ਨਿਆਣੀ ਉਮਰ ਦੇ ਮੁੰਡੇ ਦੀ ਬੇਸਬਾਲ ਅਤੇ ਰਾਡ ਨਾਲ ਕੁੱਟਮਾਰ, ਬੁਰੀ ਹਾਲਤ ਵਿਚ ਲੈ ਕੇ ਗਏ ਹਸਪਤਾਲ, ਬੀਤ ਗਿਆ ਭਾਣਾ

Punjab

ਪੰਜਾਬ ਵਿਚ ਜਿਲ੍ਹਾ ਸੰਗਰੂਰ ਦੇ ਦਿੜਬਾ ਇਲਾਕੇ ਦੇ ਪਿੰਡ ਕੈਂਪਰ ਵਿੱਚ ਐਤਵਾਰ ਨੂੰ ਰੰਜਸ਼ ਦੇ ਚਲਦੇ ਦੋ ਗੁਟਾਂ ਵਿੱਚ ਹੋਈ ਝੜਪ ਨੇ ਇੱਕ ਪਰਵਾਰ ਦੀਆਂ ਖੁਸ਼ੀਆਂ ਨੂੰ ਸੋਗ ਵਿੱਚ ਤਬਦੀਲ ਦਿੱਤਾ। ਇਸ ਮਾਮਲੇ ਸਬੰਧੀ ਕੋਮਲ ਸਿੰਘ ਵਾਸੀ ਮੁੰਸ਼ੀਵਾਲਾ ਥਾਣਾ ਦਿੜਬਾ ਨੇ ਦੱਸਿਆ ਕਿ ਐਤਵਾਰ ਨੂੰ ਆਪਣੇ ਦੋਸਤ ਸਵਰਣ ਸਿੰਘ , ਜਗਸੀਰ ਸਿੰਘ ਦੇ ਨਾਲ ਸਵਰਣ ਸਿੰਘ ਦੇ ਮੋਟਰਸਾਇਕਲ ਤੇ ਪਿੰਡ ਕੜਿਆਲ ਦੇ ਵੱਲ ਜਾ ਰਹੇ ਸਨ। ਇਸ ਦੌਰਾਨ ਸਵਰਣ ਸਿੰਘ ਨੂੰ ਸਿਮਰਨਜੀਤ ਸਿੰਘ ਸਿੰਮੀ ਵਾਸੀ ਕਡਿਆਲ ਦਾ ਫੋਨ ਆਇਆ ਅਤੇ ਉਨ੍ਹਾਂ ਨੂੰ ਕੈਪਰ ਬੁਲਾਇਆ। ਉਹ ਤਿੰਨੇ ਮੋਟਰਸਾਇਕਿਲ ਤੇ ਪਿੰਡ ਕਡੈਲ ਪਹੁੰਚ ਗਏ।

ਮ੍ਰਿਤਕ ਮੁੰਡੇ ਦੀ ਤਸਵੀਰ

ਉਸ ਨੇ ਦੱਸਿਆ ਕਿ ਇਸ ਦੌਰਾਨ ਸੜਕ ਤੇ ਕੁੱਝ ਲੋਕਾਂ ਦੀ ਲੜਾਈ ਹੋ ਰਹੀ ਸੀ, ਜਿਸ ਕਾਰਨ ਉਹ ਮੋਟਰਸਾਇਕਲ ਤੇ ਉੱਥੇ ਰੁਕ ਗਏ। ਇਸ ਦੌਰਾਨ ਸਵਰਣ ਸਿੰਘ ਅਤੇ ਜਗਸੀਰ ਸਿੰਘ ਉਸ ਨੂੰ ਉਥੇ ਹੀ ਛੱਡਕੇ ਮੋਟਰਸਾਇਕਲ ਤੇ ਦਿੜਬਾ ਦੇ ਵੱਲ ਚਲੇ ਗਏ। ਕੁੱਝ ਸਮੇਂ ਤੋਂ ਬਾਅਦ ਉੱਥੇ ਵਰਿੰਦਰ ਸਿੰਘ ਉਰਫ ਰਵੀ ਵਾਸੀ ਕੜਿਆਲ ਆਪਣਾ ਮੋਟਰਸਾਇਕਲ ਲੈ ਕੇ ਆ ਗਿਆ ਅਤੇ ਉਹ ਦੋਵੇਂ ਮੋਟਰਸਾਇਕਿਲ ਤੇ ਸਵਾਰ ਹੋਕੇ ਦਿੜਬਾ ਦੀ ਤਰਫ ਰਵਾਨਾ ਹੋ ਗਏ। ਜਦੋਂ ਉਹ ਪਿੰਡ ਕੈਂਪਰ ਵਿੱਚ ਬੀਐਸ ਖਾਲਸਾ ਸਕੂਲ ਦੇ ਰਸਤੇ ਤੇ ਪਹੁੰਚੇ ਤਾਂ ਕੈਂਪਰ ਦੇ ਵਲੋਂ ਆਈ ਇੱਕ ਤੇਜਰਫਤਾਰ ਕਾਰ ਨੇ ਉਨ੍ਹਾਂ ਦੇ ਮੋਟਰਸਾਇਕਲ ਨੂੰ ਟੱਕਰ ਮਾਰ ਦਿੱਤੀ।

ਟੱਕਰ ਕਾਰਨ ਉਹ ਦੋਵੇਂ ਸੜਕ ਉੱਤੇ ਡਿੱਗ ਗਏ। ਕਾਰ ਵਿੱਚ ਸਵਾਰ ਹੈਪੀ, ਖਿੱਲੀ, ਮਿੱਠੀ, ਕਾਲੀ ਵਾਸੀ ਰਤਨਗੜ ਸਿਧੜਾ ਅਤੇ ਗੁਰਜੀਤ ਸਿੰਘ ਵਾਸੀ ਕੈਂਪਰ ਉਰਫ ਸਰਪੰਚ ਕਾਰ ਵਿਚੋਂ ਉਤਰੇ ਅਤੇ ਆਪਣੇ ਹੱਥਾਂ ਵਿੱਚ ਫੜੇ ਹਥਿਆਰਾਂ ਨਾਲ ਉਨ੍ਹਾਂ ਦੋਵਾਂ ਉੱਤੇ ਹਮਲਾ ਕਰ ਦਿੱਤਾ। ਉਕਤ ਵਿਅਕਤੀਆਂ ਨੇ ਉਨ੍ਹਾਂ ਨੂੰ ਬੇਸਬਾਲ, ਲੋਹੇ ਦੇ ਰਾਡ ਅਤੇ ਹੋਰ ਹਥਿਆਰਾਂ ਨਾਲ ਬੇਰਹਿਮੀ ਨਾਲ ਕੁੱਟਿਆ। ਰੌਲਾ ਪਾਉਣ ਉੱਤੇ ਉਕਤ ਹਮਲਾਵਰ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।

ਘਰ ਵਿਚ ਛਾਇਆ ਸੋਗ

ਵਰਿੰਦਰ ਕੁਮਾਰ ਉਰਫ ਰਵੀ ਨੂੰ ਗੰਭੀਰ ਜਖ਼ਮੀ ਹਾਲਤ ਵਿੱਚ ਐਬੁਲੈਂਸ ਅਤੇ ਉਸ ਨੂੰ (ਕੋਮਲ) ਨੂੰ ਉਸ ਦੇ ਪਿਤਾ ਨੇ ਆਪਣੀ ਗੱਡੀ ਵਿੱਚ ਸਿਵਲ ਹਸਪਤਾਲ ਸੰਗਰੂਰ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਵਰਿੰਦਰ ਸਿੰਘ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਇਆਂ ਪਟਿਆਲਾ ਰੈਫਰ ਕਰ ਦਿੱਤਾ। ਜਿਸ ਤੋਂ ਬਾਅਦ ਵਰਿੰਦਰ ਸਿੰਘ ਦੇ ਪਰਿਵਾਰ ਨੇ ਵਰਿੰਦਰ ਨੂੰ ਪਟਿਆਲੇ ਦੇ ਜੀਵਨ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ। ਜਦੋਂ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਸੰਗਰੂਰ ਵਿੱਚ ਸ਼ੁਰੂ ਹੋ ਗਿਆ। ਪਟਿਆਲੇ ਦੇ ਹਸਪਤਾਲ ਵਿੱਚ ਇਲਾਜ ਦੇ ਦੌਰਾਨ ਵਰਿੰਦਰ ਕੁਮਾਰ ਰਵੀ ਦੀ ਮੌਤ ਹੋ ਗਈ।

ਇਸ ਮਾਮਲੇ ਸਬੰਧੀ ਡੀਐਸਪੀ ਦਿੜਬਾ ਪ੍ਰਿਥਵੀ ਸਿੰਘ ਚਾਹਲ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਪਿੰਡ ਕੈਂਪਰ ਵਿੱਚ ਦੋ ਧਿਰਾਂ ਲੜਾਈ ਹੋਈ ਸੀ। ਇਸ ਵਿੱਚ ਪਿੰਡ ਮੁਨਸ਼ੀਵਾਲਾ, ਰਤਨਗੜ, ਸਿਧੜਾ, ਕੈਂਪਰ ਅਤੇ ਕੜਿਆਲ ਦੇ ਨੌਜਵਾਨ ਸ਼ਾਮਿਲ ਸਨ। ਲੜਾਈ ਦੌਰਾਨ ਪਿੰਡ ਕੈਂਪਰ ਦਾ ਸੋਲਾਂ ਸਾਲ ਦਾ ਮੁੰਡਾ ਵਰਿੰਦਰ ਕੁਮਾਰ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ ਸੀ। ਜਿਸ ਦੀ ਪਟਿਆਲਾ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਇਸ ਲੜਾਈ ਦਾ ਅਸਲ ਕਾਰਨ ਪਤਾ ਕਰਨ ਲਈ ਪੁਲਿਸ ਜਾਂਚ ਵਿੱਚ ਲੱਗੀ ਹੈ। ਪੁਲਿਸ ਨੇ ਕੋਮਲ ਸਿੰਘ ਵਾਸੀ ਮੁੰਸ਼ੀਵਾਲਾ ਦੇ ਬਿਆਨ ਤੇ ਹੈਪੀ, ਕਾਲੀ, ਮਿੱਠੀ, ਖਿੱਲੀ ਵਾਸੀ ਰਤਨਗੜ ਸਿੰਧੜਾ ਅਤੇ ਗੁਰਜੀਤ ਸਿੰਘ ਵਾਸੀ ਕੈਂਪਰ ਸਮੇਤ ਦੋ -ਤਿੰਨ ਅਣਪਛਾਤੇ ਲੋਕਾਂ ਤੇ ਮਾਮਲਾ ਦਰਜ ਕੀਤਾ ਹੈ।

Leave a Reply

Your email address will not be published. Required fields are marked *