ਰਸਤੇ ਵਿਚ ਘੇਰ ਕੇ ਸੁਨਿਆਰੇ ਨਾਲ ਕਰ ਦਿੱਤਾ ਮਾੜਾ ਕੰਮ, ਬੁਰੀ ਹਾਲਤ ਵਿਚ ਮਿਲੀ ਦੇਹ, ਪਿਸਟਲ ਸਮੇਤ, ਇਹ ਕੁਝ ਗਾਇਬ

Punjab

ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ, ਤਰਨਤਾਰਨ ਦੇ ਸ਼ਹੀਦ ਊਧਮ ਸਿੰਘ ਨਗਰ ਦੇ ਰਹਿਣ ਵਾਲੇ ਜਵੇਲਰ ਰਣਜੀਤ ਸਿੰਘ ਧੁੰਨਾ ਉਮਰ 45 ਸਾਲ ਦੀ ਅਣਪਛਾਤੇ ਲੋਕਾਂ ਨੇ ਸ਼ੁੱਕਰਵਾਰ ਦੀ ਰਾਤ ਨੂੰ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ। ਦੋਸ਼ੀਆਂ ਨੇ ਰਣਜੀਤ ਸਿੰਘ ਦਾ ਲਾਇਸੈਂਸੀ ਰਿਵਾਲਵਰ ਨਗਦੀ ਅਤੇ ਸੋਨੇ ਦੇ ਗਹਿਣੇ ਵੀ ਖੌਹ ਲਏ। ਸ਼ਨੀਵਾਰ ਸਵੇਰੇ ਪਿੰਡ ਰੈਸ਼ੀਆਨਾ ਦੇ ਕੋਲ ਰਣਜੀਤ ਸਿੰਘ ਦੀ ਲਾਸ਼ ਥਾਣਾ ਸਦਰ ਦੀ ਪੁਲਿਸ ਨੇ ਬਰਾਮਦ ਕੀਤੀ ਹੈ। ਮ੍ਰਿਤਕ ਦੇ ਸਰੀਰ ਤੇ ਕੁੱਟਮਾਰ ਅਤੇ ਗਲੇ ਵਿੱਚ ਰੱਸੀ ਪਾਕੇ ਘੜੀਸਣ ਦੇ ਨਿਸ਼ਾਨ ਮਿਲੇ ਹਨ। ਉਥੇ ਹੀ ਸਰੀਰ ਦੇ ਕਈ ਹਿੱਸਿਆਂ ਤੋਂ ਖੂਨ ਵੀ ਵਗਦਾ ਰਿਹਾ। ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜਦੇ ਹੋਏ ਅਣਪਛਾਤੇ ਲੋਕਾਂ ਦੇ ਵਿਰੁੱਧ ਹੱਤਿਆ ਦੇ ਮਾਮਲੇ ਨੂੰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮ੍ਰਿਤਕ ਰਣਜੀਤ ਸਿੰਘ ਧੁੰਨਾ ਕਰੀਬ ਦਸ ਸਾਲਾਂ ਤੋਂ ਕਸਬਾ ਭਿੱਖੀਵਿੰਡ ਰੋਡ ਤੇ ਸਥਿਤ ਬਲੇਰ ਰੋਡ ਤੇ ਜਵੇਲਰੀ ਦਾ ਕੰਮ ਕਰਦੇ ਸਨ। ਉਹ ਪਿੰਡ ਬਲੇਰ ਵਿੱਚ ਪੀਰ ਦੀ ਦਰਗਾਹ ਦੇ ਮੁੱਖ ਸੇਵਾਦਾਰ ਦੀ ਭੂਮਿਕਾ ਵੀ ਨਿਭਾਉਂਦੇ ਸਨ ਅਤੇ ਉੱਥੇ ਹਰ ਸਾਲ ਬਕਾਇਦਾ ਮੇਲਾ ਵੀ ਲਗਾਉਂਦੇ ਸੀ। ਸ਼ੁੱਕਰਵਾਰ ਸਵੇਰੇ ਅੱਠ ਵਜੇ ਉਹ ਆਪਣੀ ਸਵਿਫਟ ਕਾਰ ਵਿੱਚ ਸਵਾਰ ਹੋਕੇ ਭਿੱਖੀਵਿੰਡ ਲਈ ਰਵਾਨਾ ਹੋਏ ਪਰ ਸ਼ਾਮ ਤੱਕ ਨਹੀਂ ਪਰਤੇ। ਰਣਜੀਤ ਸਿੰਘ ਦਾ ਮੋਬਾਇਲ ਵੀ ਬੰਦ ਆ ਰਿਹਾ ਸੀ। ਇਸ ਕਰਕੇ ਪਰਿਵਾਰ ਨੇ ਉਸ ਨੂੰ ਕਾਫ਼ੀ ਲੱਭਿਆ ਪਰ ਕੋਈ ਸੁਰਾਗ ਨਹੀਂ ਮਿਲਿਆ। ਇਸ ਸਬੰਧੀ ਗੁਰਨਾਮ ਸਿੰਘ ਧੁੰਨਾ ਨੇ ਦੱਸਿਆ ਕਿ ਉਹ ਆਪਣੇ ਜੀਜਾ ਨਰਿਦਰਪਾਲ ਸਿੰਘ ਵਾਸੀ ਭਿੱਖੀਵਿੰਡ ਦੇ ਨਾਲ ਭਰਾ ਰਣਜੀਤ ਸਿੰਘ ਨੂੰ ਲੱਭਣ ਲਈ ਨਿਕਲੇ ਉਦੋਂ ਪੁਲਿਸ ਨੂੰ ਵਿਧਾਨਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਰੈਸ਼ੀਆਨਾ ਦੇ ਨਾਲੇ ਦੇ ਪੁੱਲ ਤੋਂ ਕੁੱਝ ਹੀ ਦੂਰੀ ਉੱਤੇ ਇੱਕ ਲਾਸ਼ ਬਰਾਮਦ ਹੋਈ। ਜਦੋਂ ਉਸ ਦੀ ਪਹਿਚਾਣ ਕੀਤੀ ਤਾਂ ਉਹ ਉਨ੍ਹਾਂ ਦੇ ਭਰਾ ਰਣਜੀਤ ਸਿੰਘ ਦੀ ਲਾਸ਼ ਸੀ। ਇਸ ਵਾਰਦਾਤ ਦੀ ਸੂਚਨਾ ਮਿਲਣ ਤੇ ਡੀਐਸਪੀ ਬਰਜਿਦਰ ਸਿੰਘ ਥਾਣਾ ਸਦਰ ਦੇ ਇੰਨਚਾਰਜ ਇੰਸਪੈਕਟਰ ਗੁਰਚਰਣ ਸਿੰਘ ਡਿਊਟੀ ਅਧਿਕਾਰੀ ਏਐੱਸਆਈ ਬਲਰਾਜ ਸਿੰਘ ਮੌਕੇ ਉੱਤੇ ਪਹੁੰਚੇ ਅਤੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਲਾਇਸੈਂਸੀ ਰਿਵਾਲਵਰ ਕਾਰ ਨਗਦੀ ਅਤੇ ਗਹਿਣੇ ਦਾ ਸੁਰਾਗ ਨਹੀਂ ਮਿਲਿਆ।

ਰਣਜੀਤ ਸਿੰਘ ਨੇ ਪੰਜ ਮਹੀਨੇ ਪਹਿਲਾਂ ਹੀ ਧੀ ਰਮਨਪ੍ਰੀਤ ਕੌਰ ਦਾ ਵਿਆਹ ਕੀਤਾ ਸੀ। ਉਨ੍ਹਾਂ ਦੀ ਹੱਤਿਆ ਕਿਸ ਨੇ ਕੀਤੀ ਅਤੇ ਕਿਉਂ ਕੀਤੀ ਇਸ ਲਈ ਵੱਖਰੇ ਪਹਿਲੂਆਂ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਮੁੱਢਲੀ ਜਾਂਚ ਵਿਚ ਇਹ ਲੁੱਟ ਦੀ ਵਾਰਦਾਤ ਲੱਗ ਰਹੀ ਹੈ

ਇਸ ਸਬੰਧੀ ਦੱਸਿਆ ਜਾ ਰਿਹਾ ਹੈ ਕਿ ਰਣਜੀਤ ਸਿੰਘ ਧੁੰਨਾ ਦੇ ਕੋਲ ਕਾਰ ਲਾਇਸੈਂਸੀ ਰਿਵਾਲਵਰ ਤੋਂ ਇਲਾਵਾ ਕਰੀਬ ਅੱਠ ਤੋਲੇ ਸੋਨੇ ਦੇ ਗਹਿਣੇ ਅਤੇ ਡੇਢ ਲੱਖ ਦੀ ਨਗਦੀ ਸੀ ਜਿਸ ਨੂੰ ਅਣਪਛਾਤੇ ਲੋਕ ਲੁੱਟ ਕੇ ਲੈ ਗਏ ਹਨ। ਡੀਐਸਪੀ ਬਰਜਿਦਰ ਸਿੰਘ ਕਹਿੰਦੇ ਹਨ ਕਿ ਮ੍ਰਿਤਕ ਦੇ ਭਰਾ ਗੁਰਨਾਮ ਸਿੰਘ ਧੁੰਨਾ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀ ਕੌਣ ਸਨ ਛੇਤੀ ਪਤਾ ਲੱਗ ਜਾਵੇਗਾ।

Leave a Reply

Your email address will not be published. Required fields are marked *