ਦਰਦਨਾਕ ਸੜਕ ਹਾਦਸਾ, ਜੁੜਵਾ ਭੈਣ ਭਰਾ ਅਤੇ ਮਾਂ ਦੀ ਗਈ ਜਾਨ, ਪਿਤਾ ਅਤੇ ਦਾਦੀ ਹਸਪਤਾਲ ਦਾਖਲ, ਪਰਿਵਾਰ ਤੇ ਟੁੱਟਿਆ ਕਹਿਰ

Punjab

ਇਹ ਦੁਖਦਾਈ ਖ਼ਬਰ ਪੰਜਾਬ ਦੇ ਖੰਨੇ ਤੋਂ ਹੈ। ਖੰਨੇ ਵਿੱਚ ਸੜਕ ਹਾਦਸੇ ਦੌਰਾਨ ਦੋ ਬੱਚਿਆਂ ਸਮੇਤ ਮਾਂ ਦੀ ਜਾਨ ਚਲੀ ਗਈ। ਇਹ ਹਾਦਸਾ ਸ਼ੁੱਕਰਵਾਰ ਸ਼ਾਮ ਨੂੰ ਜੀਟੀ ਰੋਡ ਤੇ ਹੋਇਆ ਹੈ। ਮਾਂ ਨਵਪ੍ਰੀਤ ਕੌਰ ਉਮਰ 32 ਸਾਲ ਦੋ ਮਾਸੂਮ ਜੁੜਵਾ ਬੱਚੇ ਸਿਮਰਤ ਅਤੇ ਹਰਸਿਮਰਤ ਉਮਰ 10 ਸਾਲ ਦੀ ਮੌਕੇ ਉੱਤੇ ਹੀ ਮੌਤ ਗਈ। ਜਖ਼ਮੀ ਪਿਤਾ ਗੁਰਿੰਦਰ ਸਿੰਘ ਉਮਰ 36 ਸਾਲ ਨੂੰ ਖੰਨੇ ਦੇ ਆਈਵੀਵਾਈ ਹਸਪਤਾਲ ਅਤੇ ਦਾਦੀ ਕਮਲਜੀਤ ਕੌਰ ਉਮਰ 65 ਸਾਲ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਪਿਤਾ ਦੀ ਹਾਲਤ ਗੰਭੀਰ ਅਤੇ ਦਾਦੀ ਦੀ ਹਾਲਤ ਸਥਿਰ

ਹਾਦਸੇ ਵਾਲੀ ਥਾਂ ਡਿੱਗਿਆ ਕਰਟੇਨਰ

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਨਵਪ੍ਰੀਤ ਕੌਰ ਦੇ ਭਰਾ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਭੈਣ ਆਪਣੇ ਪਤੀ, ਸੱਸ ਅਤੇ ਦੋਵਾਂ ਬੱਚਿਆਂ ਦੇ ਨਾਲ ਆਪਣੀ ਗੱਡੀ ਵਿਚ ਸਵਾਰ ਮੰਡੀ ਗੋਵਿੰਦਗੜ ਦੇ ਵਲੋਂ ਖੰਨਾ ਆਪਣੇ ਪਿੰਡ ਨਸਰਾਲੀ ਆ ਰਹੇ ਸਨ। ਗੱਡੀ ਨੂੰ ਜੀਜਾ ਚਲਾ ਰਿਹਾ ਸੀ।

ਮ੍ਰਿਤਕ ਮਾਂ ਅਤੇ ਮ੍ਰਿਤਕ ਜੁੜਵਾ ਬੱਚਿਆਂ ਦੀ ਪੁਰਾਣੀ ਫੋਟੋ

ਉਨ੍ਹਾਂ ਦੇ ਅੱਗੇ ਵਾਲੀ ਸੀਟ ਤੇ ਉਨ੍ਹਾਂ ਦੀ ਮਾਤਾ ਬੈਠੀ ਸੀ ਅਤੇ ਪਿੱਛੇ ਉਨ੍ਹਾਂ ਦੀ ਭੈਣ ਅਤੇ ਦੋਵੇਂ ਭਾਣਜਾ ਭਾਣਜੀ ਬੈਠੇ ਸਨ। ਜਿਵੇਂ ਹੀ ਗੱਡੀ ਜੀਟੀ ਰੋਡ ਦੇ ਉੱਤੇ ਬਣੇ ਪ੍ਰੇਸਟਾਇਨ ਮਾਲ ਦੇ ਕੋਲ ਪਹੁੰਚੀ ਤਾਂ ਇੱਕ ਟਰੱਕ ਸੜਕ ਉੱਤੇ ਖਡ਼ਾ ਸੀ। ਉਨ੍ਹਾਂ ਨੇ ਉਸ ਟਰੱਕ ਨੂੰ ਕਰਾਸ ਕੀਤਾ ਤਾਂ ਉਨ੍ਹਾਂ ਦੇ ਪਿੱਛੇ ਆ ਰਹੇ ਕੰਟੇਨਰ ਨੇ ਵੀ ਸੜਕ ਉੱਤੇ ਖੜੇ ਟਰੱਕ ਨੂੰ ਕਰਾਸ ਕੀਤਾ। ਇਸ ਦੌਰਾਨ ਕਟੇਂਨਰ ਡਰਾਈਵਰ ਨੇ ਇੱਕਦਮ ਨਾਲ ਬ੍ਰੇਕ ਮਾਰੀ ਜਿਸ ਕਾਰਨ ਕੰਟੇਨਰ ਦਾ ਪਿੱਛਲਾ ਹਿੱਸਾ ਘੁੰਮਕੇ ਉਸਦੇ ਨਾਲ ਚੱਲ ਰਹੀ ਉਨ੍ਹਾਂ ਦੀ ਭੈਣ ਦੀ ਗੱਡੀ ਉੱਤੇ ਜਾ ਡਿੱਗਿਆ। ਇਸ ਨਾਲ ਉਨ੍ਹਾਂ ਦੀ ਭੈਣ ਅਤੇ ਦੋਵਾਂ ਬੱਚਿਆਂ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਜੀਜਾ ਅਤੇ ਉਨ੍ਹਾਂ ਦੀ ਮਾਤਾ ਜਖ਼ਮੀ ਹੋ ਗਏ। ਉਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਹਾਦਸੇ ਦੌਰਾਨ ਟੁੱਟੀ ਕਾਰ

ਅੱਗੇ ਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਭਾਣਜਾ ਅਤੇ ਭਾਣਜੀ ਜੁੜਵਾ ਸਨ ਅਤੇ ਚੌਥੀ ਜਮਾਤ ਵਿੱਚ ਪੜ੍ਹਦੇ ਸਨ। ਊਨ੍ਹਾਂ ਦੇ ਜੀਜਾ ਖੇਤੀ ਦਾ ਕੰਮ ਕਰਦੇ ਹਨ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਦਰ ਥਾਣੇ ਦੇ ਐਸਐਚਓ ਸੁਰਜੀਤ ਸਿੰਘ ਪੁਲਿਸ ਪਾਰਟੀ ਦੇ ਨਾਲ ਮੌਕੇ ਉੱਤੇ ਪਹੁੰਚੇ। ਕੰਟੇਨਰ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੁਰਜੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਬੱਚਿਆਂ ਅਤੇ ਉਨ੍ਹਾਂ ਦੀ ਮਾਂ ਦੇ ਮ੍ਰਿਤਕ ਸਰੀਰਾਂ ਨੂੰ ਖੰਨੇ ਦੇ ਸਰਕਾਰੀ ਹਸਪਤਾਲ ਵਿੱਚ ਰਖਵਾ ਦਿੱਤਾ ਹੈ। ਦੋਸ਼ੀ ਫਰਾਰ ਹੈ ਜਿਸ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

Leave a Reply

Your email address will not be published. Required fields are marked *