ਪੰਜਾਬ ਵਿਚ ਜਿਲ੍ਹਾ ਮੋਗਾ ਦੇ ਬੱਧਨੀ ਕਲਾਂ ਕਸਬੇ ਦੇ ਰਹਿਣ ਵਾਲੇ 20 ਸਾਲ ਦੇ ਨੌਜਵਾਨ ਨਵਕਿਰਨ ਸਿੰਘ ਦੀ ਕੈਨੇਡਾ ਵਿੱਚ ਇਕ ਨਦੀ ਚ ਤੈਰਦੇ ਸਮੇਂ ਡੁੱਬਣ ਦੇ ਕਾਰਨ ਮੌਤ ਹੋ ਗਈ। ਆਪਣੇ ਪੁੱਤਰ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪੁੱਤਰ ਅੱਠ ਮਹੀਨੇ ਪਹਿਲਾਂ ਹੀ ਹੈੱਲਥ ਕੇਅਰ ਦਾ ਕੋਰਸ ਕਰਨ ਲਈ ਕੈਨੇਡਾ ਵਿਚ ਗਿਆ ਸੀ ।ਉਸ ਦੀ ਮਾਂ ਦੀ ਮੌਤ ਕੁੱਝ ਸਾਲ ਪਹਿਲਾਂ ਹੋ ਚੁੱਕੀ ਹੈ। ਕਸਬੇ ਵਿੱਚ ਉਸ ਦੇ ਪਿਤਾ ਇਕੱਲੇ ਹੀ ਰਹਿੰਦੇ ਹਨ। ਜਦੋਂ ਕਿ ਭੈਣ ਵੀ ਕੈਨੇਡਾ ਵਿੱਚ ਹੀ ਰਹਿੰਦੀ ਹੈ।
ਇਸ ਦੁਖਦਾਈ ਘਟਨਾ ਸਬੰਧੀ ਨਵਕਿਰਨ ਸਿੰਘ ਦੇ ਪਿਤਾ ਬਲਦੇਵ ਸਿੰਘ ਅਤੇ ਉਸ ਦੇ ਤਾਇਆ ਨਿਰਮਲ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਸਵੇਰੇ ਉਨ੍ਹਾਂ ਨੂੰ ਰਿਸ਼ਤੇਦਾਰਾਂ ਦੇ ਮਾਧਿਅਮ ਨਾਲ ਨਵਕਿਰਨ ਸਿੰਘ ਦੀ ਨਦੀ ਵਿੱਚ ਡੁੱਬਣ ਨਾਲ ਮੌਤ ਹੋਣ ਦੀ ਸੂਚਨਾ ਮਿਲੀ। ਫੋਨ ਉੱਤੇ ਮਿਲੀ ਸੂਚਨਾ ਤੋਂ ਬਾਅਦ ਪੂਰੇ ਪਰਿਵਾਰ ਅਤੇ ਰਿਸ਼ਤੇਦਾਰਾਂ ਵਿੱਚ ਸੋਗ ਦੀ ਲਹਿਰ ਦੋੜ ਗਈ। ਨਵਕਿਰਨ ਸਿੰਘਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਪਿੰਡ ਮੱਦੋਕੇ ਦੇ ਸਕੂਲ ਵਿੱਚ ਕੀਤੀ ਸੀ। ਬਾਰਹਵੀਂ ਦੀ ਪੜ੍ਹਾਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਤੋਂ ਕੀਤੀ ਸੀ। ਬਾਅਦ ਵਿੱਚ ਆਈਲੈਟਸ ਕਰਨ ਤੋਂ ਬਾਅਦ ਤਿੰਨ ਸਿਤੰਬਰ 2021 ਨੂੰ ਉਹ ਹੈੱਲਥ ਕੇਅਰ ਦੀ ਪੜ੍ਹਾਈ ਕਰਨ ਲਈ ਕੈਨੇਡਾ ਦੇ ਸ਼ਹਿਰ ਬਰਹਮਟਨ ਚਲਾ ਗਿਆ ਸੀ। ਉੱਥੇ ਉਹ ਆਪਣੇ ਦੋਸਤਾਂ ਦੇ ਨਾਲ ਇਕ ਕਿਰਾਏ ਦੇ ਮਕਾਨ ਵਿੱਚ ਰਹਿ ਰਿਹਾ ਸੀ।
ਬੀਤੇ ਐਤਵਾਰ ਨੂੰ ਉਹ ਇੱਕ ਪਾਰਕ ਦੇ ਨਾਲ ਵਗਦੀ ਨਦੀ ਵਿੱਚ ਤੈਰਨ ਦੇ ਲਈ ਦੋਸਤਾਂ ਦੇ ਨਾਲ ਗਿਆ ਸੀ। ਨਦੀ ਵਿੱਚ ਪਾਣੀ ਦਾ ਵਹਾਅ ਜਿਆਦਾ ਤੇਜ ਹੋਣ ਦੇ ਕਾਰਨ ਨਵਕਿਰਨ ਸਿੰਘ ਡੁੱਬ ਗਿਆ। ਜਦੋਂ ਤੱਕ ਗੋਤਾਖੋਰ ਉਸ ਨੂੰ ਬਚਾਉਣ ਲਈ ਨਦੀ ਵਿੱਚ ਉੱਤਰ ਪਾਉਂਦੇ, ਉਸ ਦੀ ਮੌਤ ਹੋ ਚੁੱਕੀ ਸੀ। ਬਾਅਦ ਵਿੱਚ ਨਦੀ ਵਿਚੋਂ ਉਸ ਦਾ ਮ੍ਰਿਤਕ ਸਰੀਰ ਬਾਹਰ ਕੱਢਿਆ ਗਿਆ।