ਪੰਜਾਬ ਵਿਚ ਬਟਾਲਾ ਦੇ ਪਿੰਡ ਖੁਜਾਲਾ ਵਿੱਚ ਦੋਸਤ ਦੇ ਘਰ ਜਾਕੇ ਇੱਕ ਨੌਜਵਾਨ ਨੇ ਗ਼ੈਰਕਾਨੂੰਨੀ ਪਿਸਟਲ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਹੈ। ਪੁਲਿਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ 2 ਜਾਣਕਾਰ ਅਤੇ 5 ਅਣਪਛਾਤੇ ਨੌਜਵਾਨਾਂ ਦੇ ਖਿਲਾਫ ਆਤਮਹੱਤਿਆ ਲਈ ਉਕਸਾਉਣ ਦੇ ਦੋਸ਼ ਵਿੱਚ ਮਾਮਲਾ ਦਰਜ ਕਰ ਲਿਆ ਹੈ। ਇਸ ਮ੍ਰਿਤਕ ਦੀ ਪਹਿਚਾਣ ਮਨੋਹਰ ਸਿੰਘ ਉਮਰ 24 ਸਾਲ ਵਾਸੀ ਪਿੰਡ ਧਾਰੀਵਾਲ ਸੋਹੀਆਂ ਦੇ ਰੂਪ ਵਿਚ ਹੋਈ ਹੈ।
ਇਸ ਸਬੰਧੀ ਗੁਰਜੰਟ ਸਿੰਘ ਵਾਸੀ ਧਾਰੀਵਾਲ ਸੋਹੀਆਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦੇ ਭਰਾ ਮਨੋਹਰ ਸਿੰਘ ਦੀ ਪਿੰਡ ਦੇ ਹੀ ਗੁਰਪ੍ਰੀਤ ਸਿੰਘ ਦੇ ਨਾਲ ਕਾਫ਼ੀ ਸਮੇਂ ਤੋਂ ਦੋਸਤੀ ਹੈ। ਗੁਰਪ੍ਰੀਤ ਸਿੰਘ ਪਿੰਡ ਧਾਰੀਵਾਲ ਸੋਹੀਆਂ ਦਾ ਰਹਿਣ ਵਾਲਾ ਹੈ ਜਦੋਂ ਕਿ 6 ਮਹੀਨੇ ਤੋਂ ਪਿੰਡ ਖੁਜਾਲਾ ਵਿੱਚ ਰਹਿ ਰਿਹਾ ਹੈ। 13 ਮਈ ਰਾਤ ਨੂੰ 9: 45 ਤੇ ਉਸ ਦੇ ਭਰਾ ਮਨੋਹਰ ਸਿੰਘ ਦੇ ਦੋਸਤ ਗੁਰਪ੍ਰੀਤ ਦੀ ਪਤਨੀ ਪ੍ਰਵੀਨ ਕੌਰ ਦਾ ਫੋਨ ਆਇਆ ਕਿ ਮਨੋਹਰ ਸਿੰਘ ਨੇ ਉਨ੍ਹਾਂ ਦੇ ਘਰ ਆਕੇ ਆਪਣੇ ਆਪ ਨੂੰ ਪਿਸਤੌਲ ਨਾਲ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ ਹੈ।
ਉਹ ਇਸ ਦੌਰਾਨ ਉਹ ਤੁਰੰਤ ਮੌਕੇ ਤੇ ਪਹੁੰਚਿਆ। ਉਸ ਨੇ ਦੇਖਿਆ ਕਿ ਕਮਰੇ ਵਿੱਚ ਉਸ ਦੇ ਭਰਾ ਮਨੋਹਰ ਸਿੰਘ ਦਾ ਮ੍ਰਿਤਕ ਸਰੀਰ ਖੂਨ ਨਾਲ ਭਿਜਿਆ ਪਿਆ ਸੀ। ਉਸ ਨੇ ਆਪਣੇ ਸਿਰ ਵਿੱਚ ਗੋਲੀ ਮਾਰੀ ਹੋਈ ਸੀ। ਉਸ ਦੀ ਲਾਸ਼ ਦੇ ਨਾਲ ਹੀ ਪਿਸਤੌਲ ਪਿਆ ਸੀ। ਉੱਥੇ ਖੜੀ ਪ੍ਰਵੀਨ ਕੌਰ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਮਨੋਹਰ ਸਿੰਘ ਘਰ ਆਇਆ ਤਾਂ ਉਹ ਪਾਣੀ ਦੇਣ ਕਮਰੇ ਵਿੱਚ ਗਈ ਸੀ। ਉਸ ਦੇ ਸਾਹਮਣੇ ਹੀ ਮਨੋਹਰ ਸਿੰਘ ਨੇ ਪਿਸਤੌਲ ਕੱਢਕੇ ਆਪਣੇ ਸਿਰ ਵਿੱਚ ਗੋਲੀ ਮਾਰ ਲਈ। ਦੇਖਦੇ ਹੀ ਦੇਖਦੇ ਮਨੋਹਰ ਸਿੰਘ ਦੀ ਮੌਤ ਹੋ ਗਈ।
ਜਾਣਕਾਰੀ ਦਿੰਦਿਆਂ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਮਨੋਹਰ ਸਿੰਘ ਕਾਰਪੇਂਟਰ ਸੀ। ਜਿਸ ਪਿਸਤੌਲ ਨਾਲ ਮਨੋਹਰ ਸਿੰਘ ਨੇ ਆਪਣੇ ਆਪ ਨੂੰ ਗੋਲੀ ਮਾਰੀ ਹੈ। ਉਸ ਪਿਸਤੌਲ ਨੂੰ ਲੱਗੀ ਲੱਕੜੀ ਦੀ ਰਿਪੇਅਰ ਲਈ ਗੁਰਮੁਖ ਸਿੰਘ ਇਸ ਦੇ ਚਾਚੇ ਦੇ ਮੁੰਡੇ ਅਮ੍ਰਿਤ ਸਿੰਘ ਅਤੇ 4 – 5 ਅਣਪਛਾਤੇ ਲੋਕਾਂ ਨੇ ਮਨੋਹਰ ਨੂੰ ਦਿੱਤਾ ਸੀ। ਉਹ ਹੁਣ ਉਸ ਪਿਸਤੌਲ ਨੂੰ ਲੈਣ ਲਈ ਨਹੀਂ ਆ ਰਹੇ ਸਨ। ਪਿਸਤੌਲ ਗ਼ੈਰਕਾਨੂੰਨੀ ਹੋਣ ਦੇ ਕਾਰਨ ਮਨੋਹਰ ਸਿੰਘ ਕਾਫ਼ੀ ਦਿਨ ਤੋਂ ਡਿਪ੍ਰੈਸ਼ਨ ਵਿੱਚ ਸੀ। ਜਿਸ ਕਾਰਨ ਦੁਖੀ ਹੋ ਕੇ ਉਸ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ।
ਦੋਸ਼ੀ ਹੋਏ ਫਰਾਰ ਗ੍ਰਿਫਤਾਰੀ ਲਈ ਰੇਡਾਂ ਕਰ ਰਹੀ ਪੁਲਿਸ
ਇਸ ਮਾਮਲੇ ਸਬੰਧੀ ਥਾਣਾ ਘੁਮਾਣ ਦੇ ਅਧੀਨ ਆਉਂਦੀ ਪੁਲਿਸ ਚੌਂਕੀ ਉਧਨਵਾਲ ਦੇ ਇੰਨਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੁਰਜੰਟ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀ ਗੁਰਮੁਖ ਸਿੰਘ ਅਮ੍ਰਿਤ ਸਿੰਘ ਦੋਵੇਂ ਵਾਸੀ ਪੰਜਗਰਾਈਆਂ ਦੇ ਇਲਾਵਾ 5 ਅਣਪਛਾਤੇ ਲੋਕਾਂ ਦੇ ਖਿਲਾਫ ਧਾਰਾ 306 (ਖੁਦਕੁਸ਼ੀ ਲਈ ਉਕਸਾਉਣਾ) ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਇਹ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂਂ ਬਾਹਰ ਹਨ। ਗ੍ਰਿਫਤਾਰੀ ਲਈ ਰੇਡਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਛੇਤੀ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।