ਪੰਜਾਬ ਵਿਚ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਤਾਰੇਵਾਲ ਚ ਇੱਕ ਘਰ ਵਿੱਚੋਂ ਤਿੰਨ ਅਰਥੀਆਂ ਉੱਠਣ ਕਾਰਨ ਪੂਰੇ ਪਿੰਡ ਵਿਚ ਸੋਗ ਛਾ ਗਿਆ। ਜਿਸ ਨੇ ਵੀ ਇਸ ਖਬਰ ਨੂੰ ਸੁਣਿਆ ਉਹ ਸੁੰਨ ਰਹਿ ਗਿਆ। 55 ਸਾਲ ਦੇ ਪੁੱਤਰ ਦੀ ਕਰੰਟ ਲੱਗਣ ਕਾਰਨ ਮੌਤ ਹੋਈ ਤਾਂ ਬੁਜੁਰਗ ਮਾਂ ਇਹ ਸਦਮਾ ਨਾ ਝੱਲ ਸਕੀ। ਕੁੱਝ ਹੀ ਪਲਾਂ ਵਿੱਚ ਉਸ ਨੇ ਵੀ ਦੁਨੀਆਂ ਨੂੰ ਅਲਵਿਦਾ ਆਖ ਦਿੱਤਾ। ਘਰ ਵਿੱਚ ਜਿਉਂ ਹੀ ਪਿਤਾ ਅਤੇ ਦਾਦੀ ਦੀ ਮੌਤ ਦੀ ਖਬਰ ਪਹੁੰਚੀ ਤਾਂ ਉਂਝ ਹੀ 15 ਸਾਲ ਦੀ ਧੀ ਦੀ ਤਬੀਅਤ ਵਿਗੜ ਗਈ। ਕੁੱਝ ਹੀ ਪਲਾਂ ਵਿੱਚ ਉਸ ਨੇ ਵੀ ਦਮ ਤੋਡ਼ ਦਿੱਤਾ। ਇਕੱਠੇ ਤਿੰਨ ਲੋਕਾਂ ਦੀ ਮੌਤ ਹੋਣ ਕਾਰਨ ਕੁਹਰਾਮ ਮੱਚ ਗਿਆ। ਇਹ ਮਾਮਲਾ ਪੰਜਾਬ ਦੇ ਫਿਰੋਜਪੁਰ ਜਿਲ੍ਹੇ ਦੇ ਪਿੰਡ ਤਾਰੇ ਵਾਲਾ ਦਾ ਹੈ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਤਾਰੇ ਵਾਲਾ ਵਾਸੀ ਮੰਗਤ ਸਿੰਘ ਉਰਫ ਮੰਗੂ ਪੁੱਤਰ ਜਗਤਾਰ ਸਿੰਘ ਜਦੋਂ ਆਪਣੇ ਘਰ ਵਿੱਚ ਲੱਗੇ ਟੁੱਲੂ ਪੰਪ ਨੂੰ ਚਲਾਕੇ ਨਹਾਉਣ ਲੱਗਿਆ ਤਾਂ ਉਸ ਨੂੰ ਕਰੰਟ ਦਾ ਝੱਟਕਾ ਲੱਗ ਗਿਆ। ਪਰਿਵਾਰ ਦੇ ਮੈਂਬਰ ਉਸ ਨੂੰ ਤੁਰੰਤ ਹੀ ਨਜਦੀਕੀ ਹਸਪਤਾਲ ਵਿਚ ਲੈ ਕੇ ਪਹੁੰਚੇ। ਡਾਕਟਰ ਨੇ ਜਾਂਚ ਕਰਨ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਹਸਪਤਾਲ ਤੋਂ ਜਿਵੇਂ ਹੀ ਮੰਗਤ ਸਿੰਘ ਦੀ ਲਾਸ਼ ਲੈ ਕੇ ਘਰ ਪਹੁੰਚੇ ਤਾਂ ਬੁਜੁਰਗ ਮਾਂ ਦੇਖਦੇ ਹੀ ਬੇਹੋਸ਼ ਹੋ ਗਈ। ਉਸ ਦੀ ਵਿਗੜਦੀ ਤਬੀਅਤ ਦੇਖ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ ਤਾਂ ਡਾਕਟਰ ਨੇ ਉਸ ਨੂੰ ਵੀ ਮ੍ਰਿਤਕ ਐਲਾਨ ਕਰ ਦਿੱਤਾ। ਪਿਤਾ ਅਤੇ ਦਾਦੀ ਦੀ ਮੌਤ ਦਾ ਸਦਮਾ ਲਖਵਿੰਦਰ ਕੌਰ ਉਮਰ 15 ਸਾਲ ਨਾ ਸਹਿ ਸਕੀ। ਦੋਵਾਂ ਨੂੰ ਮ੍ਰਿਤਕ ਦੇਖ ਉਸ ਦੀ ਤਬੀਅਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ਲੈ ਕੇ ਪਹੁੰਚੇ ਤਾਂ ਉਸ ਨੇ ਵੀ ਦਮ ਤੋਡ਼ ਦਿੱਤਾ।
ਇਸ ਸਬੰਧੀ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਲਖਵਿੰਦਰ ਕੌਰ ਦੀ ਮਾਂ ਦੀ ਦੋ ਸਾਲ ਪਹਿਲਾਂ ਹੀ ਮੌਤ ਹੋਈ ਸੀ। ਤਿੰਨਾਂ ਦਾ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਅੰਤਮ ਸੰਸਕਾਰ ਕੀਤਾ ਗਿਆ। ਦੁੱਖ ਭਰੀ ਖਬਰ ਸੁਣਕੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਪੀਡ਼ਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਘਰ ਵਿੱਚ ਮੰਗਤ ਸਿੰਘ ਦਾ ਇੱਕ ਪੁੱਤਰ ਅਤੇ ਇੱਕ ਧੀ ਬਚੇ ਹਨ।