ਪਰਿਵਾਰ ਨੇ ਬਾਜ਼ਾਰ ਦੇ ਵਿੱਚ ਲਾਸ਼ ਰੱਖ ਕੇ ਕੀਤਾ ਧਰਨਾ ਪ੍ਰਦਰਸ਼ਨ, ਦੁਕਾਨਦਾਰ ਨੂੰ ਗ੍ਰਿਫਤਾਰ ਕਰਨ ਤੇ ਹੱਤਿਆ ਦਾ ਕੇਸ ਦਰਜ ਕਰਨ ਦੀ ਮੰਗ

Punjab

ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਗੋਲ ਹੱਟੀ ਚੌਕ ਉੱਤੇ ਹਾਰਡਵੇਅਰ ਦੀ ਦੁਕਾਨ ਦੀ ਤੀਜੀ ਮੰਜਿਲ ਤੇ ਫਾਹਾ ਲੈ ਕੇ ਮਨੀਸ਼ ਯਾਦਵ ਵਲੋਂ ਖੁਦਕੁਸ਼ੀ ਕੀਤੇ ਜਾਣ ਦੇ ਮਾਮਲੇ ਵਿੱਚ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਹਾਲ ਬਾਜ਼ਾਰ ਵਿੱਚ ਰੱਖਕੇ ਰੋਸ਼ ਮੁਜਾਹਰਾ ਕੀਤਾ। ਮ੍ਰਿਤਕ ਨੌਜਵਾਨ ਦੇ ਪਰੀਜਨਾਂ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੇ ਦੁਕਾਨ ਦੇ ਮਾਲਿਕ ਨੂੰ ਤੁਰੰਤ ਗ੍ਰਿਫਤਾਰ ਕਰਨ ਅਤੇ ਹੱਤਿਆ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਪੁਲਿਸ ਇਸ ਵਿੱਚ ਖੁਦਕੁਸ਼ੀ ਕੀਤੇ ਜਾਣ ਦੀ ਕਾਰਵਾਈ ਕਰ ਰਹੀ ਹੈ ਜਦੋਂ ਕਿ ਪ੍ਰਦਰਸ਼ਨਕਾਰੀ ਇਸ ਨੂੰ ਹੱਤਿਆ ਦਾ ਮਾਮਲਾ ਦੱਸ ਰਹੇ ਹਨ। ਉਥੇ ਹੀ ਉੱਤਰ ਪ੍ਰਦੇਸ਼ ਕਲਿਆਣ ਪਰਿਸ਼ਦ ਦੇ ਪ੍ਰਧਾਨ ਨੇ ਦੋਸ਼ੀ ਦੁਕਾਨਦਾਰ ਨੂੰ ਛੇਤੀ ਗ੍ਰਿਫਤਾਰ ਨਾ ਕੀਤੇ ਜਾਣ ਦੀ ਸੂਰਤ ਵਿੱਚ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਅੰਦੋਲਨ ਦੀ ਚਿਤਾਵਨੀ ਦਿੱਤੀ ਹੈ।

ਇਸ ਸਬੰਧ ਵਿਚ ਮ੍ਰਿਤਕ ਦੇ ਪਿਤਾ ਸੁਭਾਸ਼ ਯਾਦਵ ਨੇ ਦੱਸਿਆ ਕਿ ਦੁਕਾਨ ਮਾਲਿਕ ਨੇ ਉਨ੍ਹਾਂ ਦੇ ਬੇਟੇ ਤੇ 40 ਲੱਖ ਰੁਪਏ ਚੋਰੀ ਕੀਤੇ ਜਾਣ ਦਾ ਇਲਜ਼ਾਮ ਲਗਾਇਆ ਸੀ। ਉਨ੍ਹਾਂ ਨੇ ਦੱਸਿਆ ਕਿ 40 ਲੱਖ ਦੀ ਮਸ਼ੀਨਰੀ ਦੀ ਚੋਰੀ ਦੇ ਇਲਜ਼ਾਮ ਲਾਏ। ਜਦੋਂ ਉਨ੍ਹਾਂ ਨੇ ਇਸ ਦੇ ਸਬੂਤ ਦੇਣ ਦੀ ਗੱਲ ਕਹੀ ਤਾਂ ਦੁਕਾਨਦਾਰ ਨੇ ਐਤਵਾਰ ਨੂੰ ਦੁਕਾਨ ਤੇ ਪਹੁੰਚੇ ਮਨੀਸ਼ ਦੇ ਨਾਲ ਕੁੱਟਮਾਰ ਕਰ ਕੇ ਉਸ ਦੀ ਹੱਤਿਆ ਕਰ ਕੇ ਲਾਸ਼ ਨੂੰ ਪੱਖੇ ਨਾਲ ਲਟਕਾ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਮਾਲਕ ਨੂੰ ਗ੍ਰਿਫਤਾਰ ਨਹੀਂ ਕਰ ਰਹੀ ਅਤੇ ਮਜਬੂਰ ਹੋਕੇ ਉਨ੍ਹਾਂ ਨੂੰ ਆਪਣੇ ਬੇਟੇ ਦਾ ਲਾਸ਼ ਚੌਂਕ ਵਿੱਚ ਰੱਖ ਕੇ ਇੰਨਸਾਫ ਲਈ ਲੜਾਈ ਲੜਨੀ ਪੈ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇੰਨਸਾਫ ਨਹੀਂ ਮਿਲਦਾ ਉਦੋਂ ਤੱਕ ਉਹ ਲਾਸ਼ ਨੂੰ ਚੌਕ ਵਿੱਚ ਰੱਖ ਕੇ ਰੋਸ਼ ਪ੍ਰਗਟ ਕਰਦੇ ਰਹਿਣਗੇ।

ਇਸ ਸਬੰਧੀ ਉੱਤਰ ਪ੍ਰਦੇਸ਼ ਕਲਿਆਣ ਪਰਿਸ਼ਦ ਦੇ ਪ੍ਰਧਾਨ ਨੇ ਕਿਹਾ ਕਿ ਉਹ ਮਨੀਸ਼ ਨੂੰ ਪਿਛਲੇ 15 ਸਾਲ ਤੋਂ ਜਾਣਦਾ ਹੈ ਜੋ ਇੱਕ ਹੀ ਦੁਕਾਨ ਉੱਤੇ ਕੰਮ ਕਰ ਰਿਹਾ ਹੈ। ਮਨੀਸ਼ ਨੇ ਤਾਂ ਕਦੇ ਕਿਸੇ ਦੇ ਨਾਲ ਉੱਚੀ ਅਵਾਜ ਵਿੱਚ ਗੱਲ ਨਹੀਂ ਕੀਤੀ ਅਤੇ ਉਸ ਦਾ ਪਰਵਾਰ ਕਿਰਾਏ ਦੇ ਇੱਕ ਛੋਟੇ ਜਿਹੇ ਕਮਰੇ ਵਿੱਚ ਰਹਿ ਰਿਹਾ ਹੈ। ਦੁਕਾਨਦਾਰ ਨੇ ਮਨੀਸ਼ ਉੱਤੇ ਚੋਰੀ ਦਾ ਇਲਜ਼ਾਮ ਲਾ ਕੇ ਉਸ ਨੂੰ ਮਾਨਸਿਕ ਰੂਪ ਨਾਲ ਪ੍ਰੇਸ਼ਾਨ ਕੀਤਾ। ਇਸ ਲਈ ਪੁਲਿਸ ਨੂੰ ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜਾਰ ਨਹੀਂ ਕਰਨਾ ਚਾਹੀਦਾ ਦੁਕਾਨਦਾਰ ਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਦੁਕਾਨਦਾਰ ਹੁਣ ਉਨ੍ਹਾਂ ਨੂੰ 5 – 10 ਲੱਖ ਰੁਪਏ ਦੇਕੇ ਸਮਝੌਤਾ ਕਰਨ ਦੀ ਗੱਲ ਕਰ ਰਿਹਾ ਹੈ। ਏਡੀਸੀਪੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਹੋਈ ਮਨੀਸ਼ ਦੀ ਮੌਤ ਤੋਂ ਬਾਅਦ ਉਸ ਦੇ ਪਰੀਜਨਾਂ ਦੇ ਬਿਆਨ ਤੇ ਕਾਰਵਾਈ ਕੀਤੀ ਜਾ ਰਹੀ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਕੋਸ਼ਿਸ਼ ਕਰ ਰਹੀ ਹੈ। ਛੇਤੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *