ਦੋ ਲੜਕੀਆਂ ਤੋਂ ਐਕਟਿਵਾ ਸਕੂਟਰੀ ਖੌਹਣ ਤੋਂ ਰੋਕਿਆ ਤਾਂ, ਦੋਸ਼ੀਆਂ ਨੇ ਪਿਸਟਲ ਨਾਲ ਕੀਤਾ ਕਹਿਰ, ਪਰਚਾ ਦਰਜ

Punjab

ਇਹ ਖ਼ਬਰ ਪੰਜਾਬ ਵਿਚ ਅੰਮ੍ਰਿਤਸਰ ਦੇ ਮਜੀਠਾ ਨੇੜੇ ਕੱਥੂਨੰਗਲ ਤੋਂ ਹੈ। ਆਏ ਦਿਨ ਹੋ ਰਹੇ ਕਤਲ ਦੇ ਨਾਲ ਜਿੱਥੇ ਪੰਜਾਬ ਦੇ ਅਮਨਪਸੰਦ ਲੋਕਾਂ ਵਿੱਚ ਡਰ ਦਾ ਮਹੌਲ ਬਣਿਆ ਹੋਇਆ ਹੈ। ਉਥੇ ਹੀ ਪੁਲਿਸ ਪ੍ਰਸ਼ਾਸਨ ਹੋ ਰਹੇ ਹਤਿਆਕਾਂਡ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਲ ਫੇਲ ਸਾਬਤ ਹੁੰਦਾ ਨਜ਼ਰ ਆ ਰਿਹਾ ਹੈ। ਹਲਕਾ ਮਜੀਠਾ ਅੰਦਰ ਅੱਜ ਉਸ ਸਮੇਂ ਸਹਮ ਵਾਲਾ ਮਾਹੌਲ ਬਣ ਗਿਆ ਜਦੋਂ ਬੀਤੀ ਰਾਤ ਮਜੀਠਾ ਨਜਦੀਕ 2 ਲਡ਼ਕੀਆਂ ਤੋਂ ਐਕਟਿਵਾ ਖੋਹਣ ਤੋਂ ਰੋਕਣ ਵਾਲੇ ਵਿਅਕਤੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।

ਮ੍ਰਿਤਕ ਦੀ ਪੁਰਾਣੀ ਫਾਇਲ ਤਸਵੀਰ

ਇਸ ਸਬੰਧੀ ਪ੍ਰਾਪਤ ਜਾਣਕਾਰੀ ਮੁਤਾਬਕ ਪਿੰਡ ਢਿੰਗ ਨੰਗਲ ਦੇ ਵਾਸੀ ਗੁਰਭੇਜ ਸਿੰਘ ਪੁੱਤਰ ਚਰਣ ਸਿੰਘ ਨੇ ਪੁਲਿਸ ਥਾਣਾ ਮਜੀਠਾ ਵਿੱਚ ਬਿਆਨ ਦਰਜ ਕਰਵਾਉਂਦੇ ਕਿਹਾ ਕਿ ਉਹ ਅਤੇ ਉਸ ਦਾ ਛੋਟਾ ਭਰਾ ਹਰਜਿੰਦਰ ਸਿੰਘ ਆਪਣੇ ਪਿੰਡ ਜਾ ਰਹੇ ਸਨ। ਜਦੋਂ ਉਹ ਪਿੰਡ ਦੇ ਬਾਹਰ ਸੂਏ ਦੇ ਪੁੱਲ ਦੇ ਕੋਲ ਪਹੁੰਚੇ ਤਾਂ ਜਸਮੀਤ ਸਿੰਘ ਉਰਫ ਜੱਸੀ ਅਤੇ ਉਸ ਦਾ ਪਿਤਾ ਹਰਜਿੰਦਰ ਸਿੰਘ ਪੁੱਤ ਚੰਨਣ ਸਿੰਘ (ਦੋਵੇਂ ਵਾਸੀ ਢਿੰਗ ਨੰਗਲ) ਪਿਸਟਲ ਅਤੇ ਦਾਤਰ ਦੀ ਨੋਕ ਤੇ ਭੈਨੀ ਲਿੱਧੜ ਦੀਆਂ ਦੋ ਲਡ਼ਕੀਆਂ ਕਵਜੀਤ ਕੌਰ ਅਤੇ ਨੰਨੂ ਨੂੰ ਡਰਾ ਧਮਕਿਆ ਕੇ ਐਕਟਿਵਾ ਖੋਹਣ ਦੀ ਕੋਸ਼ਿਸ਼ ਕਰ ਰਹੇ ਸਨ।

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਜਦੋਂ ਉਸ ਦੇ ਭਰਾ ਹਰਜਿੰਦਰ ਸਿੰਘ ਨੇ ਉਨ੍ਹਾਂ ਨੂੰ ਇਹ ਸਭ ਕਰਨ ਤੋਂ ਰੋਕਿਆ ਤਾਂ ਜਸਮੀਤ ਸਿੰਘ ਜੱਸੀ ਨੇ ਪਿਸਟਲ ਦੇ ਨਾਲ ਉਸ ਦੇ ਭਰਾ ਹਰਜਿੰਦਰ ਸਿੰਘ ਪੁੱਤਰ ਚਰਣ ਸਿੰਘ ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਉਸ ਦੀ ਛਾਤੀ ਦੇ ਖੱਬੇ ਪਾਸੇ ਗੋਲੀ ਲੱਗਣ ਨਾਲ ਉਹ ਲਹੂ ਲੁਹਾਣ ਹੋ ਗਿਆ ਅਤੇ ਜ਼ਮੀਨ ਤੇ ਡਿੱਗ ਪਿਆ। ਉਸ ਨੂੰ ਜਖਮੀ ਹਾਲਤ ਦੇ ਵਿੱਚ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਲੈ ਕੇ ਪਹੁੰਚੇ, ਜਿੱਥੇ ਮੁੱਢਲੀ ਜਾਂਚ ਤੋਂ ਬਾਅਦ ਡਾਕਟਰਾਂ ਨੇ ਹਰਜਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਮ੍ਰਿਤਕ ਦੇ ਭਰਾ ਅਤੇ ਭਤੀਜੇ ਦੀ ਤਸਵੀਰ

ਇਸ ਮੌਕੇ ਜਸਮੀਤ ਸਿੰਘ ਅਤੇ ਹਰਜਿੰਦਰ ਸਿੰਘ ਪੁੱਤਰ ਚੰਨਣ ਸਿੰਘ ਲਡ਼ਕੀਆਂ ਤੋਂ ਐਕਟਿਵਾ ਖੋਹ ਕੇ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਦੇ ਵਲੋਂ ਗੁਰਭੇਜ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਜਸਮੀਤ ਸਿੰਘ ਉਰਫ ਜੱਸੀ ਅਤੇ ਉਸ ਦੇ ਪਿਤਾ ਹਰਜਿੰਦਰ ਸਿੰਘ ਪੁੱਤਰ ਚੰਨਣ ਸਿੰਘ ਖਿਲਾਫ ਥਾਣਾ ਮਜੀਠਾ ਵਿੱਚ ਮੁਕੱਦਮਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *