ਪੰਜਾਬ ਵਿਚ ਜਿਲ੍ਹਾ ਲੁਧਿਆਣ ਦੇ ਕਸਬੇ ਸਮਰਾਲੇ ਦੇ ਨਜਦੀਕੀ ਪਿੰਡ ਭਗਵਾਨਪੁਰਾ ਦੇ ਖੇਤਾਂ ਵਿੱਚ ਮਿਲੀ ਲਾਸ਼ ਦੀ ਗੁੱਥੀ ਸੁਲਝ ਗਈ ਹੈ। ਸਮਰਾਲਾ ਵਾਸੀ ਯਾਦਵਿੰਦਰ ਸਿੰਘ ਉਮਰ 35 ਸਾਲ ਦੀ ਖੂਨ ਨਾਲ ਲਿਬੜੀ ਲਾਸ਼ 19 ਮਈ ਵੀਰਵਾਰ ਸਵੇਰੇ ਮਿਲੀ ਸੀ। ਕੁੱਝ ਦੂਰੀ ਉੱਤੇ ਯਾਦਵਿੰਦਰ ਸਿੰਘ ਦਾ ਮੋਟਰ ਸਾਈਕਲ ਵੀ ਸੜਕ ਕੰਡੇ ਭੰਨਤੋੜ ਹਾਲਤ ਵਿੱਚ ਪੁਲਿਸ ਨੂੰ ਮਿਲਿਆ ਸੀ। ਸਮਰਾਲਾ ਪੁਲਿਸ ਨੇ ਹੱਤਿਆ ਦੀ ਇਸ ਗੁੱਥੀ ਨੂੰ ਦੋ ਦਿਨ ਵਿੱਚ ਹੀ ਸੁਲਝਾ ਲਿਆ ਹੈ।
ਇਹ ਹੱਤਿਆ ਕਿਸੇ ਹੋਰ ਨੇ ਨਹੀਂ ਸਗੋਂ ਮ੍ਰਿਤਕ ਦੀ ਪਤਨੀ ਨੇ ਹੀ ਪ੍ਰੇਮੀ ਤੋਂ ਕਰਵਾਈ ਸੀ। ਪਤਨੀ ਦੇ ਪ੍ਰੇਮੀ ਨੇ ਯਾਦਵਿੰਦਰ ਨੂੰ ਭਜਾ-ਭਜਾ ਕੇ ਬੇਸਬਾਲ ਨਾਲ ਕੁੱਟਮਾਰ ਕਰਕੇ ਮਾਰਿਆ ਸੀ। ਯਾਦਵਿੰਦਰ ਦੀ ਪਤਨੀ ਦੇ ਮੋਬਾਇਲ ਦੀ ਕਾਲ ਡਿਟੇਲ ਖੰਘਾਲੀ ਗਈ ਤਾਂ ਪੁਲਿਸ ਨੂੰ ਪਤਾ ਚਲਿਆ ਕਿ ਜਿਸ ਰਾਤ ਯਾਦਵਿੰਦਰ ਦੀ ਹੱਤਿਆ ਹੋਈ ਹੈ ਉਸੀ ਰਾਤ ਪਤਨੀ ਨੂੰ ਇੱਕ ਨੰਬਰ ਤੋਂ ਕਾਲ ਆਈ। ਨੰਬਰ ਦੀ ਜਾਂਚ ਪੜਤਾਲ ਕੀਤੀ ਤਾਂ ਪਤਾ ਚਲਿਆ ਕਿ ਉਸ ਨੰਬਰ ਤੇ ਬਹੁਤ ਵਾਰ ਗੱਲ ਹੁੰਦੀ ਹੈ।
ਇਸ ਮਾਮਲੇ ਦੀ ਜਾਂਚ ਦੇ ਦੌਰਾਨ ਖੁਲਾਸਾ ਹੋਇਆ ਕਿ ਨੰਬਰ ਰਾਏਕੋਟ ਦੇ ਰਹਿਣ ਵਾਲੇ ਅਮਨਦੀਪ ਸਿੰਘ ਉਰਫ ਦੀਪਾ ਦਾ ਹੈ ਅਤੇ ਮ੍ਰਿਤਕ ਯਾਦਵਿੰਦਰ ਦੀ ਪਤਨੀ ਅਮਨਪ੍ਰੀਤ ਕੌਰ ਉਰਫ ਸੰਦੀਪ ਦੇ ਉਸ ਦੇ ਨਾਲ ਪ੍ਰੇਮ ਸੰਬੰਧ ਹਨ। ਇਸ ਆਧਾਰ ਤੇ ਪੁਲਿਸ ਨੇ ਦੋਵਾਂ ਨੂੰ ਫੜ ਲਿਆ। ਪੁਲਿਸ ਪੁੱਛਗਿਛ ਵਿੱਚ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਯਾਦਵਿੰਦਰ ਸਿੰਘ ਦਾ ਕਤਲ ਉਸ ਦੇ ਪ੍ਰੇਮੀ ਅਮਨਦੀਪ ਸਿੰਘ ਉਰਫ ਦੀਪਾ ਅਤੇ ਉਸਦੇ ਦੋ ਹੋਰ ਦੋਸਤਾਂ ਗਗਨਦੀਪ ਸਿੰਘ ਉਰਫ ਗੱਗੂ ਅਤੇ ਲਕਸ਼ਮਣ ਸਿੰਘ ਉਰਫ ਭੱਸੂ ਨੇ ਕੀਤਾ ਹੈ।
ਮ੍ਰਿਤਕ ਯਾਦਵਿੰਦਰ ਨੂੰ ਮਾਰਨ ਵਾਲੇ ਤਿੰਨੇ ਨੌਜਵਾਨ ਰਾਏਕੋਟ ਦੇ ਹੀ ਰਹਿਣ ਵਾਲੇ ਹਨ। ਅਮਨਪ੍ਰੀਤ ਕੌਰ ਉਰਫ ਸੰਦੀਪ ਦੇ ਪ੍ਰੇਮ ਸੰਬੰਧ ਰਾਏਕੋਟ ਵਾਸੀ ਅਮਨਦੀਪ ਸਿੰਘ ਉਰਫ ਦੀਪੇ ਦੇ ਨਾਲ ਡੇਢ ਸਾਲ ਤੋਂ ਸਨ। ਅਮਨਦੀਪ ਸਿੰਘ ਦੀਪਾ ਪਹਿਲਾਂ ਦੁਬਈ ਰਹਿੰਦਾ ਸੀ। ਹੁਣ ਰਾਏਕੋਟ ਵਿੱਚ ਰਹਿੰਦਾ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਦੀਪੇ ਦੇ ਦੋਸਤਾਂ ਨੇ 4 ਦਿਨ ਤੱਕ ਯਾਦਵਿੰਦਰ ਵ ਦੇ ਆਉਣ ਜਾਣ ਦੀ ਰੇਕੀ ਵੀ ਕੀਤੀ ਸੀ। ਉਸ ਤੋਂ ਬਾਅਦ ਇੱਕ ਮਹਿੰਦਰਾ ਪਿਕਅਪ ਗੱਡੀ ਲੈ ਕੇ ਦੋਸ਼ੀ ਆਏ ਸਨ।
ਯਾਦਵਿੰਦਰ ਦੀ ਹੱਤਿਆ ਕਰਨ ਤੋਂ ਪਹਿਲਾਂ ਅਮਨਦੀਪ ਨੇ ਅਮਨਪ੍ਰੀਤ ਨਾਲ ਫੋਨ ਤੇ ਗੱਲ ਕੀਤੀ ਸੀ ਜਿਸ ਵਿੱਚ ਅਮਨਪ੍ਰੀਤ ਨੇ ਅਮਨਦੀਪ ਨੂੰ ਦੱਸਿਆ ਸੀ ਕਿ ਯਾਦਵਿੰਦਰ ਕਿੱਥੇ ਪਹੁੰਚ ਗਿਆ ਹੈ। ਇਸ ਤੋਂ ਬਾਅਦ ਦੋਸ਼ੀਆਂ ਨੇ ਮੌਕੇ ਤੇ ਪਹੁੰਚ ਕੇ ਯਾਦਵਿੰਦਰ ਦੇ ਮੋਟਰ ਸਾਈਕਲ ਨੂੰ ਮਹਿੰਦਰਾ ਪਿਕਅਪ ਗੱਡੀ ਨਾਲ ਟੱਕਰ ਮਾਰੀ ਅਤੇ ਯਾਦਵਿੰਦਰ ਨੂੰ ਬੇਸਬਾਲ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਕੁੱਟਮਾਰ ਵਿੱਚ ਹੀ ਯਾਦਵਿੰਦਰ ਨੇ ਦਮ ਤੋਡ਼ ਦਿੱਤਾ। ਥਾਣਾ ਸਮਰਾਲਾ ਦੀ ਪੁਲਿਸ ਨੇ ਸ਼ਨੀਵਾਰ ਦੇਰ ਸ਼ਾਮ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।