ਪਹਿਲਾਂ ਪਿਸਟਲ ਨੂੰ ਖੋਲ ਕੇ ਦਿਖਾਇਆ ਕਿ ਅਸਲੀ ਹੈ, ਫਿਰ ਨਵੀਂ ਉਮਰ ਦੇ ਮੁੰਡਿਆਂ ਨੇ ਕਰ ਦਿੱਤੀ ਵਾਰਦਾਤ

Punjab

ਪੰਜਾਬ ਵਿਚ ਜਿਲ੍ਹਾ ਜਲੰਧਰ ਦੇ ਸਭ ਤੋਂ ਵਿਅਸਤ ਇਲਾਕੇ ਸੋਢਲ ਵਿੱਚ ਲੁਟੇਰਿਆਂ ਨੇ ਗੰਨ ਦਿਖਾ ਕੇ ਇੱਕ ਦੁਕਾਨਦਾਰ ਨੂੰ ਲੁੱਟ ਲਿਆ। ਸੋਢਲ ਚੌਕ ਦੇ ਕੋਲ ਸਥਿਤ ਸ਼ਰਮਾ ਬੇਕਰੀ ਵਿੱਚ ਲੁਟੇਰੇ ਮੋਟਰਸਾਇਕਲ ਤੇ ਆਏ ਸਨ। ਉਨ੍ਹਾਂ ਨੇ ਦੁਕਾਨਦਾਰ ਤੇ ਪਿਸਟਲ ਤਾਣ ਦਿੱਤਾ। ਇਸ ਤੋਂ ਬਾਅਦ ਦੁਕਾਨਦਾਰ ਤੋਂ ਪੰਜ ਹਜਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਚਾਰ ਹਜਾਰ ਰੁਪਏ ਲੁੱਟੇ ਗਏ ਹਨ।

ਇਸ ਵਾਰਦਾਤ ਤੋਂ ਬਾਅਦ ਸ਼ਰਮਾ ਬੇਕਰੀ ਦੇ ਮਾਲਿਕ ਬਹੁਤ ਸਹਿਮੇ ਹੋਏ ਹਨ। ਉਨ੍ਹਾਂ ਦੇ ਛੋਟੇ ਭਰਾ ਨੇ ਦੱਸਿਆ ਕਿ ਪੰਚੀ ਤੋਂ ਛੱਬੀ ਸਾਲ ਦੀ ਉਮਰ ਦੇ ਦੋ ਨੌਜਵਾਨ ਸਨ। ਉਨ੍ਹਾਂ ਦੇ ਹੱਥ ਵਿੱਚ ਪਿਸਟਲ ਸੀ। ਉਨ੍ਹਾਂ ਨੇ ਸਿੱਧੇ ਆਕੇ ਪੈਸੇ ਮੰਗੇ। ਇਸ ਤੋਂ ਬਾਅਦ ਉਨ੍ਹਾਂ ਦੇ ਭਰਾ ਕੋਲ ਪੰਜ ਹਜਾਰ ਰੁਪਿਆ ਸੀ ਉਨ੍ਹਾਂ ਨੇ ਲੁਟੇਰਿਆਂ ਨੂੰ ਦੇ ਦਿੱਤਾ। ਲੁਟੇਰਿਆਂ ਨੇ ਜਾਂਦੇ ਹੋਏ ਧਮਕੀ ਵੀ ਦਿੱਤੀ ਕਿ ਜੇ ਕਿਸੇ ਨੂੰ ਦੱਸਿਆ ਤਾਂ ਉਹ ਦੁਬਾਰਾ ਦੁਕਾਨ ਤੇ ਆਕੇ ਗੋਲੀ ਮਾਰ ਦੇਣਗੇ।

ਇਸ ਘਟਨਾ ਦੀ ਸੂਚਨਾ ਬੇਕਰੀ ਦੇ ਮਾਲਿਕਾਂ ਨੇ ਤੁਰੰਤ ਪੁਲਿਸ ਨੂੰ ਦਿੱਤੀ। ਪੁਲਿਸ ਥਾਣਾ ਡਿਵੀਜ਼ਨ ਨੰਬਰ ਅੱਠ ਦੇ ਐਸਐਚਓ ਮੁਕੇਸ਼ ਪੁਲਿਸ ਦੇ ਨਾਲ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਨਾਲ ਹੀ ਇੱਕ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਕਬਜੇ ਵਿੱਚ ਲੈ ਲਿਆ। ਪਤਾ ਚਲਿਆ ਹੈ ਕਿ ਜੋ ਸੀਸੀਟੀਵੀ ਫੁਟੇਜ ਆਈ ਹੈ ਉਸ ਵਿੱਚ ਮੋਟਰਸਾਈਕਲ ਦਾ ਨੰਬਰ ਨਹੀਂ ਆ ਰਿਹਾ ਹੈ ਹਾਲਾਂ ਕਿ ਲੁਟੇਰਿਆਂ ਦੇ ਚਿਹਰੇ ਨਜ਼ਰ ਆ ਰਹੇ ਹਨ। ਨੌਜਵਾਨ ਛੋਟੀ ਉਮਰ ਦੇ ਹੀ ਹਨ। ਐੱਸ.ਐੱਚ.ਓ ਮੁਕੇਸ਼ ਨੇ ਕਿਹਾ ਕਿ ਸਾਰੇ ਪਾਸੇ ਅਲਰਟ ਕਰ ਦਿੱਤਾ ਗਿਆ ਹੈ ਅਤੇ ਸੀਸੀਟੀਵੀ ਵਿੱਚ ਕੈਦ ਨੌਜਵਾਨਾਂ ਦੀਆਂ ਫੋਟੋਆਂ ਵੀ ਸਪ੍ਰੈਡ ਕਰ ਦਿੱਤੀਆਂ ਗਈਆਂ ਹਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਛੇਤੀ ਹੀ ਦੋਸ਼ੀਆਂ ਨੂੰ ਫੜ ਲਿਆ ਜਾਵੇਗਾ।

ਪਿਸਟਲ ਖੋਲ ਕੇ ਦਿਖਾਇਆ ਕਿ ਅਸਲੀ ਹੈ

ਦੁਕਾਨਦਾਰ ਦੇ ਭਰਾ ਨੇ ਦੱਸਿਆ ਕਿ ਲੁਟੇਰੇ ਐਨੇ ਬੇਡਰ ਸਨ ਕਿ ਉਨ੍ਹਾਂ ਨੇ ਜਦੋਂ ਉਨ੍ਹਾਂ ਦੇ ਭਰਾ ਨੂੰ ਗੰਨ ਪਾਇੰਟ ਤੇ ਲਿਆ ਤਾਂ ਇਹ ਭਰੋਸਾ ਜਤਾਉਣ ਲਈ ਕਿ ਗੰਨ ਅਸਲੀ ਹੈ ਉਸ ਨੂੰ ਖੋਲ ਕੇ ਵੀ ਦਿਖਾਇਆ। ਇਹ ਲੁਟੇਰੇ ਕੇਕ ਖ੍ਰੀਦਣ ਦੇ ਬਹਾਨੇ ਦੁਕਾਨ ਵਿੱਚ ਆਏ ਸਨ। ਜਦੋਂ ਦੁਕਾਨਦਾਰ ਕੇਕ ਦਿਖਾਉਣ ਲੱਗਿਆ ਤਾਂ ਉਸ ਨੂੰ ਪਿੱਛੇ ਪਿਸਟਲ ਧਮਕੀ ਦਿੱਤੀ ਅਤੇ ਕਿਹਾ ਕਿ ਜਿਨ੍ਹਾਂ ਕੈਸ਼ ਹੈ ਉਹ ਦੇ ਦਿਓ। ਲੁਟੇਰਿਆਂ ਨੇ ਦੁਕਾਨਦਾਰ ਦੇ ਸਾਹਮਣੇ ਗੰਨ ਖੋਲਕੇ ਦਿਖਾਈ ਕਿ ਇਸ ਵਿੱਚ ਗੋਲੀਆਂ ਵੀ ਹਨ। ਇਸ ਤੋਂ ਬਾਅਦ ਦੁਕਾਨਦਾਰ ਨੇ ਕਿਹਾ ਕਿ ਗ਼ੱਲੇ ਵਿੱਚ ਕੈਸ਼ ਪਿਆ ਹੈ ਤੁਸੀਂ ਆਪ ਹੀ ਲੈ ਲਓ। ਲੁਟੇਰੇ ਆਰਾਮ ਨਾਲ ਗ਼ੱਲੇ ਉੱਤੇ ਗਏ ਅਤੇ ਕੈਸ਼ ਲੁੱਟ ਲੈ ਗਏ।

Leave a Reply

Your email address will not be published. Required fields are marked *