ਚਾਰ ਦਿਨ ਪਹਿਲਾਂ ਮਾਂ ਬਣੀ ਪਤਨੀ ਉਤੇ ਪਤੀ ਨੇ ਕੀਤਾ ਕਹਿਰ, ਸ਼ੱਕ ਨੇ ਉਜਾੜਿਆ ਘਰ, ਹਸਪਤਾਲ ਵਿੱਚ ਦਿੱਤਾ ਘਟਨਾ ਨੂੰ ਅੰਜਾਮ

Punjab

ਪੰਜਾਬ ਵਿਚ ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਇੱਕ ਦਿਲ ਦਿਹਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿਸ ਨ੍ਹੇ ਇਨਸਾਨੀਅਤ ਨੂੰ ਵੀ ਸ਼ਰਮਸਾਰ ਕਰ ਦਿੱਤਾ ਹੈ। ਗਾਇਨੀ ਵਾਰਡ ਵਿੱਚ ਆਪ੍ਰੇਸ਼ਨ ਤੋਂ ਬਾਅਦ ਪੁੱਤਰ ਨੂੰ ਜਨਮ ਦੇਣ ਵਾਲੀ ਬਲਵਿਦਰ ਕੌਰ ਆਪ੍ਰੇਸ਼ਨ ਤੋਂ ਤਾਂ ਬੱਚ ਗਈ ਲੇਕਿਨ ਉਸ ਦੇ ਪਤੀ ਨੇ ਸ਼ੱਕ ਦੇ ਚਲਦਿਆਂ ਉਸ ਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਪ੍ਰਾਪਤ ਜਾਣਕਾਰੀ ਮੁਤਾਬਕ ਸ਼ਨੀਵਾਰ ਸਵੇਰੇ ਕਪੂਰਥਲਾ ਸਿਵਲ ਹਸਪਤਾਲ ਵਿਚ ਗਾਇਨੀ ਵਾਰਡ ਵਿੱਚ ਚਾਰ ਦਿਨ ਪਹਿਲਾਂ ਮਾਂ ਬਣੀ 24 ਸਾਲ ਦੀ ਬਲਵਿਦਰ ਕੌਰ ਦੀ ਉਸ ਦੇ ਹੀ ਪਤੀ ਮਨਜੀਤ ਸਿੰਘ ਨੇ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਹੈ। ਸਵੇਰੇ ਚਾਰ ਵਜੇ ਉਸ ਨੇ ਨਵਜਾਤ ਦੇ ਸਾਹਮਣੇ ਹੀ ਬਲਵਿੰਦਰ ਨੂੰ ਮਾਰ ਮੁਕਾਇਆ। ਮਨਜੀਤ ਸਿੰਘ ਪਤਨੀ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ। ਇਸ ਗੱਲ ਕਾਰਨ ਹੀ ਉਸ ਨੇ ਪਤਨੀ ਦੀ ਜਾਨ ਲੈ ਲਈ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਨਵਜਾਤ ਆਪਣੇ ਪਿਤਾ ਦੇ ਹੱਥੋਂ ਮਾਂ ਦੀ ਮੌਤ ਦਾ ਮੰਜਰ ਦੇਖ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬਲਵਿਦਰ ਅਤੇ ਮਨਜੀਤ ਨੇ ਕੁੱਝ ਸਾਲ ਪਹਿਲਾਂ ਹੀ ਪ੍ਰੇਮ ਵਿਆਹ ਕਰਾਇਆ ਸੀ। ਦੋਵਾਂ ਦਾ ਪਹਿਲਾਂ ਵੀ ਇੱਕ ਪੁੱਤਰ ਹੈ। ਦੱਸਿਆ ਜਾ ਰਿਹਾ ਹੈ ਮਨਜੀਤ ਸਿੰਘ ਆਪਣੀ ਪਤਨੀ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ । ਇਸ ਕਾਰਨ ਉਸਨੇ ਗਲਾ ਦਬਾਕੇ ਉਸਦੀ ਹੱਤਿਆ ਕਰ ਦਿੱਤੀ।

ਦੋਸ਼ੀ ਨੇ ਕਮਰੇ ਦਾ ਦਰਵਾਜਾ ਬੰਦ ਕਰਕੇ ਪਤਨੀ ਦੇ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਉਸ ਦਾ ਮੂੰਹ ਘੁੱਟ ਕੇ ਹੱਤਿਆ ਕਰ ਦਿੱਤੀ। ਲੋਕਾਂ ਵਲੋਂ ਬਣਾਈ ਵੀਡੀਓ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਉਹ ਆਪਣੀ ਪਤਨੀ ਨੂੰ ਮਾਰਨ ਲਈ ਵਾਰ ਵਾਰ ਸਰਾਹਣਾ ਚੁੱਕ ਕੇ ਉਸਦੇ ਮੁੰਹ ਉੱਤੇ ਰੱਖ ਰਿਹਾ ਹੈ ਤਾਂਕਿ ਉਸਦੀ ਮੌਤ ਹੋ ਜਾਵੇ।

CCTV ਫੋਟੋ

ਇਸ ਸਬੰਧੀ ਡੀਐਸਪੀ ਸੁਰਿਦਰ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਤੇ ਪਹੁੰਚੀ ਪੁਲਿਸ ਟੀਮ ਨੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮਨਜੀਤ ਸਿੰਘ ਆਪਣੀ ਪਤਨੀ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ ਜਿਸ ਦੇ ਚਲਦੇ ਉਸ ਨੇ ਮੌਕਾ ਪਾਕੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ। ਇਹ ਵਾਰਦਾਤ ਸਿਵਲ ਹਸਪਤਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਘਟਨਾ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਡਿਲੀਵਰੀ ਦੇ ਲਈ ਹਸਪਤਾਲ ਵਿੱਚ ਹੋਈ ਸੀ ਦਾਖਲ, ਐਸਐਮਓ

SMO ਡਾ. ਸੰਦੀਪ ਧਵਨ ਨੇ ਬਲਵਿਦਰ ਕੌਰ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਬਲਵਿਦਰ ਕੌਰ ਪਤਨੀ ਮਨਜੀਤ ਸਿੰਘ ਵਾਸੀ ਕਸਬਾ ਕਾਲ਼ਾ ਸੰਘਿਆ ਪਿੰਡ ਕੇਸਰਪੁਰ ਕੁੱਝ ਦਿਨਾਂ ਤੋਂ ਡਿਲੀਵਰੀ ਲਈ ਜੱਚਾ ਔਰਤ ਬੱਚਾ ਵਾਰਡ ਵਿੱਚ ਦਾਖਲ ਸੀ। ਇੱਕ ਜੂਨ ਨੂੰ ਉਸ ਨੇ ਬੇਟੇ ਨੂੰ ਜਨਮ ਦਿੱਤਾ ਸੀ। ਸ਼ਨੀਵਾਰ ਸਵੇਰੇ ਉਸ ਦੀ ਪਤੀ ਦੇ ਨਾਲ ਲੜਾਈ ਹੋ ਗਈ। ਉਨ੍ਹਾਂ ਨੂੰ ਸਵੇਰੇ ਸੱਤ ਵਜੇ ਫੋਨ ਆਇਆ ਕਿ ਲੜਾਈ ਬੰਦ ਹੋ ਗਈ ਹੈ। ਬਾਅਦ ਵਿੱਚ ਪਤਾ ਚਲਿਆ ਕਿ ਪਤੀ ਨੇ ਗਲਾ ਘੁੱਟ ਕੇ ਪਤਨੀ ਦੀ ਹੱਤਿਆ ਕਰ ਦਿੱਤੀ ਹੈ।

Leave a Reply

Your email address will not be published. Required fields are marked *