ਵਿੱਚ ਮਿਲਿਆ ਮ੍ਰਿਤਕ ਸਰੀਰ, ਪਰਵਾਰ ਨੇ ਜਤਾਇਆ ਹੱਤਿਆ ਦਾ ਸ਼ੱਕ, ਜਾਂਂਚ ਜਾਰੀ

Punjab

ਇਹ ਖਬਰ ਪੰਜਾਬ ਵਿਚ ਜਿਲ੍ਹਾ ਗੁਰਦਾਸਪੁਰ ਦੇ ਦੀਨਾਨਗਰ ਤੋਂ ਹੈ। ਇਥੇ ਕੁੱਝ ਦਿਨ ਪਹਿਲਾਂ ਇਟਲੀ ਤੋਂ ਆਏ ਪਿੰਡ ਕਲੀਜਪੁਰ ਦੇ ਨੌਜਵਾਨ ਕਰਣਵੀਰ ਦੀ ਲਾਸ਼ ਐਤਵਾਰ ਦੀ ਸਵੇਰੇ ਪਿੰਡ ਨਾਨੋਨੰਗਲ ਪੁੱਲ ਦੇ ਕੋਲ ਸ਼ੱਕੀ ਹਾਲਾਤ ਵਿੱਚ ਪਈ ਮਿਲੀ। ਦੱਸਿਆ ਜਾ ਰਿਹਾ ਹੈ ਕਿ ਉਹ ਲੰਬੇ ਸਮੇਂ ਤੋਂ ਇਟਲੀ ਵਿੱਚ ਰਹਿ ਰਿਹਾ ਸੀ। ਕੁੱਝ ਮਹੀਨੇ ਪਹਿਲਾਂ ਉਸ ਦੀ ਮਾਂ ਉਸ ਦੇ ਕੋਲ ਇਟਲੀ ਗਈ ਹੋਈ ਸੀ। ਉਹ ਆਪਣੀ ਮਾਂ ਨੂੰ ਛੱਡਣ ਲਈ ਕੁੱਝ ਦਿਨ ਪਹਿਲਾਂ ਪਿੰਡ ਆਇਆ ਸੀ ਅਤੇ ਛੇਤੀ ਹੀ ਵਾਪਸ ਇਟਲੀ ਜਾਣ ਵਾਲਾ ਸੀ। ਪੁਲਿਸ ਇਸ ਘਟਨਾ ਨੂੰ ਹਾਦਸਾ ਮੰਨ ਰਹੀ ਹੈ, ਲੇਕਿਨ ਮ੍ਰਿਤਕ ਦੇ ਪਰਿਵਾਰ ਵਲੋਂ ਨੌਜਵਾਨ ਦੀ ਹੱਤਿਆ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਉਸ ਦੇ ਸਰੀਰ ਉੱਤੇ ਸੱਟ ਦੇ ਨਿਸ਼ਾਨ ਵੀ ਹਨ।

ਇਸ ਸਬੰਧੀ ਪਰਵਾਰਿਕ ਮੈਂਬਰਾਂ ਨੇ ਦੱਸਿਆ ਕਿ ਕਰਣਵੀਰ ਕੁੱਝ ਦਿਨ ਪਹਿਲਾਂ ਹੀ ਇਟਲੀ ਤੋਂ ਭਾਰਤ ਆਇਆ ਸੀ। ਸ਼ਨੀਵਾਰ ਰਾਤ ਨੂੰ ਉਹ ਦੀਨਾਨਗਰ ਵਿੱਚ ਆਪਣੀ ਮਾਸੀ ਨੂੰ ਮਿਲਣ ਪਹੁੰਚਿਆ ਸੀ। ਐਤਵਾਰ ਸਵੇਰੇ ਉਹ ਮਾਸੀ ਦੇ ਘਰ ਤੋਂ ਤਾਂ ਨਿਕਲ ਗਿਆ ਸੀ ਪਰ ਆਪਣੇ ਘਰ ਨਹੀਂ ਪਹੁੰਚਿਆ। ਇਸ ਤੇ ਪਰਿਵਾਰ ਨੇ ਉਸਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ। ਪਰ ਉਸ ਦਾ ਕੁੱਝ ਪਤਾ ਨਹੀਂ ਚੱਲਿਆ। ਕੁੱਝ ਸਮਾਂ ਦੇ ਬਾਅਦ ਸੂਚਨਾ ਮਿਲੀ ਕਿ ਨਾਨੋਨੰਗਲ ਪੁੱਲ ਦੇ ਕੋਲ ਇੱਕ ਨੌਜਵਾਨ ਦੀ ਲਾਸ਼ ਪਈ ਹੈ। ਇਸ ਤੋਂ ਬਾਅਦ ਪਰਿਵਾਰ ਮੌਕੇ ਤੇ ਪਹੁੰਚਿਆ ਤਾਂ ਲਾਸ਼ ਕਰਣਵੀਰ ਦੀ ਨਿਕਲੀ।

ਇਥੇ ਮੌਕੇ ਤੇ ਪਹੁੰਚੇ ਸਭ ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪੁੱਲ ਦੇ ਕੋਲ ਮੋਟਰਸਾਇਕਲ ਦੇ ਨਾਲ ਨੌਜਵਾਨ ਦੀ ਲਾਸ਼ ਪਈ ਹੈ। ਸੂਚਨਾ ਮਿਲਣ ਤੋਂ ਬਾਅਦ ਉਹ ਮੌਕੇ ਤੇ ਪਹੁੰਚੇ ਅਤੇ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਭੇਜਿਆ ਗਿਆ। ਇਸ ਮਾਮਲੇ ਨੂੰ ਲੈ ਕੇ ਅਗਲੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹਾਲਤ ਸਾਫ਼ ਹੋ ਸਕੇਗੀ। ਪੁਲਿਸ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ। ਘਟਨਾ ਥਾਂ ਦਾ ਜਾਇਜਾ ਲੈਣ ਤੋਂ ਬਾਅਦ ਅਜਿਹਾ ਲੱਗਦਾ ਹੈ ਕਿ ਨੌਜਵਾਨ ਦੀ ਮੌਤ ਹਾਦਸੇ ਦੇ ਕਾਰਨ ਹੋਈ ਹੈ। ਲਾਸ਼ ਅਤੇ ਮੋਟਰਸਾਇਕਲ ਕਾਫ਼ੀ ਦੂਰ ਮਿਲੇ ਹਨ।

ਓਧਰ ਇਸ ਮਾਮਲੇ ਤੇ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਕਰਣਵੀਰ ਦੀ ਹੱਤਿਆ ਕਰ ਕੇ ਲਾਸ਼ ਨੂੰ ਪੁੱਲ ਦੇ ਕੋਲ ਸੁੱਟਿਆ ਗਿਆ ਹੈ ਕਿਉਂਕਿ ਲਾਸ਼ ਅਤੇ ਮੋਟਰਸਾਇਕਲ ਕਾਫ਼ੀ ਦੂਰੀ ਤੇ ਪਏ ਹੋਏ ਸਨ। ਕਰਣਵੀਰ ਸਿੰਘ ਦੇ ਸਿਰ ਅਤੇ ਬਾਂਹ ਉੱਤੇ ਵੀ ਸੱਟ ਦੇ ਡੂੰਘੇ ਨਿਸ਼ਾਨ ਹਨ।

Leave a Reply

Your email address will not be published. Required fields are marked *